ਆਪ ਉਮੀਦਵਾਰ ਮੇਜਰ ਸਿੰਘ ਬੁਰਜੀ ਅਤੇ ਮਨਜੀਤ ਕੌਰ ਨੇ ਰਲ ਕੇ ਕੀਤਾ ਚੋਣ ਪ੍ਰਚਾਰ


ਮਮਦੋਟ, 10 ਦਸੰਬਰ (ਰਾਜੇਸ਼ ਧਵਨ )
ਆਮ ਆਦਮੀ ਪਾਰਟੀ ਦੇ ਜੋਧਪੁਰ ਜੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸਰਪੰਚ ਮੇਜਰ ਸਿੰਘ ਬੁਰਜੀ (ਚੱਕ ਘੁਬਾਈ ਤਰਾਂ ਵਾਲੀ) ਅਤੇ ਬਲਾਕ ਸੰਮਤੀ ਉਮੀਦਵਾਰ ਮਨਜੀਤ ਕੌਰ ਪਤਨੀ ਇਕਬਾਲ ਸਿੰਘ (ਪਿੰਡ ਤਰਾਂ ਵਾਲੇ) ਨੇ ਪਿੰਡ ਤਰਾਂ ਵਾਲੇ ਵਿੱਚ ਚੋਣ ਪ੍ਰਚਾਰ ਕੀਤਾ।
ਦੋਵੇਂ ਉਮੀਦਵਾਰਾਂ ਨੇ ਘਰ-ਘਰ ਜਾ ਕੇ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਪਾਰਟੀ ਦੀਆਂ ਲੋਕ-ਨੀਤੀਆਂ, ਪਾਰਦਰਸ਼ਤਾ ਅਤੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਪਿੰਡ ਵਾਸੀਆਂ ਨੇ ਦੋਨਾਂ ਨੂੰ ਖੂਬ ਸਮਰਥਨ ਦਿੱਤਾ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਫਿਰੋਜ਼ਪੁਰ ਦਿਹਾਤੀ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਵੀ ਮੌਜੂਦ ਰਹੇ। ਵਿਧਾਇਕ ਨੇ ਕਿਹਾ ਕਿ ਮੇਜਰ ਸਿੰਘ ਬੁਰਜੀ ਅਤੇ ਮਨਜੀਤ ਕੌਰ ਇਮਾਨਦਾਰ ਅਤੇ ਲੋਕ-ਹਿੱਤ ਲਈ ਸਮਰਪਿਤ ਨੇਤਾ ਹਨ। ਉਨ੍ਹਾਂ ਲੋਕਾਂ ਨੂੰ ਪਾਰਟੀ ਨੂੰ ਮਜ਼ਬੂਤ ਬਣਾਉਣ ਦੀ ਅਪੀਲ ਕੀਤੀ। ਪਿੰਡ ਤਰਾਂ ਵਾਲੇ ਵਿੱਚ ਹੋਏ ਪ੍ਰਚਾਰ ਦੌਰਾਨ ਭਾਰੀ ਭੀੜ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ।
ਇਸ ਮੌਕੇ ਬਲਰਾਜ ਸਿੰਘ ਸੰਧੂ (ਚੇਅਰਮੈਨ ਮਾਰਕੀਟ ਕਮੇਟੀ), ਸੰਦੀਪ ਕੁਮਾਰ ਸੋਨੀ (ਫਿਰੋਜ਼ਪੁਰ ਦਿਹਾਤੀ ਵਾਈਸ ਮੀਡੀਆ ਕੋਆਰਡੀਨੇਟਰ), ਸਰਪੰਚ ਅਜਮੇਰ ਸਿੰਘ ਮੁਰਕਵਾਲਾ, ਸਰਪੰਚ ਰਜਵੰਤ ਸਿੰਘ ਸੋਢੀ, ਸੁਖਵਿੰਦਰ ਡਾਕਟਰ ਸੁਖਵਿੰਦਰ ਸਿੰਘ, ਸਰਪੰਚ ਰਣਜੀਤ ਸਿੰਘ ਰਾਣਾ ਤਰਾਂ ਵਾਲੀ, ਸਰਪੰਚ ਜਗਜੀਤ ਸਿੰਘ ਟਿੱਬੀ ਕਲਾਂ, ਬਲਿਹਾਰ ਸਿੰਘ, ਸੁਖਵਿੰਦਰ ਸਿੰਘ ਟਿੱਬੀ ਕਲਾਂ, ਫੌਜੀ ਕਰਨੈਲ ਸਿੰਘ, ਗੁਰੂ ਸਾਹਿਬ ਸਿੰਘ ਸਰਪੰਚ, ਬਲਵਿੰਦਰ ਸਿੰਘ ਸਰਪੰਚ, ਜਸਪਾਲ ਸਿੰਘ ਸਰਪੰਚ ਅਤੇ ਹੋਰ ਕਈ ਆਗੂ ਹਾਜ਼ਰ ਸਨ।
