AAP ਤੋਂ ਆਮ ਲੋਕਾਂ ਦੀਆਂ ਆਸਾਂ-ਉਮੀਦਾਂ ਟੁੱਟੀਆਂ : ਸਾਬਕਾ ਮੁੱਖ ਮੰਤਰੀ ਚੰਨੀ

Screenshot

ਸਾਬਕਾ ਮੁੱਖ ਮੰਤਰੀ ਚੰਨੀ ਨੇ ਬੀਬੀ ਮਾਵੀ ਤੇ ਬੀਬੀ ਖਾਬੜਾ ਦੇ ਹੱਕ ਵਿੱਚ ਚੋਣ ਮੀਟਿੰਗਾਂ ਕੀਤੀਆਂ
ਕੁਰਾਲੀ, 11 ਦਸੰਬਰ (ਰਾਜਾ ਸਿੰਘ ਭੰਗੂ)- ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਹੀ ਲਏ ਜ਼ਿਆਦਾਤਰ ਫੈਸਲਿਆ ਵਿੱਚੋਂ ਬਹੁਤਿਆਂ ਤੇ ਯੂ ਟਰਨ ਮਾਰਦੀ ਆਈ ਹੈ, ਜਿਹੜੀ ਪਾਰਟੀ ਆਪਣੇ ਹੀ ਫੈਸਲਿਆ ਤੇ ਸਟੈਂਡ ਨਹੀਂ ਕਰਦੀ, ਉਸ ਤੋਂ ਆਮ ਲੋਕਾਂ ਦੇ ਹੱਕ ਵਿੱਚ ਫੈਸਲੇ ਲੈਣ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ। ਇਹ ਵਿਚਾਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਅੱਜ ਇੱਥੋਂ ਨੇੜਲੇ ਪਿੰਡ ਸੀਹੋ ਮਾਜਰਾ ਵਿਖੇ ਜਿਲ੍ਹਾ ਪਰਿਸ਼ਦ ਜੋਨ ਮੁੰਡੀਆਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਰਣਬੀਰ ਕੌਰ ਮਾਵੀ ਪਤਨੀ ਨਰਿੰਦਰ ਸਿੰਘ ਮਾਵੀ ਸਾਬਕਾ ਚੇਅਰਮੈਨ ਅਤੇ ਬਲਾਕ ਸੰਮਤੀ ਜੋਨ ਸੀਹੋਂਮਾਜਰਾ ਤੋਂ ਉਮੀਦਵਾਰ ਬੀਬੀ ਗੁਰਬਚਨ ਕੌਰ ਖਾਬੜਾ ਸਾਬਕਾ ਸਰਪੰਚ ਪਤਨੀ ਗੁਰਪਾਲ ਸਿੰਘ ਨੰਬਰਦਾਰ ਦੇ ਹੱਕ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਆਮ ਲੋਕਾਂ ਦੇ ਦੁੱਖ ਸੁੱਖ ਵਿੱਚ ਹਮੇਸ਼ਾ ਹੀ ਭਾਈਵਾਲ ਰਹਿੰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ, ਵਿਕਾਸ, ਸਿਹਤ ਅਤੇ ਸਿੱਖਿਆ ਸਹੂਲਤਾਂ ਦੀ ਲੋੜ ਹੈ ਨਾ ਕਿ ਚੁਟਕਲਿਆਂ ਦੀ। ਸ. ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਮੁੱਚੇ ਉਮੀਦਵਾਰਾਂ ਨੂੰ ਪਿੰਡਾਂ ਵਿੱਚੋਂ ਭਾਰੀ ਸਮਰਥਨ ਮਿਲ ਰਿਹਾ ਹੈ ਅਤੇ ਪਿੰਡਾਂ ਦੇ ਆਮ ਲੋਕ ਇੱਕਜੁੱਟ ਹੋ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੇ ਬਹੁਮਤ ਨਾਲ ਜਿਤਾ ਕੇ ਭੇਜਣ ਲਈ ਤਿਆਰ ਹਨ। ਇਸ ਮੌਕੇ ਉਹਨਾਂ ਪਿੰਡ ਮੁਗਲ ਮਾਜਰੀ, ਸੀਹੋਂ ਮਾਜਰਾ, ਚੱਕਲਾਂ, ਰੋਡ ਮਾਜਰਾ, ਖਾਬੜਾ, ਸੋਲਖੀਆਂ, ਅਸਮਾਨਪੁਰ ਅਤੇ ਦੁੱਲਚੀ ਮਾਜਰਾ ਪਿੰਡਾਂ ਦਾ ਵੀ ਦੌਰਾ ਕਰਦਿਆਂ ਵੋਟਰਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਭੁਗਤਦਿਆਂ ਚੋਣ ਨਿਸ਼ਾਨ ਹੱਥ ਪੰਜੇ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨਾਂ ਨਾਲ ਕਾਂਗਰਸ ਪਾਰਟੀ ਦੇ ਅਹੁਦੇਦਾਰ ਵਰਕਰ ਅਤੇ ਇਲਾਕੇ ਦੇ ਪਿੰਡਾਂ ਦੇ ਮੋਹਤਬਰ ਹਾਜ਼ਰ ਸਨ।
