ਕੇਜਰੀਵਾਲ ਦੇ ਐਸ਼ੋ ਅਰਾਮ ਲਈ ਪੰਜਾਬ ਦੇ ਪੈਸੇ ਵਰਤ ਰਹੀ ਹੈ ਆਮ ਆਦਮੀ ਪਾਰਟੀ : ਪਵਨ ਖੇੜਾ


ਲੁਧਿਆਣਾ, 11 ਜੂਨ (ਕਮਲ ਕਪੂਰ) : ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਬੁਲਾ ਰਹੇ ਪਵਨ ਖੇੜਾ ਨੇ ਆਰੋਪ ਲਗਾਇਆ ਹੈ ਕਿ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਸਾਧਨਾਂ ਦੀ ਲੁੱਟ ਕੀਤੇ ਜਾ ਰਹੀ ਹੈ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਇਥੋਂ ਦੇ ਲੋਕਾਂ ਦੇ ਪੈਸੇ ਕੇਜਰੀਵਾਲ ਦੇ ਆਰਾਮ ਉੱਪਰ ਲੁਟਾ ਰਹੀ ਹੈ।
ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਲਈ ਜਿਮਨੀ ਚੋਣ ਨੂੰ ਲੈ ਕੇ ਪਾਰਟੀ ਦੇ ਮੁੱਖ ਚੋਣ ਦਫਤਰ ਵਿਖੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨਾਲ ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਦੇ ਹੋਏ, ਪਵਨ ਖੇੜਾ ਨੇ ਕਿਹਾ ਕਿ ਪੰਜਾਬ ਦੇ ਸਾਧਨਾਂ ਨੂੰ ਕੇਜਰੀਵਾਲ ਦੇ ਐਸੋ ਆਰਾਮ ਲਈ ਵਰਤਿਆ ਜਾ ਰਿਹਾ ਹੈ। ਕੇਜਰੀਵਾਲ ਕੋਲ ਦੋ-ਦੋ ਸੂਬਿਆਂ ਦੀ ਸਿਕਿਉਰਟੀ ਹੈ ਅਤੇ ਹੁਣ ਕੇਜਰੀਵਾਲ ਨੂੰ ਰਾਜ ਸਭਾ ਭੇਜਣ ਵਾਸਤੇ ਮੌਜੂਦਾ ਐਮ.ਪੀ ਸੰਜੀਵ ਅਰੋੜਾ ਨੂੰ ਜਿਮਨੀ ਚੋਣ ਲੜਵਾਈ ਜਾ ਰਹੀ ਹੈ।