ਅਲਮਸਤ ਸਨੀ ਮਸਤ (ਅੱਪਰੇ ਵਾਲੇ) ਦੀ ਪਹਿਲੀ ਬਰਸੀ 28 ਨੂੰ


ਫਿਲੌਰ/ਅੱਪਰਾ, 24 ਨਵੰਬਰ (ਦੀਪਾ)
ਫੱਕਰ ਸੁਭਾਅ ਦੇ ਮਾਲਕ ਅਲਮਸਤ ਸਨੀ ਮਸਤ (ਅੱਪਰੇ ਵਾਲਿਆਂ) ਦੀ ਪਹਿਲੀ ਬਰਸੀ 28 ਨਵੰਬਰ ਦਿਨ ਸ਼ੁੱਕਰਵਾਰ ਨੂੰ ਗ੍ਰਾਮ ਪੰਚਾਇਤ, ਫਕੀਰਾਂ, ਸਮੂਹ ਸੰਗਤਾਂ ਤੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਅੱਪਰਾ ਵਿਖੇ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮੂਹ ਸੰਗਤਾਂ ਤੇ ਪ੍ਰਬੰਧਕਾਂ ਨੇ ਦੱਸਿਆ ਕਿ 28 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10-30 ਤੋਂ ਲੈ ਕੇ 12 ਵਜੇ ਤੱਕ ਝੰਡੇ ਤੇ ਚਾਦਰ ਦੀ ਰਸਮ ਪੂਰਨ ਸ਼ਰਧਾਨਾਲ ਨਿਭਾਈ ਜਾਵੇਗੀ | ਸ਼ਾਮ 6 ਵਜੇ ਮਹਿਫ਼ਲ-ਏ-ਕੱਵਾਲ ਹੋਵੇਗੀ | ਇਸ ਮੌਕੇ ਬੋਲਦਿਆਂ ਸਾਂਈ ਅਤਾਉੱਲਾ ਕਾਦਰੀ ਉਰਫ ਮੋਤੀ ਸਾਂਈ ਗੱਦੀਨਸ਼ੀਨ ਦਰਬਾਰ ਆਸਾ ਰੂੜਾ ਜੀ (ਬੀ. ਐੱਮ. ਸੀ) ਚੌਂਕ ਅੱਪਰਾ ਨੇ ਕਿਹਾ ਕਿ ਮਸਤ ਸਨੀ ਸਰਕਾਰ ਜੀ ਇੱਕ ਪਾਕ ਰੂਹ ਸਨ ਤੇ ਫੱਕਰ ਸੁਭਾਅ ਦੇ ਮਾਲਕ ਸਨ | ਇਲਾਕੇ ਵਾਸੀਆਂ ‘ਚ ਉਨਾਂ ਲਈ ਇੱਕ ਖਾਸ ਸਥਾਨ, ਸਤਿਕਾਰ ਤੇ ਪਿਆਰ ਹੈ |
