ਆਪ੍ਰੇਸ਼ਨ ਸਿੰਦੂਰ: ਪ੍ਰਧਾਨ ਮੰਤਰੀ ਦੀ 33 ਦੇਸ਼ਾਂ ਤੋਂ ਪਰਤੇ 7 ਵਫ਼ਦਾਂ ਨਾਲ ਮੁਲਾਕਾਤ

ਸਾਂਸਦਾਂ ਨੇ ਮੋਦੀ ਨਾਲ ਆਪਣੇ ਤਜਰਬੇ ਕੀਤੇ ਸਾਂਝੇ, ਇਕੱਠੇ ਕੀਤਾ ਡੀਨਰ

ਨਵੀਂ ਦਿੱਲੀ, 10 ਜੂਨ 2025 (ਨਿਊਜ਼ ਟਾਊਨ ਨੈਟਵਰਕ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਸ਼ਾਮ ਨੂੰ ਸਰਬ-ਪਾਰਟੀ ਵਫ਼ਦ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਜੋ ਆਪ੍ਰੇਸ਼ਨ ਸਿੰਦੂਰ ਅਤੇ ਅੱਤਵਾਦ ਵਿਰੁੱਧ ਭਾਰਤ ਦੇ ਸਟੈਂਡ ਬਾਰੇ ਦੁਨੀਆ ਨੂੰ ਦੱਸਣ ਤੋਂ ਬਾਅਦ ਦੇਸ਼ ਵਾਪਸ ਆਏ ਸਨ। ਉਨ੍ਹਾਂ ਨਾਲ ਰਾਤ ਦਾ ਖਾਣਾ ਖਾਧਾ।

ਵਫ਼ਦ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਾਲ ਆਪਣਾ ਯਾਤਰਾ ਅਨੁਭਵ ਸਾਂਝਾ ਕੀਤਾ। 7 ਵਫ਼ਦਾਂ ਵਿੱਚੋਂ 59 ਮੈਂਬਰਾਂ ਨੇ 33 ਦੇਸ਼ਾਂ ਦਾ ਦੌਰਾ ਕੀਤਾ ਸੀ। ਇਨ੍ਹਾਂ ਵਿੱਚ 51 ਨੇਤਾ ਅਤੇ 8 ਰਾਜਦੂਤ ਸ਼ਾਮਲ ਹਨ।

ਵਫ਼ਦ ਦੀ ਅਗਵਾਈ 7 ਸੰਸਦ ਮੈਂਬਰਾਂ ਨੇ ਕੀਤੀ। ਇਨ੍ਹਾਂ ਵਿੱਚ ਭਾਜਪਾ ਤੋਂ ਰਵੀ ਸ਼ੰਕਰ ਪ੍ਰਸਾਦ ਅਤੇ ਬੈਜਯੰਤ ਪਾਂਡਾ, ਜੇਡੀਯੂ ਦੇ ਸੰਜੇ ਕੁਮਾਰ ਝਾਅ, ਡੀਐਮਕੇ ਦੀ ਕਨੀਮੋਝੀ ਕਰੁਣਾਨਿਧੀ, ਐਨਸੀਪੀ (ਸਪਾ) ਦੀ ਸੁਪ੍ਰੀਆ ਸੁਲੇ ਅਤੇ ਸ਼ਿਵ ਸੈਨਾ (ਸ਼ਿੰਦੇ ਧੜੇ) ਦੇ ਸ਼੍ਰੀਕਾਂਤ ਏਕਨਾਥ ਸ਼ਿੰਦੇ ਸ਼ਾਮਲ ਸਨ।
ਸਰਬ-ਪਾਰਟੀ ਵਫ਼ਦ ਦਾ ਆਖਰੀ ਸਮੂਹ ਵੀ ਮੰਗਲਵਾਰ ਨੂੰ ਭਾਰਤ ਵਾਪਸ ਪਰਤਿਆ। ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ ਵਿੱਚ ਇਸ ਵਫ਼ਦ ਨੇ 5 ਦੇਸ਼ਾਂ – ਅਮਰੀਕਾ, ਪਨਾਮਾ, ਗੁਆਨਾ, ਬ੍ਰਾਜ਼ੀਲ ਅਤੇ ਕੋਲੰਬੀਆ ਦਾ ਦੌਰਾ ਕੀਤਾ।
