ਅੰਮ੍ਰਿਤਪਾਲ ਸਿੰਘ ਦਾ ਸਾਥੀ ਗੁਰਪ੍ਰੀਤ ਸਿੰਘ ਜ਼ਮਾਨਤ ‘ਤੇ ਰਿਹਾਅ

0
1000653918

ਜੰਡਿਆਲਾ ਗੁਰੂ, 12 ਅਗੱਸਤ (ਸੁਖਜਿੰਦਰ ਸਿੰਘ ਸੋਨੂੰ, ਕੰਵਲਜੀਤ ਸਿੰਘ ਲਾਡੀ) : ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਖਿਲਾਫ਼ ਸਾਲ 2023 ਵਿਚ ਥਾਣਾ ਖਿਲਚੀਆਂ, ਬਾਬਾ ਬਕਾਲਾ ਸਾਹਿਬ ਵਿਖੇ ਦਰਜ ਇਕ ਕੇਸ ਵਿਚ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਗੁਰਪ੍ਰੀਤ ਸਿੰਘ ਮਿਸਤਰੀ ਸਪੁੱਤਰ ਲਾਭ ਸਿੰਘ, ਪਿੰਡ ਗੰਡੂਆ (ਸੰਗਰੂਰ) ਨੂੰ ਜ਼ਮਾਨਤ ਮਿਲ ਗਈ ਹੈ। ਇਸ ਸਬੰਧੀ ਮਾਣਯੋਗ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿਚ ਚੱਲ ਰਹੇ ਉਕਤ ਕੇਸ ਮੁਕੱਦਮਾ ਨੰ: 26/23 ਦੀ ਪੈਰਵਾਈ ਕਰ ਰਹੇ ਸਥਾਨਕ ਕਸਬੇ ਦੇ ਵਸਨੀਕ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਲੀਗਲ ਟੀਮ ਦੇ ਮੈਂਬਰ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਨੇ ਦੱਸਿਆ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਖਿਲਾਫ਼ ਸਾਲ 2023 ਵਿਚ ਥਾਣਾ ਖਿਲਚੀਆਂ, ਬਾਬਾ ਬਕਾਲਾ ਸਾਹਿਬ ਵਿਖੇ ਉਕਤ ਕੇਸ ਦਰਜ ਕੀਤਾ ਗਿਆ ਸੀ, ਜਿਸ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਗੁਰਪ੍ਰੀਤ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਇਸ ਕੇਸ ਦੀ ਅਗਲੀ ਸੁਣਵਾਈ ਹੁਣ 22 ਅਗੱਸਤ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਖਿਲਾਫ਼ ਸਾਲ 2023 ਵਿਚ ਜ਼ਿਲ੍ਹਾ ਅੰਮ੍ਰਿਤਸਰ ਵਿਚ ਤਿੰਨ ਪਰਚੇ ਦਰਜ ਹੋਏ ਸਨ, ਜਿਨ੍ਹਾਂ ਪਰਚਿਆਂ ‘ਚ ਨਾਮਜ਼ਦ ਸਿੰਘਾਂ ਦੀ ਪੈਰਵਾਈ ਕਰ ਰਹੇ ਵਕੀਲ ਸ਼ੁਕਰਗੁਜ਼ਾਰ ਸਿੰਘ ਨੇ ਦੱਸਿਆ ਕਿ ਥਾਣਾ ਅਜਨਾਲਾ ਵਿਖੇ ਦੋ ਪਰਚੇ ਦਰਜ ਕੀਤੇ ਗਏ ਸਨ ਤੇ ਉਕਤ ਦੋਨੋਂ ਮੁਕੱਦਮਿਆਂ ਦੀ ਸੁਣਵਾਈ ਅੰਮ੍ਰਿਤਸਰ ਸੈਸ਼ਨ ਕੋਰਟ ਵਿਚ ਚੱਲ ਰਹੀ ਹੈ ਤੇ ਥਾਣਾ ਖਿਲਚੀਆਂ ਵਿਚ ਦਰਜ ਕੇਸ ਜੋ ਜੁਡੀਸ਼ਲ ਕੋਰਟ ਬਾਬਾ ਬਕਾਲਾ ਸਾਹਿਬ ਵਿਖੇ ਸੁਣਵਾਈ ਅਧੀਨ ਹੈ, ਵਿਚ ਨਾਮਜ਼ਦ ਸਿੰਘ ਗੁਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ। ਉਕਤ ਤਿੰਨੋਂ ਪਰਚੇ ਗਵਾਹੀਆਂ ਦੀ ਸਟੇਜ ‘ਤੇ ਹਨ।

Leave a Reply

Your email address will not be published. Required fields are marked *