Air India ਦੇ ਯਾਤਰੀਆਂ ਨੂੰ ਪਈ ਹੱਥਾਂ-ਪੈਰਾਂ ਦੀ, ਲੈਂਡਿੰਗ ਤੋਂ ਬਾਅਦ ਨਹੀਂ ਖੁੱਲ੍ਹੇ ਜਹਾਜ਼ ਦੇ ਦਰਵਾਜ਼ੇ…


ਨਵੀਂ ਦਿੱਲੀ, 11 ਅਗਸਤ, 2025 ( ਨਿਊਜ਼ ਟਾਊਨ ਨੈੱਟਵਰਕ ) :
ਏਅਰ ਇੰਡੀਆ ਦੇ ਹਵਾਈ ਜਹਾਜ਼ਾਂ ‘ਚ ਗੜਬੜੀ ਦੀਆਂ ਸ਼ਿਕਾਇਤਾਂ ਘੱਟ ਨਹੀਂ ਰਹੀਆਂ। ਇਕ ਹੋਰ ਖਬਰ ਸਾਹਮਣੇ ਆਈ ਹੈ ਕਿ ਦਿੱਲੀ ਤੋਂ ਰਾਇਪੁਰ ਪਹੁੰਚੇ ਏਅਰ ਇੰਡੀਆ ਦੇ ਹਵਾਈ ਜਹਾਜ਼ ਦੇ ਦਰਵਾਜ਼ੇ ਨਹੀਂ ਖੁੱਲ੍ਹੇ ਜਿਸ ਕਾਰਨ ਯਾਤਰੀ ਇਕ ਘੰਟਾ ਜਹਾਜ਼ ਦੇ ਅੰਦਰ ਫਸੇ ਰਹੇ।
ਦਰਅਸਲ, 160 ਯਾਤਰੀਆਂ ਨਾਲ ਏਅਰ ਇੰਡੀਆ ਦੀ ਫਲਾਈਟ ਨੰਬਰ ਏਆਈ 2797 ਐਤਵਾਰ ਰਾਤ 8:15 ਵਜੇ ਦਿੱਲੀ ਤੋਂ ਰਵਾਨਾ ਹੋਈ ਤੇ ਰਾਤ 10:05 ਵਜੇ ਰਾਇਪੁਰ ਦੇ ਸਵਾਮੀ ਵਿਵੇਕਾਨੰਦ ਹਵਾਈ ਅੱਡੇ ‘ਤੇ ਉਤਰੀ। ਹਵਾਈ ਅੱਡੇ ‘ਤੇ ਲੈਂਡਿੰਗ ਤੋਂ ਬਾਅਦ ਜਹਾਜ਼ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ ਜਿਸ ਕਾਰਨ ਲਗਪਗ ਇਕ ਘੰਟਾ ਯਾਤਰੀ ਜਹਾਜ਼ ਦੇ ਅੰਦਰ ਫਸੇ ਰਹੇ। ਬਾਅਦ ‘ਚ ਕਿਸੇ ਤਰੀਕੇ ਨਾਲ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ।