ਮੋਹਾਲੀ ‘ਚ ਅਫਰੀਕਨ ਨਾਗਰਿਕ ਕੋਕੀਨ ਸਮੇਤ ਗ੍ਰਿਫ਼ਤਾਰ

0
arrest

(ਨਿਊਜ਼ ਟਾਊਨ ਨੈਟਵਰਕ)

ਮੋਹਾਲੀ, 23 ਜੂਨ: ਮੋਹਾਲੀ ਪੁਲਿਸ ਨੇ ਖਰੜ ਨੇੜੇ ਇਕ ਅਫਰੀਕਨ ਨੌਜਵਾਨ ਨੂੰ 540 ਗ੍ਰਾਮ ਕੋਕੀਨ ਅਤੇ 10,000 ਦੀ ਨਕਦੀ ਸਣੇ ਗ੍ਰਿਫਤਾਰ ਕੀਤਾ ਹੈ। ਉਕਤ ਵਿਅਕਤੀ ਖਿਲਾਫ ਥਾਣਾ ਸਦਰ ਖਰੜ ਵਿਖੇ ਐਨ.ਡੀ.ਪੀ.ਐੱਸ. ਐਕਟ ਦੀ ਧਾਰਾ 21 ਤਹਿਤ ਮੁਕੱਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

ਜ਼ਿਲ੍ਹੇ ਦੇ ਐਸ.ਐਸ.ਪੀ ਹਰਮਨਦੀਪ ਸਿੰਘ ਹਾਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 21 ਜੂਨ ਨੂੰ ਗੋਲਡਨ ਐਸਟੇਟ ਖਰੜ ਨੇੜੇ ਪੁਲਿਸ ਦੀ ਨਾਕਾਬੰਦੀ ਦੌਰਾਨ ਇਕ ਅਫਰੀਕਨ ਨੌਜਵਾਨ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ। ਮੁਲਜ਼ਮ ਦੇ ਕਬਜ਼ੇ ‘ਚ ਮੌਜੂਦ ਬੈਗ ਦੀ ਤਲਾਸ਼ੀ ਲੈਣ ‘ਤੇ 540 ਗ੍ਰਾਮ ਨਸ਼ੀਲਾ ਪਦਾਰਥ (ਕੋਕੀਨ), 10,000 ਨਕਦ ਰਕਮ (ਡਰੱਗ ਮਨੀ), 8 ਵੱਡੀਆਂ ਅਤੇ 10 ਛੋਟੀਆਂ ਲਿਫਾਫੀਆਂ, ਇਕ ਡਿਜੀਟਲ ਕੰਡਾ, ਇਕ ਸਟੀਲ ਚਮਚ, ਇਕ ਟੇਪ ਰੋਲ (ਜਮੈਟੋ ਲਿਖੀ ਹੋਈ) ਅਤੇ ਵੱਖ-ਵੱਖ ਰੰਗਾਂ ਦੀਆਂ ਰਬੜਾਂ ਬਰਾਮਦ ਹੋਈਆਂ।

ਪੁਲਿਸ ਮੁਤਾਬਕ ਜਾਂਚ ਦੌਰਾਨ ਉਕਤ ਵਿਅਕਤੀ ਦੀ ਪਛਾਣ ਏਕਜ਼ੋਆ ਪੁੱਤਰ ਇਜ਼ਵਨਾ ਵਾਸੀ ਅਬਰਨਰ, ਪੁਲਿਸ ਸਟੇਸ਼ਨ ਆਵਕਾ, ਜਿਲਾ-ਇਮੋ, ਸਟੇਟ ਅਨਾਂਮਬਰਾ, ਨਾਈਜੀਰੀਆ ਮੌਜੂਦਾ ਪਤਾ ਖੂਨੀ ਮਾਜਰਾ ਖਰੜ, ਜ਼ਿਲ੍ਹਾ ਮੋਹਾਲੀ ਵਜੋਂ ਹੋਈ।

ਪੁਲਿਸ ਦੀ ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ ਇਹ ਸਾਰੀ ਕੋਕੀਨ ਐਨਸੀਆਰ ਦਿੱਲੀ ਤੋਂ ਲੈ ਕੇ ਆਇਆ ਹੈ। ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਦੋਸ਼ੀ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀ ਤੋਂ ਡੂੰਘਾਈ ‘ਚ ਪੁੱਛਗਿੱਛ ਜਾਰੀ ਹੈ।

Leave a Reply

Your email address will not be published. Required fields are marked *