ਸ਼੍ਰੋਮਣੀ ਅਕਾਲੀ ਦਲ ਦੇ ਰੋਹ ਅੱਗੇ ਝੁਕੀ ਆਮ ਆਦਮੀ ਪਾਰਟੀ ਦੀ ਸਰਕਾਰ – ਸ਼ੱਮੀ ਚੋਧਰੀ


ਨਵਾਂਸ਼ਹਿਰ 13 ਅਗਸਤ (ਜਤਿੰਦਰ ਪਾਲ ਸਿੰਘ ਕਲੇਰ )- ਸ਼ੋਮਣੀ ਅਕਾਲੀ ਦਲ ਦੇ ਰੋਹ ਤੋਂ ਘਬਰਾ ਕੇ ਹੀ ਆਪ ਸਰਕਾਰ ਲੈਡ ਪੂਲਿੰਗ ਪਾਲਿਸੀ ਵਾਪਸ ਲੈਣ ਲਈ ਮਜਬੂਰ ਹੋਈ | ਜੋ ਕਿ ਪੰਜਾਬ ਦੇ ਕਿਸਾਨਾਂ ਤੇ ਖੇਤ ਮਜਦੂਰਾਂ ਦੀ ਵੱਡੀ ਜਿੱਤ ਹੈ | ਇਨਾਂ ਵਿਚਾਰਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਰਕਲ ਪ੍ਰਧਾਨ ਸ਼ੱਮੀ ਚੋਧਰੀ ਉਧਨਵਾਲ ਨੇ ਕੀਤਾ | ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦਿੱਲੀ ਵਾਲੇ ਆਕਾ ਦੇ ਇਸ਼ਾਰੇ ਤੇ ਆਪ ਸਰਕਾਰ ਵੱਲੋਂ ਜਦੋਂ ਤੋਂ ਕਿਸਾਨਾਂ ਦੀ ਜਮੀਨ ਹਥਿਆਉਣ ਲਈ ਲੈਡ ਪੂਲਿੰਗ ਸਕੀਮ ਲਾਗੂ ਕਰਨਾ ਦਾ ਐਲਾਨ ਕੀਤਾ ਗਿਆ | ਉਦੋਂ ਤੋ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤੋ ਸਮੂਹ ਅਕਾਲੀ ਵਰਕਰਾਂ ਤੇ ਆਗੂਆਂ ਵੱਲੋਂ ਕਿਸਾਨਾ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਇਸ ਘਾਤਕ ਸਕੀਮ ਦਾ ਜੋਰਦਾਰ ਵਿਰੋਧ ਕੀਤਾ ਜਾ ਰਿਹਾ ਸੀ | ਜਿਸ ਦੇ ਫਲਸਵਪੂਰ ਆਖਿਰ ਸਰਕਾਰ ਨੂੰ ਇਹ ਪਾਲਿਸੀ ਰੱਦ ਕਰਕੇ ਝੁੱਕਣਾ ਹੀ ਪਿਆ | ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਦੇ ਹੱਕਾਂ ਤੇ ਹਿੱਤਾ ਦੀ ਰਾਖੀ ਲਈ ਖੇਤਰੀ ਪਾਰਟੀ ਸ਼ੋਮਣੀ ਅਕਾਲੀ ਦਲ ਨੇ ਹਮੇਸ਼ਾ ਡੱਟ ਕੇ ਆਪਣਾ ਫਰਜ ਨਿਭਾਇਆ ਹੈ ਜਿਸ ਦੀ ਤਾਜ਼ਾ ਮਿਸਾਲ ਲੈਡ ਪੂਲਿੰਗ ਸਕੀਮ ਸਭ ਦੇ ਸਾਹਮਣੇ ਹੈ ਜਿਸ ਨੂੰ ਰੱਦ ਕਰਵਾਉਣ ਲਈ ਅਕਾਲੀ ਦਲ ਨੇ ਅਹਿਮ ਰੋਲ ਨਿਭਾਇਆ ਹੈ | ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਬੇਸ਼ਕ ਭਾਰੀ ਦਬਾਅ ਕਾਰਨ ਲੈਡ ਪੂਲਿੰਗ ਪਾਲਿਸੀ ਰੱਦ ਕੀਤੀ ਪਰ ਪੰਜਾਬੀਆ ਦੀ ਅਣਖ ਨੂੰ ਵੰਗਾਰਣ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਲੋਕ ਕਦੇ ਵੀ ਮਾਫ ਨਹੀ ਕਰਨਗੇ |
