ਇਕ ਹੋਰ ‘ਸੋਸ਼ਲ ਮੀਡੀਆ ਇਨਫਲੂਐਂਸਰ’ ਆਈ ਸਾਹਮਣੇ

ਪ੍ਰੀਤ ਜੱਟੀ ਨਾਂਅ ਦੀ ਇਸ ਮੁਟਿਆਰ ਨੂੰ ਮਿਲ ਰਹੀਆਂ ਨੇ ਧਮਕੀਆਂ, ਕਿਹਾ, ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅੱਪਲੋਡ ਨਹੀਂ ਕਰਨੀ,
ਮੇਰਾ 5 ਮਹੀਨੇ ਦਾ ਬੱਚਾ ਹੈ ਮੈਨੂੰ ਮਾਫ ਕਰ ਦਿਓ .

ਚੰਡੀਗੜ੍ਹ 14 ਜੂਨ ( ਨਿਊਜ਼ ਟਾਊਨ ਨੈੱਟਵਰਕ ) ਸੋਸ਼ਲ ਮੀਡੀਆ ‘ਤੇ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦਾ ਨਿਹੰਗ ਅੰਮ੍ਰਿਤਪਾਲ ਸਿੰਘ ਮਹੇਰੋ ਨੇ ਕਤਲ ਕਰ ਦਿੱਤਾ ਹੈ। ਇਸ ਤੋਂ ਬਾਅਦ ਹੁਣ ਉਹ ਲਗਾਤਾਰ ਹੋਰ ਸ਼ੋਸਲ ਮੀਡੀਆ ਇਨਫਲੂਐਂਸਰਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਹੈ। ਦੀਪਿਕਾ ਲੂਥਰਾ ਤੋਂ ਬਾਅਦ ਹੁਣ ਪ੍ਰੀਤ ਜੱਟੀ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਇਨਫਲੂਐਂਸਰਸ ਡਰੇ ਹੋਏ ਹਨ। ਹੁਣ ਉਸ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਫੁੱਟ-ਫੁੱਟ ਕੇ ਰੋ ਰਹੀ ਹੈ।

ਪ੍ਰੀਤ ਜੱਟੀ ਨੇ ਕਿਹਾ ਕਿ ‘ਮੈਂਨੂੰ ਧਮਕੀਆਂ ਦੇ ਰਹੇ ਹਨ ਕਿ ਤੂੰ ਸੂਟ ਪਾ ਕੇ ਵੀ ਵੀਡੀਓ ਨਹੀਂ ਬਣਾਉਣੀ’। ਇਹ ਗੱਲ ਤਾਂ ਬਿਲਕੁੱਲ ਗਲਤ ਹੈ ਕਿ ਤੁਸੀਂ ਸਾਨੂੰ ਤੰਗ ਕਰਦੇ ਪਏ ਹੋ।
ਦੱਸ ਦੇਈਏ ਕਿ ਬੀਤੇ ਦਿਨੀਂ ਭਾਬੀ ਕਮਲ ਕੌਰ ਦੇ ਨਾਮ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਬਠਿੰਡਾ ਦੇ ਨੇੜੇ ਪਾਰਕਿੰਗ ਵਿਚ ਬੰਦ ਗੱਡੀ ਵਿਚ ਲਾਸ਼ ਮਿਲੀ ਸੀ। ਮਿਲੀ ਜਾਣਕਾਰੀ ਅਨੁਸਾਰ ਕਮਲ ਕੌਰ ਦੀ ਲਾਸ਼ ਲਗਭਗ ਦੋ ਤੋਂ ਤਿੰਨ ਦਿਨ ਪੁਰਾਣੀ ਦੱਸੀ ਗਈ। ਦੱਸ ਦਈਏ ਕਿ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਲੁਧਿਆਣਾ ਦੀ ਰਹਿਣ ਵਾਲੀ ਸੀ। ਕੰਚਨ ਕੁਮਾਰੀ ਸੋਸ਼ਲ ਮੀਡੀਆ ਉਤੇ ਅਸ਼ਲੀਲ ਵੀਡਿਓਜ਼ ਕਾਰਨ ਚਰਚਾ ਵਿਚ ਰਹਿੰਦੀ ਸੀ।
