ਲੁਧਿਆਣਾ ਜ਼ਿਮਨੀ ਚੋਣ- ਕਾਰੋਬਾਰੀਆਂ ਨੇ ‘ਆਪ’ ਦੇ ‘ਸੰਜੀਵ ਅਰੋੜਾ’ ਨੂੰ ਦਿੱਤਾ ਸਮਰਥਨ


ਲੁਧਿਆਣਾ 14 ਜੂਨ ( ਨਿਊਜ਼ ਟਾਊਨ ਨੈੱਟਵਰਕ ) ਹਲਕਾ ਪੱਛਮੀ ਤੋਂ ਉਮੀਦਵਾਰ ਸੰਜੀਵ ਅਰੋੜਾ ਦੀ ਸਥਿਤੀ ਉਸ ਸਮੇਂ ਹੋਰ ਮਜ਼ਬੂਤ ਹੋ ਗਈ ਹੈ, ਜਦ ਉਨ੍ਹਾਂ ਦੇ ਸਮਰਥਨ ’ਚ ਪ੍ਰਮੁੱਖ ਕਾਰੋਬਾਰੀਆਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਨ੍ਹਾਂ ਦਾ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ, ਵਿਧਾਇਕ ਭੋਲਾ ਗਰੇਵਾਲ ਅਤੇ ਕੁਲਵੰਤ ਸਿੱਧੂ ਨੇ ਸਵਾਗਤ ਕੀਤਾ, ਜਿਨ੍ਹਾਂ ਵੱਲੋਂ ਵਰਲਡ ਐੱਮ. ਐੱਸ. ਐੱਮ. ਈ. ਫੋਰਮ ਦੇ ਬੈਨਰ ਹੇਠ ਆਯੋਜਿਤ ਸਮਾਰੋਹ ’ਚ ਹਿੱਸਾ ਲਿਆ ਗਿਆ, ਜਿਸ ’ਚ ਵੱਡੀ ਗਿਣਤੀ ’ਚ ਮੈਂਬਰ ਸ਼ਾਮਲ ਹੋਏ।

ਸੰਜੀਵ ਅਰੋੜਾ ਨੇ ਕਿਹਾ ਕਿ ਉਹ ਖੁਦ ਕਾਰੋਬਾਰੀ ਹਨ ਤੇ ਇਸੇ ਵਜ੍ਹਾ ਨਾਲ ਉਨ੍ਹਾਂ ਨੂੰ ਇੰਡਸਟਰੀ ਦੀਆਂ ਸਮੱਸਿਆਵਾਂ ਬਾਰੇ ਬਿਹਤਰ ਜਾਣਕਾਰੀ ਹੈ, ਜਿਸ ਦੇ ਮੱਦੇਨਜ਼ਰ ਉਨ੍ਹਾਂ ਵਲੋਂ ਫੋਕਲ ਪੁਆਇੰਟ ਵਿਚ ਸੜਕਾਂ ਅਤੇ ਪਾਰਕਾਂ ਦੀ ਕਾਇਆਕਲਪ ਕਰਵਾਇਆ ਗਿਆ ਹੈ। ਇਸ ਤਰ੍ਹਾਂ ਇੰਡਸਟਰੀ ਲਈ ਵਨ ਟਾਈਮ ਸੈਟਲਮੈਂਟ ਪਾਲਿਸੀ ਜਾਰੀ ਕਰਵਾਈ ਗਈ ਹੈ ਅਤੇ ਹਲਵਾਰਾ ਏਅਰਪੋਰਟ ਚਾਲੂ ਹੋਣ ਨਾਲ ਵੀ ਲੁਧਿਆਣਾ ਦੀ ਇੰਡਸਟਰੀ ਨੂੰ ਹੀ ਸਭ ਤੋਂ ਜ਼ਿਆਦਾ ਫਾਇਦਾ ਹੋਵੇਗਾ।

ਅਮਨ ਅਰੋੜਾ ਅਤੇ ਮੰਤਰੀ ਸੌਂਦ ਨੇ ਕਿਹਾ ਕਿ ਨਵੀਂ ਇੰਡਸਟਰੀ ਨੂੰ 45 ਦਿਨ ’ਚ ਮਨਜ਼ੂਰੀ ਦੇਣ ਦੇ ਲਈ ਫਾਸਟ ਟਰੈਕ ਪੋਰਟਲ ਜਾਰੀ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਦੌਰਾਨ ਸਮੱਸਿਆਵਾਂ ਦੇ ਫਾਸਟ ਟਰੈਕ ਹੱਲ ਹੋਵੇਗਾ।