ਭਗਵੰਤ ਮਾਨ ਤੇ ਕੇਜਰੀਵਾਲ ਅੱਜ ਅੰਮ੍ਰਿਤਸਰ ’ਚ ਸ਼ੁਰੂ ਕਰਨਗੇ ’ਈਜ਼ੀ ਜਮ੍ਹਾਂਬੰਦੀ’ ਪ੍ਰਾਜੈਕਟ


ਅੰਮ੍ਰਿਤਸਰ, 12 ਜੂਨ, 2025: (ਨਿਊਜ਼ ਟਾਊਨ ਨੈਟਵਰਕ):
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਵਿਚ ’ਈਜ਼ੀ ਜਮ੍ਹਾਂਬੰਦੀ’ ਪ੍ਰਾਜੈਕਟ ਦੀ ਸ਼ੁਰੂਆਤ ਕਰਨਗੇ। ਇਸ ਪ੍ਰਾਜੈਕਟ ਦੀ ਸ਼ੁਰੂਆਤ ਨਾਲ ਹੁਣ ਫਰਦ ਲੈਣ ਲਈ ਤਹਿਸੀਲਾਂ ਵਿਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਬਲਕਿ ਆਨਲਾਈਨ ਹੀ ਫਰਦ ਮਿਲ ਜਾਇਆ ਕਰੇਗੀ।
ਡਿਜੀਟਲ ਸਾਈਨ ਅਤੇ ਕਯੂ ਆਰ ਕੋਡਡ ਫਰਦ ਹੁਣ ਵਟਸਐਪ ’ਤੇ ਵੀ ਮਿਲ ਜਾਇਆ ਕਰੇਗੀ।