ਪਾਕਿ ਖੁਫ਼ੀਆ ਏਜੰਸੀ ISI ਵਲੋਂ ਪੰਜਾਬ ਖਿਲਾਫ਼ ਰਚੀ ਜਾ ਰਹੀ ਵੱਡੀ ਸਾਜ਼ਿਸ਼

0
isi pakistan BORDER

ਸਰਹੱਦ ਪਾਰ ਤੋਂ ਹੋਣ ਵਾਲੀ ਹਥਿਆਰਾਂ ਦੀ ਤਸਕਰੀ ’ਚ ਹੋਇਆ ਵਾਧਾ : ਪੰਜਾਬ ਡੀਜੀਪੀ

ਚੰਡੀਗੜ੍ਹ, 16 ਅਕਤੂਬਰ (ਨਿਊਜ਼ ਟਾਊਨ ਨੈਟਵਰਕ) : ਭਾਰਤ-ਪਾਕਿਸਤਾਨ ਸਰਹੱਦ ’ਤੇ ਤਣਾਅ ਦੇ ਦਰਮਿਆਨ ਪੰਜਾਬ ਵਿਚ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਵੱਡੀ ਸਾਜਿਸ਼ ਰਚ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਾਕਿਸਤਾਨ ਤੋਂ ਆਉਣ ਵਾਲੇ ਹਥਿਆਰਾਂ ਦੀ ਤਸਕਰੀ ’ਚ ਪਿਛਲੇ ਸਾਲ ਦੀ ਤੁਲਨਾ ’ਚ ਪੰਜ ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਸਾਲ ਹੁਣ ਤੱਕ 362 ਹਥਿਆਰ ਜ਼ਬਤ ਕੀਤੇ ਜਾ ਚੁੱਕੇ ਹਨ ਜਿਨ੍ਹਾਂ ’ਚ ਏਕੇ-47 ਰਾਈਫ਼ਲਾਂ, ਗ੍ਰੇਨੇਡ ਆਦਿ ਸ਼ਾਮਲ ਹਨ ਜਦਕਿ 2024 ’ਚ ਇਹ ਗਿਣਤੀ ਮਹਿਜ 81 ਸੀ। ਸੁਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਇਹ ਉਛਾਲ ਭਾਰਤ ਦੀ ‘ਅਪ੍ਰੇਸ਼ਨ ਸਿੰਦੂਰ’ ਦੀ ਸਫ਼ਲਤਾ ਤੋਂ ਪੈਦਾ ਹੋਈ ਪਾਕਿਸਤਾਨ ਦੀ ਬੌਖਲਾਹਟ ਦਾ ਨਤੀਜਾ ਹੈ, ਜਿਸ ’ਚ ਭਾਰਤ ਨੇ ਪਾਕਿਸਤਾਨ ਅਤੇ ਪੀਓਕੇ ’ਚ ਸਥਿਤ ਅੱਤਵਾਦੀ ਹਮਲਿਆਂ ’ਤੇ ਸਟੀਕ ਹਮਲੇ ਕੀਤੇ ਸਨ। ਦੱਸਿਆ ਜਾ ਰਿਹਾ ਹੈ ਕਿ ਕੁੱਲ ਬਰਾਮਦ ਹਥਿਆਰਾਂ ’ਚ ਲਗਭਗ ਇਕ ਤਿਹਾਈ ਅਪ੍ਰੇਸ਼ਨ ਸਿੰਦੂਰ ਤੋਂ ਬਾਅਦ ਜਬਤ ਕੀਤੇ ਗਏ ਹਨ। ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੀ ਚੌਕਸੀ ਨਾਲ ਕਈ ਆਈਐਸਆਈ ਸਮਰਥਕ ਤਸਕਰੀ ਨੈਟਵਰਕਰਜ਼ ਨੂੰ ਤਬਾਹ ਕੀਤਾ ਗਿਆ ਹੈ, ਪਰ ਖਤਰਾ ਹਾਲੇ ਟਲਿਆ ਨਹੀਂ ਹੈ। ਡਰੋਨ ਦੇ ਰਾਹੀਂ ਹਥਿਆਰ ਅਤੇ ਡਰੱਗ ਦੀ ਤਸਕਰੀ ’ਚ ਵੀ ਵਾਧਾ ਦੇਖਿਆ ਜਾ ਰਿਹਾ ਹੈ, ਜੋ ਪੰਜਾਬ ਨੂੰ ਅਸਥਿਰ ਕਰਨ ਦੀ ਪਾਕਿਸਤਾਨੀ ਕੋਸ਼ਿਸ਼ਾਂ ਦਾ ਹਿੱਸਾ ਲਗਦਾ ਹੈ।ਹੁਣ ਤੱਕ 50 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ’ਚੋਂ ਕੁੱਝ ਨੂੰ ਡਰੋਨ ਰਾਹੀਂ ਸੁੱਟੇ ਗਏ ਹਥਿਆਰਾਂ ਨੂੰ ਇਕੱਠੇ ਕਰਦੇ ਸਮੇਂ ਫੜਿਆ ਗਿਆ, ਜਦਕਿ ਹੋਰ ਲੋਕ ਅੱਤਵਾਦੀ ਹਮਲਿਆਂ ਦੀ ਸਾਜਿਸ਼ ਰਚਣ ਵਾਲੇ ਸ਼ਾਮਲ ਹਨ। ਤਿੰਨ ਸਾਲ ਬਾਅਦ ਪਹਿਲੀ ਵਾਰ ਤਿੰਨ ਏਕੇ-47 ਰਾਈਫ਼ਲਾਂ ਦੀ ਬਰਾਮਦਗੀ ਨੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਅਕਤੂਬਰ 2022 ’ਚ ਛੇ ਏਕੇ-47 ਰਾਈਫ਼ਲਾਂ ਬਰਾਮਦ ਕੀਤੀਆਂ ਗਈਆਂ ਸਨ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅਸੀਂ ਸਰਹੱਦ ਪਾਰ ਤੋਂ ਭੇਜੇ ਜਾ ਰਹੇ ਹਥਿਆਰਾਂ ਦੀ ਤਸਕਰੀ ਨੂੰ ਨਾਕਾਮ ਕੀਤਾ ਹੈ ਅਤੇ ਕਈ ਅੱਤਵਾਦੀ ਸਾਜ਼ਿਸ਼ਾਂ ਨੂੰ ਸਮੇਂ ਰਹਿੰਦੇ ਅਸਫ਼ਲ ਬਣਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਸਫ਼ਲਤਾ ਪੰਜਾਬ ਪੁਲਿਸ, ਕਾਊਂਟਰ ਇੰਟੈਲੀਜੈਂਸੀ ਯੂਨਿਟ, ਸਪੈਸ਼ਲ ਸਰਵਿਸ ਅਪ੍ਰੇਸ਼ਨ ਸੈਲ, ਸੀਮਾ ਸਰੁੱਖਿਆ ਬਲ ਅਤੇ ਕੇਂਦਰੀ ਏਜੰਸੀਆਂ ਦੇ ਸਾਂਝੇ ਅਪ੍ਰੇਸ਼ਨਾਂ ਸਦਕਾ ਸੰਭਵ ਹੋਇਆ ਹੈ। ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਅਮਰੀਕਾ, ਕੈਨੇਡਾ ਅਤੇ ਹੋਰ ਦੇਸ਼ਾਂ ’ਚ ਸਰਗਰਮ ਗੈਂਗਸਟਰ ਅਤੇ ਅੱਤਵਾਦੀ ਸੰਗਠਨ ਨਾ ਸਿਰਫ਼ ਬੱਬਰ ਖਾਲਸਾ ਇੰਟਰਨੈਸ਼ਨਲ ਵਰਗੇ ਸਮੂਹਾਂ ਦੇ ਮੈਂਬਰਾਂ ਨੂੰ ਹਥਿਆਰ ਮੁਹੱਈਆ ਕਰਵਾ ਰਿਹਾ ਹੈ। ਇਕ ਅਧਿਕਾਰੀ ਅਨੁਸਾਰ ਆਈਐਸਆਈ ਗੈਂਗਸਟਰਾਂ, ਡਰੱਗ ਤਸਕਰਰਾਂ ਅਤੇ ਅੱਤਵਾਦੀਆਂ ਦੇ ਗੱਠਜੋੜ ਦਾ ਇਸਤੇਮਾਲ ਪੰਜਾਬ ਦਾ ਮਾਹੌਲ ਕਰਨ ਲਈ ਕਰ ਹੀ ਹੈ। ਬਰਾਮਦ ਹਥਿਆਰਾਂ ਦਾ ਸਬੰਧ ਰੰਗਦਾਰੀ, ਟਾਰਗੇਟ ਕਿਲੰਗ ਅਤੇ ਗਿਰੋਹਾਂ ਦੀ ਹਿੰਸਕ ਲੜਾਈਆਂ ਨਾਲ ਜੁੜਿਆ ਪਾਇਆ ਗਿਆ ਹੈ।

Leave a Reply

Your email address will not be published. Required fields are marked *