ਅਮਰੀਕਾ ’ਚ ਅੰਨ੍ਹੇਵਾਹ ਗੋਲ਼ੀਬਾਰੀ, 4 ਦੀ ਮੌਤ, 14 ਜ਼ਖਮੀ

0
chicago_firing_23974409


ਸ਼ਿਕਾਗੋ, 3 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਅਮਰੀਕਾ ਵਿਚ ਦਿਨੋਂ ਦਿਨ ਗੋਲ਼ੀਬਾਰੀਆਂ ਦੀਆਂ ਘਟਨਾਵਾਂ ਵਿਚ ਵਧਦੀਆਂ ਜਾ ਰਹੀਆਂ ਹਨ। ਅੱਜ ਫਿਰ ਅਮਰੀਕਾ ਵਿਚ ਹੋਈ ਅੰਨ੍ਹੇਵਾਹ ਗੋਲੀਬਾਰੀ ਵਿਚ 4 ਵਿਅਕਤੀਆਂ ਦੀ ਜਾਨ ਚਲੀ ਗਈ। ਪੁਲਿਸ ਮੁਤਾਬਕ ਗੋਲੀਬਾਰੀ ਦੌਰਾਨ ਜ਼ਖਮੀ ਹੋਏ 14 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿੰਨਾਂ ਵਿਚੋਂ 3 ਦੀ ਹਾਲਤ ਗੰਭੀਰ ਹੈ।


ਜਾਣਕਾਰੀ ਮੁਤਾਬਕ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਇਹ ਘਟਨਾ ਬੁੱਧਵਾਰ ਦੇਰ ਰਾਤ ਰਿਵਰ ਨਾਰਥ ਖੇਤਰ ਦੇ ਇਕ ਰੈਸਟੋਰੈਂਟ ਦੇ ਬਾਹਰ ਵਾਪਰੀ, ਜਿੱਥੇ ਇਕ ਗਾਇਕ ਦੀ ਐਲਬਮ ਰਿਲੀਜ਼ ਦੀ ਪਾਰਟੀ ਰੱਖੀ ਗਈ ਸੀ। ਪੁਲਿਸ ਨੇ ਕਿਹਾ ਕਿ ਕੁਝ ਵਿਅਕਤੀ ਕਾਰ ਚ ਸਵਾਰ ਹੋ ਕੇ ਆਏ ਤੇ ਕਾਰ ਦੇ ਅੰਦਰੋਂ ਹੀ ਰੈਸਟੋਰੈਂਟ ਦੇ ਬਾਹਰ ਖੜ੍ਹੀ ਭੀੜ ਉਤੇ ਗੋਲੀਬਾਰੀ ਕਰਨ ਲੱਗ ਪਏ ਤੇ ਹਮਲੇ ਕਰ ਕੇ ਤੁਰੰਤ ਫਰਾਰ ਹੋ ਗਏ।


ਪੁਲਿਸ ਮੁਤਾਬਕ ਇਸ ਘਟਨਾ ‘ਚ 21 ਤੋਂ 32 ਸਾਲ ਦੀ ਉਮਰ ਦੀਆਂ 13 ਔਰਤਾਂ ਅਤੇ 5 ਮਰਦਾਂ ਨੂੰ ਗੋਲੀ ਮਾਰੀ ਗਈ ਹੈ। ਇਨ੍ਹਾਂ ਵਿੱਚ 2 ਆਦਮੀਆਂ ਅਤੇ 2 ਔਰਤਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਸ਼ੱਕੀਆਂ ਨੂੰ ਫੜ੍ਹਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ।

Leave a Reply

Your email address will not be published. Required fields are marked *