AAP ਦੇ ਬੁਲਾਰੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਦਾ ਜਨਮ ਦਿਨ ਮਨਾਇਆ


ਮੋਰਿੰਡਾ 26 ਅਗਸਤ (ਸੁਖਵਿੰਦਰ ਸਿੰਘ ਹੈਪੀ)
ਆਮ ਆਦਮੀ ਪਾਰਟੀ ਦੇ ਬੁਲਾਰੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਕਰੀਬੀ ਯੂਥ ਆਗੂ ਬਿਕਰਮਜੀਤ ਸਿੰਘ ਬਿੱਕੀ ਖੈਰਪੁਰ ਜਨਰਲ ਸਕੱਤਰ ਬੱਬੀ ਬਾਦਲ ਫਾਊਂਡੇਸ਼ਨ ਵੱਲੋਂ ਸਾਥੀਆਂ ਸਮੇਤ ਉਨ੍ਹਾਂ ਨੂੰ ਪੰਜ ਤਖਤਾਂ ਦਾ ਪ੍ਰਸ਼ਾਦਿ ਅਤੇ ਸਿਰੋਪਾਓ ਦੇ ਕੇ ਬੱਬੀ ਬਾਦਲ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਆਗੂ ਬਿਕਰਮਜੀਤ ਸਿੰਘ ਬਿੱਕੀ ਖੈਰਪੁਰ ਜਨਰਲ ਸਕੱਤਰ ਬੱਬੀ ਬਾਦਲ ਫਾਊਂਡੇਸ਼ਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਰ ਸਾਲ ਹੀ ਹਰਸੁਖਇੰਦਰ ਸਿੰਘ ਬੱਬੀ ਬਾਦਲ ਜੀ ਦੇ ਜਨਮ ਦਿਨ ਮੌਕੇ ਪੰਜ ਤਖਤਾਂ ਤੋਂ ਪ੍ਰਸਾਦਿ ਅਤੇ ਸਿਰੋਪਾਓ ਲਿਆ ਕੇ ਬੱਬੀ ਬਾਦਲ ਜੀ ਦੀ ਚੜ੍ਹਦੀ ਕਲ੍ਹਾ ਲਈ ਕਾਮਨਾ ਕੀਤੀ ਜਾਂਦੀ ਹੈ। ਵਿੱਕੀ ਖੈਰਪੁਰ ਨੇ ਕਿਹਾ ਕਿ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਹਮੇਸ਼ਾਂ ਹੀ ਗਰੀਬਾਂ ਅਤੇ ਲੋੜਵੰਦ ਲੋਕਾਂ ਲਈ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਦੇ ਜਨਮ ਦਿਨ ਮੌਕੇ ਅੱਜ ਉਹ ਸਾਥੀਆਂ ਸਮੇਤ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਮੁਬਾਰਕਬਾਦ ਦੇਣ ਲਈ ਆਏ ਹਨ। ਇਸ ਮੌਕੇ ਉਨ੍ਹਾਂ ਨਾਲ ਗੋਲਡੀ ਢੰਗਰਾਲੀ, ਗੋਪੀ ਬਡਾਲੀ, ਅਮਨਦੀਪ ਸਿੰਘ, ਰਣਜੀਤ ਬਰਾੜ, ਹਰਜਿੰਦਰ ਸਿੰਘ, ਪ੍ਰਿੰਸ ਅਤੇ ਗੁਰਪ੍ਰਤਾਪ ਸਿੰਘ ਸਿੱਧੂ ਆਦਿ ਹਾਜ਼ਰ ਸਨ।