ਨਿੱਤ ਦੇ ਜਾਮ ਕਾਰਨ ਨਗਰ ਕੌੰਸਲ ਵਲੋਂ ਨਜਾਇਜ਼ ਕਬਜ਼ਿਆਂ ਵਿਰੁਧ ਕਾਰਵਾਈ

0
Screenshot 2025-11-17 172354

ਦੁਕਾਨਦਾਰਾਂ ਦਾ ਸਮਾਨ ਕਬਜ਼ੇ ‘ਚ ਲਿਆ

ਧਨੌਲਾ, 17 ਨਵੰਬਰ (ਵਿਕਰਮ ਸਿੰਘ ਧਨੌਲਾ) :

ਨਿੱਤ ਦੇ ਲੱਗਦੇ ਜਾਮ ਤੋਂ ਖਫਾ ਨਿੱਤ ਦੀਆ ਸਿਕਾਇਤਾਂ ਤੋਂ ਅੱਕੇ ਨਗਰ ਕੌਂਸਲ ਦਫ਼ਤਰ ਧਨੌਲਾ ਨੇ ਅੱਜ ਕਾਰਜ ਸਾਧਕ ਅਫ਼ਸਰ ਅਤੇ ਨਗਰ ਕੌਂਸਲ ਪ੍ਰਧਾਨ ਦੇ ਹੁਕਮਾ ਦੀ ਪਾਲਣਾ ਕਰਦੇ ਹੋਏ ਦਰਜਨ ਤੋਂ ਵੱਧ ਕੌਂਸਲ ਮੁਲਾਜ਼ਮਾਂ ਨੇ ਕਾਰਵਾਈ ਕਰਦੇ ਹੋਏ ਗੁਰੂਦੁਆਰਾ ਰਾਮਸਰ ਸਾਹਿਬ ਰੋਡ ਅਤੇ ਸਦਰ ਬਜ਼ਾਰ ਵਿੱਚ ਦੁਕਾਨਾਂ ਅੱਗੇ ਦਸ ਦਸ ਫੁੱਟ ਸੜਕ ਉੱਪਰ ਵਧਾਕੇ ਰੱਖਿਆ ਗਿਆ ਸਾਜੋ-ਸਮਾਨ ਕਬਜ਼ੇ ਵਿੱਚ ਲੈ ਲਿਆ ਗਿਆ ਸਮਾਨ ਕਬਜੇ ਵਿੱਚ ਲੈਣ ਸਮੇਂ ਦੁਕਾਨਦਾਰਾ ਵੱਲੋਂ ਤਲਖ ਕਲਾਮੀ ਵੀ ਕੀਤੀ ਗਈ। ਮਗਰ ਕੌੰਸਲ ਮੁਲਾਜ਼ਮਾਂ ਨੇ ਟ੍ਰੈਫਿਕ ਸਮੱਸਿਆ ਖੜੀ ਕਰ ਰਹੇ ਸਮਾਨ ਨੂੰ ਆਪਣੇ ਨਾਲ ਲਿਆਦੀਆ ਟਰਾਲੀਆ ਚ ਲੱਦ ਲਿਆ। ਨਗਰ ਕੌੰਸਲ ਧਨੌਲਾ ਵਲੋੰ ਗੁਰਦੁਆਰਾ ਰਾਮਸਰ ਰੋਡ ਤੋੰ ਹੁੰਦੇ ਹੋਏ ਸਦਰ ਬਜਾਰ ਵਿੱਚ ਕਮੇਟੀ ਦੇ ਲਾਮ-ਲਸ਼ਕਰ ਨਾਲ ਗੇੜਾ ਕੱਢਿਆ ਗਿਆ। ਇਸ ਦੌਰਾਨ ਜਿਸ ਵੀ ਦੁਕਾਨਦਾਰ ਦਾ ਸਮਾਨ ਜਾਂ ਬੋਰਡ ਸੜਕ ਤੇ ਨਜ਼ਰ ਆਏ ਮੁਲਾਜ਼ਮਾਂ ਵਲੋੰ ਉਸ ਸਮਾਨ ਨੂੰ ਚੱਕ ਕੇ ਟਰਾਲੀ ਵਿੱਚ ਲੱਦ ਲਿਆ ਗਿਆ। ਇਸ ਸੰਬੰਧੀ ਗੱਲਬਾਤ ਕਰਦਿਆਂ ਹੈਡ ਕਲਰਕ ਜਗਸੀਰ ਸਿੰਘ, ਸਫਾਈ ਸੇਵਕ ਯੂਨੀਨੀਅਨ ਪ੍ਰਧਾਨ ਰਾਮਸੇਵਕ, ਗਗਨਦੀਪ ਸਿੰਘ ਜਟਾਣਾ, ਸੋਨੂੰ, ਜੱਗੀ ਚੰਗਾਲ, ਰਕੇਸ਼ ਕੁਮਾਰ, ਜੱਸਾ ਸਿੰਘ, ਸਤਿਨਮ ਸਿੰਘ, ਭੋਲਾ ਸਿੰਘ, ਗੁਰਦੀਪ ਸਿੰਘ, ਵਿਜੈ, ਕਰਮਜੀਤ ਸਿੰਘ ਆਦਿ ਨੇ ਦੱਸਿਆ ਕਿ ਇਹ ਕਾਰਵਾਈ ਕਾਰਜਸਾਧਕ ਅਫਸਰ ਦੇ ਦਿਸ਼ਾ ਨਿਰਦੇਸ਼ਾ ਤੇ ਕੀਤੀ ਗਈ ਹੈ। ਨਗਰ ਕੌੰਸਲ ਮੁਲਾਜ਼ਮਾਂ ਨੇ ਕਿਹਾ ਕਿ ਇਹ ਕਾਰਵਾਈ ਨਗਰ ਵਾਸੀਆਂ ਨੂੰ ਆ ਰਹੀਆਂ ਟਰੈਫਿਕ ਸੰਬੰਧੀ ਮੁਸ਼ਕਲਾਂ ਨੂੰ ਦੇਖਦੇ ਹੋਏ ਕੀਤੀ ਗਈ ਹੈ। ਉਹਨਾਂ ਨਗਰ ਦੇ ਸਮੂਹ ਬਜ਼ਾਰ ਅੱਗੇ ਬੇਨਤੀ ਵੀ ਕੀਤੀ ਕਿਰਪਾ ਕਰਕੇ ਅਜਿਹਾ ਕੋਈ ਕੰਮ ਨਾਂ ਕਰੋ ਜਿਸ ਨਾਲ ਆਮ ਲੋਕਾਂ ਨੂੰ ਦਿਕਤਾਂ ਦਾ ਸਾਹਮਣਾ ਕਰਨਾ ਪਏ। ਮੁਲਾਜ਼ਮਾਂ ਨੇ ਕਿਹਾ ਕਿ ਇਹ ਨਗਰ ਸਾਡਾ ਸਭ ਦਾ ਹੈ ਇਸ ਨੂੰ ਬੇਹਤਰ ਬਨਾਉਣ ਦੀ ਸਾਡੀ ਸਭ ਦੀ ਜਿੰਮੇਵਾਰੀ ਬਣਦੀ ਹੈ।

Leave a Reply

Your email address will not be published. Required fields are marked *