ਕੀਤੇ ਵਿਕਾਸ ਕਾਰਜਾਂ ਕਰਕੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮੰਤੀ ਚੌਣਾਂ ਸ਼ਾਨ ਨਾਲ ਜਿੱਤੇਗੀ AAP : ਲਵਲੀ ਰੰਧਾਵਾ


ਧਾਰੀਵਾਲ, 9 ਦਸੰਬਰ (ਇੰਦਰ ਜੀਤ) : ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਹਲਕਾ ਕਾਦੀਆਂ ਦੇ ਜੋਨ ਸ਼ਾਨ ਨਾਲ ਜਿੱਤਾਂਗੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੋਸ਼ਲ ਮੀਡੀਆ ਹਲਕਾ ਕਾਦੀਆਂ ਦੇ ਕੋਆਰਡੀਨੇਟਰ ਲਵਲੀ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ! ਲਵਲੀ ਰੰਧਾਵਾ ਨੇ ਆਖਿਆ ਕੀ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਜੀ ਦੀ ਅੰਤਕ ਮਿਹਨਤ ਸਦਕਾ ਪਿੰਡਾਂ ਦੇ ਵਿੱਚ ਜੋਰਾਂ ਦੇ ਉੱਤੇ ਵਿਕਾਸ ਹੋਏ ਹਨ, ਅਤੇ ਪਿੰਡਾਂ ਨੂੰ ਰੰਗਲਾ ਪੰਜਾਬ ਦੇ ਤਹਿਤ ਪਿਛਲੇ ਸਮੇਂ ਦੌਰਾਨ ਕਰੋੜਾਂ ਰੁਪਈਆਂ ਦੀਆਂ ਗਰਾਂਟਾਂ ਵੰਡੀਆਂ ਗਈਆਂ ਹਨ, ਲਵਲੀ ਰੰਧਾਵਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰ ਪਿੰਡ-ਪਿੰਡ ਘਰ ਘਰ ਜਾ ਕੇ ਵਿਕਾਸ ਦੇ ਨਾਂ ਤੇ ਵੋਟਾਂ ਮੰਗਣਗੇ ਅਤੇ ਕਾਦੀਆਂ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਹੂੰਝਾ ਫਿਰ ਜਿੱਤ ਹਾਸਿਲ ਕਰੇਗੀ।
