ਹੁਣ ਸਾਡੀ ਵਾਰੀ, ਅਮਰੀਕਾ ਭਿਆਨ ਤਬਾਹੀ ਵੇਖਣ ਨੂੰ ਤਿਆਰ ਰਹੇ : ਇਰਾਨ


ਹੁਣ ਸਾਡੀ ਵਾਰੀ, ਅਮਰੀਕਾ ਭਿਆਨ ਤਬਾਹੀ ਵੇਖਣ ਨੂੰ ਤਿਆਰ ਰਹੇ : ਇਰਾਨ
ਤਹਿਰਾਨ, 22 ਜੂਨ (ਨਿਊਜ਼ ਟਾਊਨ ਨੈਟਵਰਕ) : ਇਰਾਨੀ ਲੀਡਰ ਅਲੀ ਖ਼ਾਮੇਨੇਈ ਨੇ ਅਮਰੀਕੀ ਹਮਲਿਆਂ ਤੋਂ ਤੁਰੰਤ ਬਾਅਦ ਪ੍ਰਤੀਕਿਆ ਦਿੰਦਿਆਂ ਆਖਿਆ ਕਿ ਹੁਣ ਇਰਾਨ ਦੀ ਵਾਰੀ ਹੈ। ਅਮਰੀਕਾ ਭਿਆਨਕ ਤਬਾਹੀ ਦੇ ਮੰਜ਼ਰ ਵੇਖਣ ਨੂੰ ਤਿਆਰ ਰਹੇ। ਖ਼ਾਮੇਨੇਈ ਨੇ ਅਮਰੀਕੀ ਰਾਸ਼ਟਰਪਤੀ ਡੋਨਾਲ ਟਰੰਪ ਨੂੰ ਸੰਬੋਧਨ ਹੁੰਦਿਆਂ ਆਖਿਆ ਕਿ ਮਿਸਟਰ ਟਰੰਪ ਸ਼ੁਰੂ ਤੁਸੀਂ ਕੀਤਾ ਹੈ ਪਰ ਖ਼ਤਮ ਅਸੀਂ ਕਰਾਂਗੇ। ਉਨ੍ਹਾਂ ਕਿਹਾ ਕਿ ਹਮਲੇ ਅਜਿਹੇ ਹੋਣਗੇ ਜਿਹੜੇ ਪਹਿਲਾਂ ਕਦੇ ਵੇਖੇ ਨਹੀਂ ਹੋਣਗੇ।