ਲਾਰੇਂਸ ਬਿਸ਼ਨੋਈ ਗੈਂਗ ਨੂੰ ਲੈ ਕੇ NIA ਦਾ ਵੱਡਾ ਖੁਲਾਸਾ



ਚੰਡੀਗੜ੍ਹ/ਨਵੀਂ ਦਿੱਲੀ, 12 ਜੂਨ (ਨਿਊਜ਼ ਟਾਊਨ ਨੈੱਟਵਰਕ) : ਨਸ਼ੇ, ਅਪਰਾਧ ਅਤੇ ਅਤਿਵਾਦ ਦੇ ਮਾਮਲੇ ‘ਚ ਘਿਰੇ ਲਾਰੇਂਸ ਬਿਸ਼ਨੋਈ ਗੈਂਗ ਦੇ ਖ਼ਿਲਾਫ਼ NIA ਵੱਲੋਂ ਇੱਕ ਹੋਰ ਵੱਡਾ ਖੁਲਾਸਾ ਕੀਤਾ ਗਿਆ ਹੈ। ਰਾਸ਼ਟਰੀ ਜਾਂਚ ਏਜੰਸੀ (NIA) ਨੇ ਆਪਣੀ ਜਾਂਚ ‘ਚ ਪਤਾ ਲਾਇਆ ਹੈ ਕਿ ਲਾਰੇਂਸ ਗੈਂਗ ਦੇ ਕਈ ਮੈਂਬਰ ਵਿਦੇਸ਼ ਭੱਜਣ ਦੀ ਤਿਆਰੀ ਕਰ ਰਹੇ ਸਨ ਅਤੇ ਇਸ ਕੰਮ ਲਈ ਇੱਕ ਫਰਜੀ ਪਾਸਪੋਰਟ ਨੈੱਟਵਰਕ ਚਲਾਇਆ ਜਾ ਰਿਹਾ ਸੀ।
NIA ਨੇ ਉੱਤਰਾਖੰਡ ਦੇ ਰਿਹਾਇਸ਼ੀ ਰਾਹੁਲ ਸਰਕਾਰ ਨੂੰ ਗਿਰਫ਼ਤਾਰ ਕੀਤਾ ਹੈ ਜੋ ਕਿ ਲਾਰੇਂਸ ਗੈਂਗ ਦੇ ਸ਼ੂਟਰਾਂ ਨੂੰ ਨਕਲੀ ਪਾਸਪੋਰਟ ਤਿਆਰ ਕਰਵਾ ਕੇ ਭਾਰਤ ਤੋਂ ਬਾਹਰ ਭੇਜਣ ਵਾਲਾ ਮੁੱਖ ਮਾਸਟਰਮਾਈਂਡ ਸੀ। NIA ਨੇ ਦੱਸਿਆ ਕਿ ਰਾਹੁਲ ਨੇ ਲਗਭਗ 50 ਤੋਂ ਵੱਧ ਗੈਂਗਸਟਰਾਂ ਨੂੰ ਵਿਦੇਸ਼ ਭੇਜਣ ਵਿੱਚ ਸਿੱਧੀ ਭੂਮਿਕਾ ਨਿਭਾਈ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਲਾਰੇਂਸ ਬਿਸ਼ਨੋਈ ਨੇ ਜੇਲ੍ਹ ਵਿੱਚ ਬੈਠਿਆ ਹੀ ਵਿਦੇਸ਼ ਭੱਜਣ ਦੀ ਯੋਜਨਾ ਬਣਾਈ ਅਤੇ ਰਾਹੁਲ ਸਰਕਾਰ ਨਾਲ ਮਿਲ ਕੇ ਇਹ ਨੈੱਟਵਰਕ ਚਲਾਇਆ। ਇਹ ਨੈੱਟਵਰਕ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਚੰਡੀਗੜ੍ਹ ‘ਚ ਸਰਗਰਮ ਸੀ।