ਦਿਲਸ਼ੇਰ ਖੰਨਾ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਵਜੋਂ ਦਿੱਤਾ ਅਸਤੀਫਾ


ਚੰਡੀਗੜ੍ਹ, 16 ਜੂਨ, 2025 (ਨਿਊਜ਼ ਟਾਊਨ ਨੈਟਵਰਕ):
ਦਿਲਸ਼ੇਰ ਖੰਨਾ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ ਸੀ ਏ) ਦੇ ਸਕੱਤਰ ਵਜੋਂ ਅਸਤੀਫਾ ਦੇ ਦਿੱਤਾ ਹੈ। ਖੰਨਾ ਪਿਛਲੇ ਸਾਲ ਅਮਰੀਕਾ ਤੇ ਵੈਸਟ ਇੰਡੀਜ਼ ਵਿਚ ਹੋਏ ਇਤਿਹਾਸਕ ਟੀ 20 ਵਿਸ਼ਵ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਮੈਨੇਜਰ ਸਨ।

ਉਹਨਾਂ ਨੇ ਆਪਣਾ ਅਸਤੀਫਾ ਪ੍ਰਧਾਨ ਅਮਰਜੀਤ ਮਹਿਤਾ ਨੂੰ ਭੇਜ ਦਿੱਤਾ ਹੈ। ਉਹ 2022 ਵਿਚ ਸਕੱਤਰ ਬਣੇ ਸਨ।