ਬੀਤ ਇਲਾਕੇ ਦਾ ਆਪ ਨੂੰ ਮਿਲ ਰਿਹਾ ਭਾਰੀ ਸਮਰਥਨ : ਡਿਪਟੀ ਸਪੀਕਰ


ਗੜ੍ਹਸ਼ੰਕਰ, 11 ਦਸੰਬਰ (ਰਾਕੇਸ਼ ਕੁਮਾਰ)
ਬੀਤ ਖੇਤਰ ਵਿੱਚ ਜਿਲ੍ਹਾਂ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬੀਤ ਖੇਤਰ ਦੇ ਲੋਕਾਂ ਵੱਲੋਂ ਖੁੱਲ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਦੱਸਿਆ ਕਿ ਇਸ ਦੌਰਾਨ ਕਿ ਬਸਤੀ ਬੱਸੀ, ਸ਼੍ਰੀ ਖੁਰਾਲਗੜ੍ਹ ਸਾਹਿਬ, ਕਾਲੇਵਾਲ ਬੀਤ, ਸਹੀਵਾਂ, ਡਾ.ਅੰਬੇਦਕਰ ਨਗਰ, ਕੰਬਾਲਾ, ਆਦਰਸ਼ ਨਗਰ, ਹੈਬੋਵਾਲ, ਟੱਬਾ, ਨੈਨਵਾ, ਰਤਨਪੁਰ, ਕਾਣੇਵਾਲ, ਮਲਕੋਵਾਲ ਗੱਦੀਵਾਲ, ਗੜ੍ਹੀ ਮਾਨਸੋਵਾਲ, ਪਿੱਪਲੀਵਾਲ, ਡੰਗੋਰੀ, ਭਡਿਆਰ ਮੈਰਾ, ਕੋਟ, ਕੋਟ ਰਾਜਪੂਤਾ, ਬਾਰਾਪੁਰ ਵਿੱਚ ਲੋਕਾਂ ਵਲੋਂ ਖੁਲ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ। ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਇਸ ਚੋਣਾਂ ਪ੍ਰਚਾਰ ਦੌਰਾਨ ਪਾਰਟੀ ਦੀਆਂ ਟੀਮਾਂ ਨੇ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਨ, ਵਿਕਾਸ ਕਾਰਜਾਂ ਅਤੇ ਸਾਫ-ਸੁਥਰੇ ਤਰੀਕੇ ਨਾਲ ਚੋਣਾਂ ਲੜਨ ਦੀ ਬਾਰੇ ਜਾਣਕਾਰੀ ਦਿੱਤੀ। ਲੋਕਾਂ ਨੇ ਆਪ ਨੇਤ੍ਰਿਤਵ ਦੀ ਇਮਾਨਦਾਰੀ, ਜਨਸੇਵਾ ਭਾਵਨਾ ਅਤੇ ਵਿਕਾਸ ਲਈ ਕੀਤੇ ਕੰਮਾਂ ਦੀ ਖੁੱਲ੍ਹ ਕੇ ਸਰਾਹਨਾ ਕੀਤੀ। ਵਰਕਰਾਂ ਨੇ ਵੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਚੋਣ ਪ੍ਰਚਾਰ ਨੂੰ ਮਜ਼ਬੂਤ ਬਣਾਇਆ। ਉਨ੍ਹਾਂ ਦੱਸਿਆ ਕਿ ਬੀਤ ਖੇਤਰ ਦੇ ਰਹਿਣ ਵਾਲਿਆਂ ਨੇ ਕਿਹਾ ਕਿ ਉਹ ਜਿਲ੍ਹਾਂ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ। ਕਿਉਂਕਿ ਉਨ੍ਹਾਂ ਨੂੰ ਯਕੀਨ ਹੈ ਕਿ ਪਾਰਟੀ ਹੀ ਖੇਤਰ ਨੂੰ ਅਸਲ ਵਿਕਾਸ ਦੇ ਰਾਹ ’ਤੇ ਲੈ ਕੇ ਜਾ ਸਕਦੀ ਹੈ।
