ਪੰਜਾਬ ‘ਚ ਇਸ ਵੇਲੇ ਇਕ ਨਵੀਂ ਕਿਸਮ ਦੀ ਗੁਲਾਮੀ ਚੱਲ ਰਹੀ : ਜ਼ਾਹਿਦਾ ਸੁਲੇਮਾਨ

ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਤਕੜਾ ਕਰਨ ਲਈ ਜੁੱਟ ਜਾਣ ਪੰਜਾਬੀ : ਦੁਰਗੇਸ਼ ਗਾਜਰੀ

ਸ਼੍ਰੋਮਣੀ ਅਕਾਲੀ ਦਲ ਮਾਲੇਰਕੋਟਲਾ ਦੇ ਦਫ਼ਤਰ ‘ਚ ਲਹਿਰਾਇਆ ਤਿਰੰਗਾ
ਅਗਲੀ ਲੜਾਈ ਭ੍ਰਿਸ਼ਟਚਾਰ ਅਤੇ ਨਸ਼ਿਆਂ ਵਿਰੁਧ ਲੜਨ ਦਾ ਪ੍ਰਣ ਲਿਆ

ਮਾਲੇਰਕੋਟਲਾ, 16 ਅਗਸਤ (ਮੁਨਸ਼ੀ ਫਾਰੂਕ) : ਆਜ਼ਾਦੀ ਦਿਵਸ 15 ਅਗਸਤ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਇਥੇ ਸਥਿਤ ਦਫ਼ਤਰ ਵਿਚ ਤਿਰੰਗਾ ਲਹਿਰਾਇਆ ਗਿਆ। ਇਸ ਮੌਕੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਸਮੇਂ ਰੀਅਲ ਫ਼ਲੇਰਵਜ਼ ਮੀਡੀਆ ਗਰੁਪ ਚੰਡੀਗੜ੍ਹ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਦੁਰਗੇਸ਼ ਗਾਜਰੀ ਨੇ ਆਖਿਆ ਕਿ ਅਸੀਂ 79ਵਾਂ ਆਜ਼ਾਦੀ ਦਿਵਸ ਮਨਾ ਰਹੇ ਹਾਂ। ਅਸੀਂ 200 ਸਾਲ ਦੀ ਗੁਲਾਮੀ ਤੋਂ ਬਾਅਦ ਲੱਖਾਂ ਕੁਰਬਾਨੀਆਂ ਦੇ ਕੇ ਇਹ ਦਿਨ ਲਿਆਂਦਾ ਹੈ। ਸਾਨੂੰ ਫ਼ਖ਼ਰ ਹੈ ਕਿ ਕੁਰਬਾਨੀਆਂ ਵਿਚ ਪੰਜਾਬੀਆਂ ਦਾ ਯੋਗਦਾਨ 90 ਫ਼ੀ ਸਦੀ ਤੋਂ ਜ਼ਿਆਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਅੱਜ ਫਿਰ ਸਾਨੂੰ ਸਾਰਿਆਂ ਨੂੰ ਇੱਕਜੁਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਤਕੜਾ ਕਰਨਾ ਹੋਵੇਗਾ ਤਾਂ ਕਿ ਆਗਾਮੀ ਚੋਣਾਂ ਵਿਚ ਮੁੜ ਤੋਂ ਸੂਬੇ ਚ ਅਕਾਲੀ ਸਰਕਾਰ ਬਹੁਮਤ ਨਾਲ ਬਣਾਈ ਜਾ ਸਕੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਅਸੀਂ ਅੰਗਰੇਜ਼ਾਂ ਤੋਂ ਤਾਂ ਆਜ਼ਾਦ ਹੋ ਚੁੱਕੇ ਹਾਂ ਪਰ ਅਜ਼ਾਦੀ ਤੋਂ ਬਾਅਦ ਅਨਪੜ੍ਹਤਾ, ਨਸ਼ਿਆਂ, ਗ਼ਰੀਬੀ, ਜਾਤ-ਪਾਤ, ਝੂਠੀ ਤੇ ਲਾਰੇਬਾਜ਼ ਸਿਆਸਤ ਅਤੇ ਧਾਰਮਕ ਨਫ਼ਰਤ ਨੇ ਸਾਡੇ ਸਮਾਜ ਦੀ ਮਾਨਸਿਕਤਾ ਨੂੰ ਗੁਲਾਮ ਬਣਾ ਲਿਆ। ਇਸ ਲਈ ਸਾਡੀ ਅਗਲੀ ਆਜ਼ਾਦੀ ਦੀ ਲੜਾਈ ਇਨ੍ਹਾਂ ਬੁਰਾਈਆਂ ਦੀ ਗੁਲਾਮੀ ਤੋਂ ਛੁੱਟਕਾਰਾ ਹਾਸਲ ਕਰਨ ਲਈ ਹੋਣੀ ਚਾਹੀਦੀ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿਚ ਇਕ ਨਵੀਂ ਕਿਸਮ ਦੀ ਗੁਲਾਮੀ ਚੱਲੀ ਹੋਈ ਹੈ। ਦਿੱਲੀ ਦੇ ਲੀਡਰਾਂ ਨੇ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ਅਗ਼ਵਾ ਕੀਤਾ ਹੋਇਆ ਹੈ। ਪੰਜਾਬ ਦੀਆਂ ਨੌਕਰੀਆਂ ਅਤੇ ਖ਼ਜ਼ਾਨੇ ਉਤੇ ਗ਼ੈਰ-ਪੰਜਾਬੀਆਂ ਦਾ ਕਬਜ਼ਾ ਹੋ ਚੁੱਕਾ ਹੈ। ਇਸ ਆਜ਼ਾਦੀ ਦਿਹਾੜੇ ਮੌਕੇ ਸਾਨੂੰ ਗ਼ੈਰ-ਪੰਜਾਬੀਆਂ ਤੋਂ ਪੰਜਾਬ ਨੂੰ ਆਜ਼ਾਦ ਕਰਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ। ਹਾਜ਼ਰ ਲੋਕਾਂ ਨੇ ਭ੍ਰਿਸ਼ਟਾਚਾਰ ਅਤੇ ਲਾਰੇਬਾਜ਼ ਸਿਆਸਤ ਤੋਂ ਛੁਟਕਾਰਾ ਹਾਸਲ ਕਰਨ ਲਈ ਸੰਘਰਸ਼ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਤਰਲੋਚਨ ਸਿੰਘ ਧਲੇਰ, ਸਟੇਟ ਡੈਲੀਗੇਟ ਜਥੇਦਾਰ ਮੁਕੰਦ ਸਿੰਘ ਨੌਧਰਾਣੀ, ਸਰਕਲ ਪ੍ਰਧਾਨ ਇਕਬਾਲ ਮੁਹੰਮਦ ਹਥਣ, ਜਥੇਦਾਰ ਰਾਜਪਾਲ ਸਿੰਘ ਰਾਜੂ ਚੱਕ, ਡਾ. ਸਿਰਾਜ ਚੱਕ, ਜਥੇਦਾਰ ਚਰਨ ਸਿੰਘ ਕੁਠਾਲਾ, ਜਥੇਦਾਰ ਮੋਹਨ ਸਿੰਘ, ਅਜ਼ਹਰ ਢੱਡੇਵਾੜਾ, ਮੁਹੰਮਦ ਨਾਸਿਰ ਅਲੀ ਢੱਡੇਵਾੜਾ, ਜਥੇਦਾਰ ਜਸਪਾਲ ਸਿੰਘ ਬੋਪਾਰਾਏ, ਜਥੇਦਾਰ ਕਮਲਜੀਤ ਸਿੰਘ, ਜਥੇਦਾਰ ਹਰਪ੍ਰੀਤ ਸਿੰਘ, ਜਥੇਦਾਰ ਪਰਮਜੀਤ ਸਿੰਘ ਮਦੇਵੀ, ਜਥੇਦਾਰ ਮੋਹਿੰਦਰ ਸਿੰਘ ਸਾਬਕਾ ਸਰਪੰਚ, ਮਨੀਪਾਲ ਸਿੰਘ, ਡਾ. ਰਹਿਮਦੀਨ ਸੋਨੀ ਅਲੀਪੁਰ, ਸੰਦੀਪ ਸਿੰਘ ਖਟੜਾ, ਪਰਮਜੀਤ ਕੌਰ ਪੰਚ ਫ਼ਰਵਾਲੀ, ਬੀਬੀ ਅਕਬਰੀ ਬੇਗਮ, ਮੁਹੰਮਦ ਮਹਿਮੂਦ ਅਲੀ, ਹਾਜੀ ਸ਼ੌਕਤ ਅਲੀ, ਡਾ. ਮੁਹੰਮਦ ਮੁਸ਼ਤਾਕ, ਚੌਧਰੀ ਮੁਹੰਮਦ ਸਦੀਕ ਮੁਨਸ਼ੀ, ਮੁਹੰਮਦ ਰਫ਼ੀਕ ਫੋਗਾ ਸਾਬਕਾ ਕੌਂਸਲਰ, ਮਾਸਟਰ ਯਾਸੀਨ ਸੀਨਾ, ਯੂਥ ਆਗੂ ਰਵੀ ਬੱਗਣ, ਡਾ. ਮੁਹੰਮਦ ਅਰਸ਼ਦ, ਮੁਹੰਮਦ ਅਮਜਦ ਅਲੀ, ਮੁਹੰਮਦ ਅਸਲਮ ਰਾਜਾ ਕਿਲ੍ਹਾ ਰਹਿਮਤਗੜ੍ਹ ਅਤੇ ਮੁਹੰਮਦ ਇਰਫ਼ਾਨ ਨੋਨਾ ਮੁੱਖ ਤੌਰ ਤੇ ਹਾਜ਼ਰ ਸਨ।