ਆਸਮਾਨ ਤੋਂ ਵਰ੍ਹ ਰਹੀ ਅੱਗ! ਉੱਤਰ ਭਾਰਤ ‘ਚ ਪਾਰਾ 48 ਤੱਕ ਪਹੁੰਚਿਆ, ਮੌਸਮ ਵਿਭਾਗ ਨੇ ਦਿੱਤਾ ਵੱਡਾ ਅਪਡੇਟ, ਕਿਹਾ- ‘ਅਗਲੇ 3 ਦਿਨ ਤੱਕ…’

0
FotoJet-2024-05-14T160614.444-635x430-1

ਮੌਸਮ ਵਿਭਾਗ ਮੁਤਾਬਕ ਪੰਜਾਬ, ਹਰਿਆਣਾ-ਚੰਡੀਗੜ੍ਹ-ਦਿੱਲੀ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੂਰਬੀ ਰਾਜਸਥਾਨ, ਦੱਖਣੀ ਉੱਤਰ ਪ੍ਰਦੇਸ਼ ਅਤੇ ਉੱਤਰ-ਪੱਛਮੀ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ‘ਚ ਲੂ ਨੇ ਕਹਿਰ ਮਚਾਇਆ ਹੋਇਆ ਹੈ।

ਚੰਡੀਗੜ੍ਹ 12 ਜੂਨ ( ਨਿਊਜ਼ ਟਾਊਨ ਨੈੱਟਵਰਕ ) ਦੇਸ਼ ਵਿਚ ਗਰਮੀ ਨੇ ਜੂਨ ਮਹੀਨੇ ਵਿਚ ਆਪਣੀ ਚਰਮ ਸੀਮਾ ਨੂੰ ਛੂਹ ਲਿਆ ਹੈ। ਇਸ ਦੌਰਾਨ ਪੱਛਮੀ ਰਾਜਸਥਾਨ ਦੇ ਵੱਖ-ਵੱਖ ਥਾਵਾਂ ‘ਤੇ ਭਿਆਨਕ ਗਰਮੀ ਦੀ ਲਹਿਰ ਦੇਖਣ ਨੂੰ ਮਿਲੀ ਹੈ ਤੇ ਕੁਝ ਥਾਵਾਂ ‘ਤੇ ਲੂ ਚੱਲੀ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ, ਹਰਿਆਣਾ-ਚੰਡੀਗੜ੍ਹ-ਦਿੱਲੀ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੂਰਬੀ ਰਾਜਸਥਾਨ, ਦੱਖਣੀ ਉੱਤਰ ਪ੍ਰਦੇਸ਼ ਅਤੇ ਉੱਤਰ-ਪੱਛਮੀ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ‘ਚ ਲੂ ਨੇ ਕਹਿਰ ਮਚਾਇਆ ਹੋਇਆ ਹੈ। ਮੈਦਾਨੀ ਇਲਾਕਿਆਂ ‘ਚ ਸਭ ਤੋਂ ਵੱਧ ਤਾਪਮਾਨ ਗੰਗਾਨਗਰ ‘ਚ 48.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 14 ਜੂਨ ਤੋਂ ਉੱਤਰ-ਪੱਛਮੀ ਭਾਰਤ ਵਿੱਚ ਲੂ ਤੋਂ ਹੌਲੀ-ਹੌਲੀ ਰਹਿਤ ਮਿਲਣ ਦੀ ਸੰਭਾਵਨਾ ਹੈ।

ਅਗਲੇ 3 ਦਿਨਾਂ ਦੌਰਾਨ ਉੱਤਰ-ਪੱਛਮੀ ਅਤੇ ਕੇਂਦਰੀ ਭਾਰਤ ਵਿੱਚ ਅਧਿਕਤਮ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਹੈ, ਪਰ ਇਸ ਤੋਂ ਬਾਅਦ ਹੌਲੀ-ਹੌਲੀ 2 ਤੋਂ 4 ਡਿਗਰੀ ਸੈਲਸੀਅਸ ਤੱਕ ਘਟਣ ਦੀ ਉਮੀਦ ਹੈ। ਇਸੇ ਤਰ੍ਹਾਂ, ਅਗਲੇ 24 ਘੰਟਿਆਂ ਦੌਰਾਨ ਪੂਰਬੀ ਭਾਰਤ ਵਿੱਚ ਵੀ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਆਵੇਗੀ, ਪਰ ਉਸ ਤੋਂ ਬਾਅਦ 3 ਦਿਨਾਂ ਤੱਕ ਹੌਲੀ-ਹੌਲੀ 2 ਤੋਂ 3 ਡਿਗਰੀ ਸੈਲਸੀਅਸ ਤੱਕ ਗਿਰਾਵਟ ਹੋ ਸਕਦੀ ਹੈ। ਦੇਸ਼ ਦੇ ਹੋਰ ਹਿੱਸਿਆਂ ਵਿੱਚ ਤਾਪਮਾਨ ਵਿੱਚ ਕਿਸੇ ਵੱਡੇ ਬਦਲਾਅ ਦੀ ਸੰਭਾਵਨਾ ਨਹੀਂ ਹੈ।

ਮੌਸਮ ਵਿਭਾਗ ਜੈਪੁਰ ਦੇ ਅਨੁਸਾਰ, ਰਾਜਸਥਾਨ ਦੇ ਪੱਛਮੀ ਅਤੇ ਉੱਤਰੀ ਹਿੱਸਿਆਂ ਵਿੱਚ ਅਗਲੇ 48 ਘੰਟਿਆਂ ਦੌਰਾਨ ਤਾਪਮਾਨ ਵਿੱਚ 1 ਤੋਂ 2 ਡਿਗਰੀ ਹੋਰ ਵਾਧਾ ਹੋ ਸਕਦਾ ਹੈ। ਬੀਕਾਨੇਰ ਸੰਭਾਗ ਦੇ ਗੰਗਾਨਗਰ ਅਤੇ ਹਨੂਮਾਨਗੜ੍ਹ ‘ਚ 11 ਤੋਂ 13 ਜੂਨ ਤੱਕ ਅਧਿਕਤਮ ਤਾਪਮਾਨ 47-48 ਡਿਗਰੀ ਸੈਲਸੀਅਸ ਰਹਿਣ ਅਤੇ ਤੇਜ਼ ਲੂ ਚਲਣ ਦੀ ਸੰਭਾਵਨਾ ਹੈ। ਇਨ੍ਹਾਂ ਤੋਂ ਇਲਾਵਾ, ਜੋਧਪੁਰ, ਜੈਪੁਰ, ਭਰਤਪੁਰ ਅਤੇ ਕੋਟਾ ਸੰਭਾਗਾਂ ਵਿੱਚ ਵੀ ਅਗਲੇ 3 ਦਿਨਾਂ ਤੱਕ ਤਾਪਮਾਨ 44-47 ਡਿਗਰੀ ਦੇ ਦਰਮਿਆਨ ਰਹੇਗਾ ਅਤੇ ਲੂ ਵਗਣ ਦੀ ਸੰਭਾਵਨਾ ਹੈ।

ਹਾਲਾਂਕਿ, ਕੋਟਾ, ਉਦੇਪੁਰ ਅਤੇ ਭਰਤਪੁਰ ਸੰਭਾਗ ਦੇ ਕੁਝ ਹਿੱਸਿਆਂ ਵਿੱਚ 14-15 ਜੂਨ ਤੋਂ ਗਰਜ਼ਨ ਵਾਲੇ ਬੱਦਲਾਂ, ਹਨ੍ਹੇਰੀ ਅਤੇ ਹਲਕੀ ਵਰਖਾ ਦੀ ਸੰਭਾਵਨਾ ਹੈ। ਜੋਧਪੁਰ ਅਤੇ ਬੀਕਾਨੇਰ ਸੰਭਾਗ ਵਿੱਚ ਵੀ 15 ਜੂਨ ਨੂੰ ਦੁਪਹਿਰ ਤੋਂ ਬਾਅਦ ਬੱਦਲ ਛਾਏ ਰਹਿਣਗੇ, ਹਨ੍ਹੇਰੀ ਆਉਣ ਅਤੇ ਹਲਕੀ ਮੀਂਹ ਪੈਣ ਦੀ ਉਮੀਦ ਹੈ। ਦਿੱਲੀ ਵਿੱਚ ਵੀ ਤਿੱਖੀ ਗਰਮੀ ਨੇ ਹਾਲਤ ਬੇਹੱਦ ਖਰਾਬ ਕਰ ਦਿੱਤੇ ਹਨ। ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਉਹ ਵੀ ਅੱਗ ਦੀ ਭੱਠੀ ਵਾਂਗ ਤੱਪ ਰਿਹਾ ਹੈ। ਅੰਮ੍ਰਿਤਸਰ ਅਤੇ ਬਠਿੰਡਾ ਵਿੱਚ 45.8 ਡਿਗਰੀ ਦਰਜ ਕੀਤਾ ਗਿਆ। ਅੱਜ ਸਣੇ ਅਗਲੇ ਦੋ ਦਿਨਾਂ ਦੇ ਲਈ ਸੂਬੇ ‘ਚ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ।

Leave a Reply

Your email address will not be published. Required fields are marked *