ਸਾਹਮਣੇ ਆਈ ‘ਰਾਜਾ ਰਘੁਵੰਸ਼ੀ’ ਦੀ ਕਾਮਾਖਿਆ ਦੇਵੀ ਮੰਦਿਰ ਵਾਲੀ ਫੋਟੋ, ਇਸ ਤੋਂ ਬਾਅਦ ਹੀ ਪਤਨੀ ‘ਸੋਨਮ’ ਨੇ ਕਰਵਾਇਆ ਸੀ ਕਤਲ .


ਮੇਘਾਲਿਆ 12 ਜੂਨ ( ਨਿਊਜ਼ ਟਾਊਨ ਨੈੱਟਵਰਕ ) ਸੋਨਮ ਨੇ ਵਿਆਹ ਤੋਂ ਬਾਅਦ ਕਿਹਾ ਸੀ ਕਿ ਕਾਮਾਖਿਆ ਦੇਵੀ ਦੇ ਦਰਸ਼ਨ ਤੋਂ ਬਾਅਦ ਹੀ ਉਹ ਇਕ ਦੂਜੇ ਦੇ ਕਰੀਬ ਆ ਸਕਾਂਗੇ ਕਿਓਂਕਿ ਉਸ ਵੱਲੋਂ ਮੰਨਤ ਮੰਗੀ ਗਈ ਹੈ। ਇਸ ਤੋਂ ਬਾਅਦ ਹੀ ਸੋਨਮ ਨੇ ਆਪਣੇ ਪ੍ਰੇਮੀ ਰਾਜ ਕੁਸ਼ਵਾਹਾ ਦੇ ਨਾਲ ਰਚੀ ਸਾਜਿਸ਼ ਦੇ ਅਨੁਸਾਰ ਹੀ ਗੁਹਾਟੀ ਦੇ ਮੇਘਾਲਿਆ ਦਾ ਪਲਾਨ ਬਣਾਇਆ। ਪੁਲਿਸ ਨੂੰ ਰਾਜਾ ਰਘੁਵੰਸ਼ੀ ਦੀ ਕਾਮਾਖਿਆ ਦੇਵੀ ਮੰਦਿਰ ਵਿਚ ਦਰਸ਼ਨ ਵਾਲੀ ਫੋਟੋ ਮਿਲੀ ਹੈ ਜੋ ਪੂਰੀ ਸਾਜਿਸ਼ ਤੋਂ ਪਹਿਲਾਂ ਦਾ ਸਬੂਤ ਹੈ।

ਮੇਘਾਲਿਆ ਹਨੀਮੂਨ ਕਤਲ ਕੇਸ ਵਿਚ ਹੈਰਾਨੀਜਨਕ ਖੁਲਾਸਾ ਹੋਇਆ ਹੈ। ਨਵ-ਵਿਆਹੀ ਸੋਨਮ ਰਘੁਵੰਸ਼ੀ ਆਪਣੇ ਪਤੀ ਰਾਜਾ ਰਘੁਵੰਸ਼ੀ ਨੂੰ ਕਾਮਾਖਿਆ ਦੇਵੀ ਦੇ ਦਰਸ਼ਨ ਦੇ ਬਹਾਨੇ ਗੁਹਾਟੀ (ਅਸਾਮ ) ਲੈ ਗਈ ਪਰ ਉਸਦਾ ਅਸਲੀ ਮਕਸਦ ਰਾਜਾ ਦੇ ਕਤਲ ਦਾ ਸੀ।

ਮੇਘਾਲਿਆ ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸੋਨਮ ਨੇ ਰਾਜਾ ਨੂੰ ਗੁਹਾਟੀ ਤੋਂ ਟਰੈਕਿੰਗ ਦੇ ਬਹਾਨੇ ਸ਼ਿਲਾਂਗ ਦੇ ਸੋਹਰਾ ਲਿਜਾਕੇ ਸੁਪਾਰੀ ਕਿੱਲਰ ਅਕਾਸ਼ ਰਾਜਪੂਤ, ਵਿਸ਼ਾਲ ਉਰਫ ਵਿੱਕੀ ਠਾਕੁਰ ਅਤੇ ਆਨੰਦ ਕੁਰਮੀ ਦੇ ਹਵਾਲੇ ਕਰ ਦਿੱਤਾ ਜਿਥੇ 23 ਮਈ ਨੂੰ ਉਸਦੀ ਹੱਤਿਆ ਕਰ ਦਿੱਤੀ ਗਈ।

ਰਾਜਾ ਰਘੁਵੰਸ਼ੀ ਦੀ ਲਾਸ਼ 2 ਮਈ ਨੂੰ ਖਾਈ ਵਿਚੋਂ ਮਿਲੀ ਸੀ। ਮੇਘਾਲਿਆ ਪੁਲਿਸ ਨੇ ਆਪਣੀ ਜਾਂਚ ਵਿਚ ਇਹ ਵੀ ਦਾਅਵਾ ਕੀਤਾ ਹੈ ਕਿ ਵਿਆਹ ਤੋਂ ਬਾਅਦ ਸੋਨਮ ਨੇ ਆਪਣੇ ਪਤੀ ਰਾਜਾ ਰਘੁਵੰਸ਼ੀ ਨੂੰ ਹੱਥ ਤੱਕ ਨਹੀਂ ਲਗਾਉਣ ਦਿੱਤਾ।
