‘ਜ਼ਰੂਰੀ ਨਹੀਂ ਹਰ ਵਾਰ ਡੈੱਡਬਾਡੀ’… ਭਾਬੀ ਕਮਲ ਕੌਰ ਨੂੰ ਮਾਰਨ ਤੋਂ ਬਾਅਦ ਹੁਣ ਅੰਮ੍ਰਿਤਪਾਲ ਮਹਿਰੋਂ ਨੇ ਇਸ ਮਸ਼ਹੂਰ ਇਨਫਲੂਐਂਸਰ ਨੂੰ ਦਿੱਤੀ ਧਮਕੀ…


ਬਠਿੰਡਾ, 13 ਜੂਨ, 2025 (ਨਿਊਜ਼ ਟਾਊਨ ਨੈਟਵਰਕ):
ਫ਼ਰਾਰ ਚੱਲ ਰਹੇ ਨਿਹੰਗ ਅੰਮ੍ਰਿਤਪਾਲ ਮਹਿਰੋਂ ਵੱਲੋਂ ਇੱਕ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਧਮਕੀ ਦਿੱਤੀ ਗਈ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਬਠਿੰਡਾ ਹੀ ਨਹੀਂ ਹੋਰ ਥਾਈਂ ਵੀ ਹਨ ਪਾਰਕਿੰਗ… ਜ਼ਰੂਰੀ ਨਹੀਂ ਕਿ ਹਰ ਵਾਰ ਲੱਭ ਜਾਵੇਗੀ ਡੈੱਡ ਬਾਡੀ…
ਦੱਸ ਦੇਈਏ ਕਿ ਬੀਤੇ ਦਿਨੀਂ ਭਾਬੀ ਕਮਲ ਕੌਰ ਦੇ ਨਾਮ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਬਠਿੰਡਾ ਦੇ ਨੇੜੇ ਪਾਰਕਿੰਗ ਵਿਚ ਬੰਦ ਗੱਡੀ ਵਿਚ ਲਾਸ਼ ਮਿਲੀ ਸੀ। ਮਿਲੀ ਜਾਣਕਾਰੀ ਅਨੁਸਾਰ ਕਮਲ ਕੌਰ ਦੀ ਲਾਸ਼ ਲਗਭਗ ਦੋ ਤੋਂ ਤਿੰਨ ਦਿਨ ਪੁਰਾਣੀ ਦੱਸੀ ਗਈ। ਦੱਸ ਦਈਏ ਕਿ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਲੁਧਿਆਣਾ ਦੀ ਰਹਿਣ ਵਾਲੀ ਸੀ। ਕੰਚਨ ਕੁਮਾਰੀ ਸੋਸ਼ਲ ਮੀਡੀਆ ਉਤੇ ਅਸ਼ਲੀਲ ਵੀਡਿਓਜ਼ ਕਾਰਨ ਚਰਚਾ ਵਿਚ ਰਹਿੰਦੀ ਸੀ।
SSP ਅਮਨੀਤ ਕੋਂਡਾਲ ਮੁਤਾਬਕ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਆਪਣੇ ਦੋ ਸਾਥੀਆਂ ਨਾਲ ਮਿਲਕੇ ਇਸ ਕਤਲ ਨੂੰ ਅੰਜ਼ਾਮ ਦਿੱਤਾ ਹੈ। ਭਾਬੀ ਕਮਲ ਕੌਰ ਨੂੰ ਗੱਡੀ ਦੀ ਪ੍ਰਮੋਸ਼ਨ ਕਰਵਾਉਣ ਦੇ ਬਹਾਨੇ ਬਠਿੰਡਾ ਬੁਲਾਇਆ ਗਿਆ ਤੇ ਫੇਰ ਓਥੇ ਉਸਦਾ ਕਤਲ ਕਰ ਦਿੱਤਾ ਗਿਆ।
ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ MURDER ਦੇ ਮਾਸਟਰਮਾਈਂਡ ਨਿਹੰਗ ਅੰਮ੍ਰਿਤਪਾਲ ਮਹਿਰੋਂ ਦੀ ਤਲਾਸ਼ ਜਾਰੀ ਹੈ। ਇਸ ਵਿਚਾਲੇ ਫ਼ਰਾਰ ਚੱਲ ਰਹੇ ਨਿਹੰਗ ਮਹਿਰੋਂ ਨੇ ਇੱਕ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਧਮਕੀ ਦਿੱਤੀ ਗਈ ਹੈ।