ਹੁਸ਼ਿਆਰਪੁਰ ਨਹਿਰ ‘ਚ ਪਿਆ ਪਾੜ, ਘਰ ਤੇ ਖੇਤ ਡੁੱਬੇ


ਹੁਸ਼ਿਆਰਪੁਰ, 6 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਵਿਚ ਲੰਘੀ ਰਾਤ ਤੋਂ ਕਈ ਥਾਵਾਂ ਉੱਤੇ ਜ਼ਬਰਦਸਤ ਮੀਂਹ ਪੈ ਰਿਹਾ ਹੈ ਜਿਸ ਨਾਲ ਕਈ ਥਾਵਾਂ ਉਤੇ ਤਬਾਹੀ ਹੋ ਰਹੀ ਹੈ। ਇਸ ਦੌਰਾਨ ਹੁਸ਼ਿਆਰਪੁਰ ਵਿਚ ਤੇਜ ਬਾਰਿਸ਼ ਨਾਲ ਨਹਿਰ ਵਿਚ ਪਾੜ ਪੈਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਲੋਕਾਂ ਨੇ ਨਹਿਰੀ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਤੁਰੰਤ ਹੱਲ ਕਰਨ ਦੀ ਮੰਗੀ ਕੀਤੀ ਹੈ।
ਦੱਸ ਦਈਏ ਕਿ ਹੁਸ਼ਿਆਰਪੁਰ ਦੇ ਪਿੰਡ ਕੋਟਲਾ ਗੌਂਸਪੁਰ ਵਿਚੋਂ ਲੰਘਦੀ ਕੰਡੀ ਨਹਿਰ ਕਿਨਾਰੇ ਵੱਡਾ ਪਾੜ ਪਿਆ ਹੈ ਜਿਸ ਕਾਰਨ ਕਈ ਪਿੰਡਾਂ ਦਾ ਰਾਹ ਬੰਦ ਹੋ ਗਿਆ ਹੈ ਤੇ ਇਸ ਵੀ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਕੋਈ ਵੱਡਾ ਹਾਦਸਾ ਹੋ ਸਕਦਾ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਇਸ ਵਾਰ ਔਸਤਨ ਨਾਲੋਂ ਵੱਧ ਬਾਰਿਸ਼ ਹੋ ਰਹੀ ਹੈ ।। ਜਿੱਥੇ ਇਸ ਬਾਰਿਸ਼ ਕਾਰਨ ਲੋਕਾਂ ਨੂੰ ਅੱਤ ਦੀ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲੀ ਹੈ ਉੱਥੇ ਹੀ ਇਹ ਬਾਰਿਸ਼ ਕਈ ਥਾਵਾਂ ਤੇ ਆਫਤ ਬਣਦੀ ਵੀ ਨਜ਼ਰ ਪੈ ਰਹੀ ਹੈ ।
ਹੁਸ਼ਿਆਰਪੁਰ ਭਰਵਾਈ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਕੋਟਲਾ ਗੌਂਸਪੁਰ ਵਿਚੋਂ ਲੰਘਦੀ ਕੰਡੀ ਕਨਾਲ ਨਹਿਰ ਕਿਨਾਰੇ ਬਰਸਾਤੀ ਪਾਣੀ ਕਾਰਨ ਵੱਡਾ ਪਾੜ ਪੈ ਗਿਆ। ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਹਰ ਸਾਲ ਇਸੇ ਤਰ੍ਹਾਂ ਬਰਸਾਤ ਕਾਰਨ ਨਹਿਰ ਕਿਨਾਰੇ ਪਾੜ ਪੈਂਦੇ ਹਨ ਜਿਸ ਕਾਰਨ ਉਨਾਂ ਦੇ ਘਰਾਂ ਨੂੰ ਵੀ ਖਤਰਾ ਹੈ ਅਤੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਦਾ ਰਾਸਤਾ ਹੋਣ ਕਾਰਨ ਨਹਿਰ ਕਿਨਾਰੇ ਖੂਬ ਆਵਾਜਾਈ ਰਹਿੰਦੀ ਹੈ ਤੇ ਸਕੂਲੀ ਬੱਸਾਂ ਅਤੇ ਵਿਦਿਆਰਥੀ ਵੀ ਇਸ ਥਾਂ ਤੋਂ ਲੰਘਦੇ ਨੇ ਜਿਸ ਕਾਰਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ।
ਇਸ ਮੌਕੇ ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਤੁਰੰਤ ਇਸ ਥਾਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕੀਤੇ ਜਾਣ ਅਤੇ ਨਹਿਰ ਦੇ ਕਿਨਾਰੇ ਨੂੰ ਪੱਕਾ ਕੀਤਾ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਨੂੰ ਹੋਣ ਤੋਂ ਰੋਕਿਆ ਜਾਵੇ।
