ਸੋਸ਼ਲ ਮੀਡੀਆ ਪ੍ਰਭਾਵਕ ‘ਭਾਬੀ ਕਮਲ ਕੌਰ’ ਦੀ ਮਿਲੀ ਲਾਸ਼, ਇਲਾਕੇ ‘ਚ ਸਨਸਨੀ ਦਾ ਮਾਹੌਲ


ਬਠਿੰਡਾ 12 ਜੂਨ ( ਨਿਊਜ਼ ਟਾਊਨ ਨੈੱਟਵਰਕ ) ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਤੇ ਇੰਸਟਾਗ੍ਰਾਮ ਉਤੇ ‘ਭਾਬੀ ਕਮਲ ਕੌਰ’ ਦੇ ਨਾਮ ਨਾਲ ਮਸ਼ਹੂਰ ‘ਕੰਚਨ ਕੁਮਾਰੀ’ ਦੀ ਬਠਿੰਡਾ ਮੈਡੀਕਲ ਯੂਨੀਵਰਸਿਟੀ ਦੇ ਨੇੜੇ ਪਾਰਕਿੰਗ ਵਿਚ ਬੰਦ ਗੱਡੀ ਵਿਚ ਲਾਸ਼ ਮਿਲਣ ਤੋਂ ਬਾਅਦ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਹੈ। ਪੁਲਿਸ ਵੱਲੋਂ ਲਾਸ਼ ਨੂੰ ਸਰਕਾਰੀ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਕਮਲ ਕੌਰ (35 ) ਦੀ ਲਾਸ਼ ਲਗਭਗ ਦੋ ਤੋਂ ਤਿੰਨ ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਜਦੋਂ ਇਲਾਕੇ ਵਿੱਚੋਂ ਬਦਬੂ ਫੈਲਣ ਲੱਗੀ ਤਾਂ ਲੋਕਾਂ ਨੇ ਸਥਾਨਕ ਪੁਲਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੀ`ਵੱਲੋਂ ਗੱਡੀ ਦਾ ਦਰਵਾਜ਼ਾ ਤੋੜ ਕੇ ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਪੋਸਟਮਾਰਟਮ ਲਈ ਭਿਜਵਾ ਦਿੱਤਾ

ਦੱਸ ਦਈਏ ਕਿ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਲੁਧਿਆਣਾ ਦੀ ਰਹਿਣ ਵਾਲੀ ਸੀ। ਕੰਚਨ ਕੁਮਾਰੀ ਸੋਸ਼ਲ ਮੀਡੀਆ ਉਤੇ ਅਸ਼ਲੀਲ ਵੀਡਿਓਜ਼ ਕਾਰਨ ਹਮੇਸ਼ਾ ਚਰਚਾ ਵਿਚ ਰਹਿੰਦੀ ਸੀ।ਪੁਲਿਸ ਵੱਲੋਂ ਵੱਖ ਵੱਖ ਐਂਗਲ ਤੋਂ ਜਾਂਚ ਸ਼ੁਰੂ ਕਰ ਦਿਤੀ ਗਈ ਗਈ ਕਿ ਲੁਧਿਆਣਾ ਦੀ ਰਹਿਣ ਵਾਲੀ ਕਮਲ ਕੌਰ ਬਠਿੰਡਾ ਕਿਸਨੂੰ ਤੇ ਕਿਓਂ ਮਿਲਣ ਗਈ ਸੀ। CCTV ਵੀ ਖੰਗਾਲੇ ਜਾ ਰਹੇ ਨੇ ਕਿ ਇਹ ਪਤਾ ਚਾਲ ਸਕੇ ਕੇ ਕਹਿੰਦੇ ਰੂਟ ਅਤੇ ਕਦੋਂ ਤੋਂ ਮ੍ਰਿਤਕਾ ਦੀ ਗੱਡੀ ਐਥੇ ਪਹੁੰਚੀ ਅਤੇ ਕੋਈ ਇਸਦੇ ਨਾਲ ਸੀ ਜਾਂ ਨਹੀਂ।
