ਕੁੱਟਮਾਰ ਕਰਨ ਵਾਲੇ 4 ਵਿਅਕਤੀਆਂ ‘ਤੇ ਪਰਚਾ ਦਰਜ


ਜਲਾਲਾਬਾਦ, 10 ਜੂਨ 2025 (ਵਿਜੇ ਦਹੂਜਾ/ਸੰਜੀਵ ਸਹਿਗਲ) : ਥਾਣਾ ਸਿਟੀ ਪੁਲਿਸ ਨੇ ਕੁੱਟਮਾਰ ਕਰਨ ਵਾਲੇ 4 ਵਿਅਕਤੀਆਂ ‘ਤੇ ਪਰਚਾ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਰੋ ਬਾਈ ਪਤਨੀ ਫੁੰਮਣ ਸਿੰਘ ਵਾਸੀ ਬਸਤੀ ਚੱਕ ਸੁੱਕੜ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਹਰਜਿੰਦਰ ਵਾਸੀ ਫਿਰੋਜਪੁਰ ਪਟੇਲ ਨਗਰ, ਅਨਿਕੇਤ ਪੁੱਤਰ ਸਿੰਗਾਰਾ ਸਿੰਘ ਵਾਸੀ ਮਿੱਡਾ, ਕਰਨ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਮਿੱਡਾ, ਸੰਗਮ ਪੁੱਤਰ ਕਾਲਾ ਸਿੰਘ ਵਾਸੀ ਮਿੱਡਾ ਨੇ ਘਰ ਵਿਚ ਵੜ ਕੇ ਉਸਦੀ ਕੁੱਟ ਮਾਰ ਕੀਤੀ ਅਤੇ ਸੱਟਾਂ ਮਾਰੀਆਂ।
ਪੁਲਿਸ ਮੁਤਾਬਕ ਪੀੜਤ ਦੀ ਐਮ.ਐਲ.ਆਰ ਅਤੇ ਐਕਸਰੇ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਨੇ ਚਾਰਾਂ ਵਿਅਕਤੀਆਂ ਤੇ ਧਾਰਾ 333, 148, 149, 190, 191(3),117(2) ਬੀਐਨਐਸ (452,121-ਏ, 122, 148, 149, 325) ਦੇ ਅਧੀਨ ਪਰਚਾ ਦਰਜ ਕੀਤਾ ਹੈ।