ਦਲ ਖਾਲਸਾ ਦੇ ਨੌਜਵਾਨਾਂ ਨੇ ਲਗਾਇਆ ਛਾਂ ਦਾਰ ਪੌਦਿਆਂ ਦਾ ਲੰਗਰ

0
pantation work

ਹੁਸ਼ਿਆਰਪੁਰ, 10 ਜੂਨ 2025 (ਤਰਸੇਮ ਦੀਵਾਨਾ) : ਦਲ ਖਾਲਸਾ ਦੇ ਨੌਜਵਾਨਾਂ ਵੱਲੋਂ ਦਲ ਖਾਲਸਾ ਦੇ ਹੀ ਮਿਹਨਤੀ ਨਿਡਰ ਤੇ ਨਿਧੁੱੜਕ ਨੌਜਵਾਨ ਅਦਿੱਤਿਆ ਸਿੰਘ ਦੇ ਜਨਮ ਦਿਨ ਮੌਕੇ ਦਲ ਖਾਲਸਾ ਯੂਥ ਵਲੋਂ ਛਾਂ ਦਾਰ ਪੌਦਿਆਂ ਦਾ ਲੰਗਰ ਲਗਾਇਆ ਗਿਆ।

ਉਹਨਾਂ ਕਿਹਾ ਕਿ ਦਰਖਤ ਸਾਨੂੰ ਜੀਵਨ ਦਿੰਦੇ ਹਨ ਅਤੇ ਦਰਖਤਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ, ਜਿਹੜੀ ਕਿ ਹਰ ਇੱਕ ਦੇ ਜੀਵਨ ਦਾ ਆਧਾਰ ਹੈ। ਉਹਨਾਂ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਹਨ।

ਉਹਨਾਂ ਕਿਹਾ ਕਿ ਦਰਖ਼ਤ ਸਾਨੂੰ ਬਹੁਤ ਸਾਰੀਆਂ ਨਿਆਮਤਾਂ ਬਖਸ਼ਦੇ ਹਨ। ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੋਂ ਬਾਅਦ ਚਿਖਾ ਜਲਾਉਣ ਤੱਕ ਵੀ ਦਰਖਤ ਹੀ ਸਹਾਈ ਹੁੰਦੇ ਹਨ। ਉਹਨਾਂ ਕਿਹਾ ਕਈ ਮਨੁੱਖ ਦਾ ਦਰਖਤਾਂ ਨਾਲ ਅਤੁੱਟ ਰਿਸ਼ਤਾ ਹੈ। ਇਸ ਲਈ ਸਾਰਿਆਂ ਨੂੰ ਵੱਧ ਚੜ ਕੇ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਧਰਤੀ ‘ਤੇ ਜੀਵਨ ਨੂੰ ਬਚਾਇਆ ਜਾ ਸਕੇ।

ਉਹਨਾਂ ਕਿਹਾ ਕਿ ਧਰਤੀ ਉੱਪਰ ਵੱਧ ਰਹੀ ਤਪਸ਼ ਦਾ ਮੇਨ ਕਾਰਨ ਦਰੱਖਤਾਂ ਦੀ ਧੜਾਧੜ ਹੋ ਰਹੀ ਕਟਾਈ ਹੈ ਜਿਸ ਤਰ੍ਹਾਂ ਪਹਿਲਾਂ ਸੜਕਾਂ ਦੇ ਕੰਡਿਆਂ ‘ਤੇ ਬਹੁਤ ਦਰਖਤ ਲੱਗੇ ਹੁੰਦੇ ਸਨ ਪਰ ਸਮੇਂ ਅਨੁਸਾਰ ਸੜਕਾਂ ਨੂੰ ਹਾਈਵੇ ਬਣਾਉਣ ਕਰਕੇ ਮਜ਼ਬੂਰਨ ਕਾਫੀ ਸਾਰੇ ਦਰਖਤਾਂ ਦੀ ਕਟਾਈ ਕਰਨੀ ਪਈ ਪਰ ਇਸਦੇ ਮੁਕਾਬਲੇ ਨਵੇਂ ਪੌਦੇ ਬਹੁਤ ਘੱਟ ਲੱਗ ਰਹੇ ਹਨ ਅਤੇ ਲਗਾਏ ਹੋਏ ਪੌਦਿਆਂ ਦੀ ਸਾਂਭ ਸੰਭਾਲ ਨਾ ਹੋਣ ਕਰਕੇ ਖਤਮ ਹੋਈ ਜਾਂਦੇ ਹਨ।

ਉਨਾਂ ਕਿਹਾ ਕਿ ਆਪਣੀ ਜ਼ਿੰਦਗੀ ਨੂੰ ਸਹੀ ਰਸਤੇ ‘ਤੇ ਲਿਆਉਣ ਵਾਸਤੇ ਸਾਨੂੰ ਸਾਰਿਆਂ ਨੂੰ ਪੌਦੇ ਲਗਾਉਣੇ ਅਤੇ ਉਸ ਦੀ ਸਾਂਭ ਸੰਭਾਲ ਦਾ ਉਪਰਾਲਾ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਜਿਵੇਂ ਕਿ ਕਿਸੇ ਦਾ ਜਨਮਦਿਨ ਮਨਾਇਆ ਜਾ ਰਿਹਾ ਹੈ ਜਾਂ ਵਿਆਹ ਦੀ ਵਰੇਗੰਢ ਮਨਾਈ ਜਾ ਰਹੀ ਹੈ ਤਾਂ ਘੱਟ ਤੋਂ ਘੱਟ ਉਸ ਦਿਨ ਨੂੰ ਸਮ੍ਰਪਿਤ ਹੋ ਕੇ ਪੌਦੇ ਲਾਉਣ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *