ਸੜਕਾਂ ‘ਤੇ ਨਜਾਇਜ਼ ਕਬਜ਼ਾ, ਮਲਬਾ ਤੇ ਕੂੜਾ ਸੁੱਟਣ ਵਾਲਿਆਂ ਦੇ ਹੋਣਗੇ ਚਲਾਨ : ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ


ਅੰਮ੍ਰਿਤਸਰ, 10 ਜੂਨ 2025 (ਨਿਊਜ਼ ਟਾਊਨ ਨੈਟਵਰਕ) : ਸ਼ਹਿਰ ਦੀਆਂ ਮੁੱਖ ਸੜਕਾਂ ਦੇ ਰੱਖ-ਰੱਖਾਵ ਨੂੰ ਲੈ ਕੇ ਇਸ ਸਮੇਂ ਕਮਿਸ਼ਨਰ ਨਗਰ ਨਿਗਮ, ਅੰਮ੍ਰਿਤਸਰ ਗੁਲਪ੍ਰੀਤ ਸਿੰਘ ਔਲਖ ਵਲੋ ਇੱਕ ਮੁਹਿਮ ਚਲਾਈ ਜਾ ਰਹੀ ਹੈ ਜਿਸ ਅਧੀਨ ਨਿਗਮ ਦੇ ਸਮੂਹ ਅਧਿਕਾਰੀਆਂ ਦੀਆਂ ਟੀਮਾਂ ਨੂੰ ਵੱਖ ਵੱਖ ਸੜਕਾਂ ਦੇ ਰੱਖ-ਰੱਖਾਵ ਲਈ ਨਿਯੁਕਤ ਕੀਤਾ ਹੋਇਆ ਹੈ ਅਤੇ ਉਹਨਾਂ ਪਾਸੋ ਹਫਤਾਵਾਰ ਰਿਪੋਰਟ ਨੂੰ ਵਾਚਣ ਲਈ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ। ਇਸੇ ਸਬੰਧ ਵਿੱਚ ਅਫਸਰਾਂ ਦੀ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿੱਚ ਨਿਗਮ ਦੇ ਅਧਿਕਾਰੀਆਂ ਤੋ ਇਲਾਵਾ ਪੀ.ਡਬਲਯੂ ਡੀ ਵਿਭਾਗ ਅਤੇ ਟ੍ਰੈਫਿਕ ਪੁਲਿਸ ਦੇ ਅਫਸਰ ਵੀ ਸ਼ਾਮਲ ਸਨ।
ਮੀਟਿੰਗ ਦੌਰਾਨ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਸਹਿਰ ਦੀਆਂ ਮੁੱਖ ਸੜਕਾਂ ਤੇ ਵਿਕਾਸ ਪੱਖੋ ਸਾਰੇ ਕੰਮ ਤਕਰੀਬਨ ਮੁੰਕਮਲ ਹੋ ਚੁਕੇ ਹਨ ਜਿਨਾ ਵਿੱਚ ਸੜਕਾਂ ਵਿੱਚ ਪਏ ਹੋਏ ਟੋਇਆਂ ਨੂੰ ਪੁਰ ਕਰ ਦਿਤਾ ਗਿਆ ਹੈ ਫੁਟਪਾਥ ਰਿਪੈਅਰ ਕੀਤੇ ਜਾ ਰਹੇ ਹਨ, ਸੈਟਰਲ ਵਰਜ ਅਤੇ ਸੜਕਾਂ ਦੇ ਆਲੇ ਦੁਆਲੇ ਘਾਹ-ਬੁਟੀ ਦੀ ਕਟਾਈ ਕੀਤੀ ਜਾ ਰਹੀ ਹੈ, ਖਰਾਬ ਪਏ ਸਟਰੀਟ ਲਾਈਟ ਪੁਆਇਂਟ ਚਾਲੂ ਕੀਤੇ ਜਾ ਰਹੇ ਹਨ, ਪਰ ਅਧਿਕਾਰੀਆਂ ਵਲੋਂ ਸੂਚਿਤ ਕੀਤਾ ਗਿਆ ਕਿ ਸਾਰੇ ਕੰਮ ਕਰਨ ਦੇ ਬਾਵਜੂਦ ਲੋਕਾ ਵਲੋਂ ਸੜਕਾਂ ਤੇ ਸੂਟੇ ਗਏ ਮਲਬਾਂ ਅਤੇ ਕੂੜਾ ਅਤੇ ਇਸ ਤੋ ਇਲਾਵਾ ਕੀਤੀ ਗਏ ਨਜਾਇਜ ਕਬਜ਼ਿਆਂ ਨੂੰ ਰੋਕਣ ਲਈ ਕਾਰਵਾਈ ਕੀਤੀ ਜਾਵੇ ਤਾਂ ਜੋ ਸ਼ਹਿਰ ਦੀਆਂ ਸੜਕਾਂ ਦੀ ਦਿਖ ਵਿੱਚ ਸੁਧਾਰ ਹੋ ਸਕੇ । ਜਿਸ ‘ਤੇ ਕਮਿਸ਼ਨਰ ਵਲੋਂ ਮੀਟਿੰਗ ਵਿੱਚ ਮੌਜੁਦ ਪੀ.ਡਲਬਯੂ ਡੀ ਅਤੇ ਟ੍ਰੈਫਿਕ ਪੁਲਿਸ ਦੇ ਆਧਿਕਾਰੀਆਂ ਨੂੰ ਨਿਗਮ ਅਧਿਕਾਰੀਆਂ ਨਾਲ ਮਿਲ ਕੇ ਕਾਰਵਾਈ ਕਰਨ ਲਈ ਕਿਹਾ ਗਿਆ।
ਅੱਜ ਦੀ ਇਸ ਮੀਟਿੰਗ ਵਿੱਚ ਕਾਰਜਕਾਰੀ ਇੰਜੀਨਿਅਰ ਭਲਿੰਦਰ ਸਿੰਘ, ਮਨਜੀਤ ਸਿੰਘ , ਐਸ.ਪੀ. ਸਿੰਘ , ਸਵਰਾਜਇੰਦਰ ਪਾਲ ਸਿੰਘ, ਸੁਨੀਲ ਮਹਾਜਨ , ਸਿਹਤ ਅਫਸਰ ਡਾ.ਕਿਰਨ, ਡਾ.ਯੋਗੇਸ਼ ਅਰੋੜਾ , ਏ.ਐਮ.ਓ.ਐਚ ਡਾ. ਰਮਾ , ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਟ੍ਰੈਫਿਕ ਪੁਲਿਸ ਇੰਸਪੈਕਟਰ ਰਾਮ ਦਵਿਦੰਰ ਸਿੰਘ, ਅਮਰਜੀਤ ਸਿੰਘ ਅਤੇ ਨਿਗਮ ਦੇ ਐਸ.ਡੀ.ਓਜ ਸ਼ਾਮਲ ਸਨ ।
ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦਸਿਆ ਕਿ ਉਹ ਰੌਜਾਨਾ ਸ਼ਹਿਰ ਦੀਆਂ ਮੁੱਖ ਸੜਕਾਂ ਦਾ ਦੌਰਾ ਕਰ ਰਹੇ ਹਨ । ਉਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਗੋਲਡਨ ਗੇਟ ਤੋ ਭੰਡਾਰੀ ਪੁਲ ਤੱਕ ਰੇਤ ਦੀਆਂ ਟਰਾਲੀਆਂ ਵਾਲਿਆਂ ਵਲੋਂ ਸੜਕਾਂ ਤੇ ਨਜਾਇਜ ਕਬਜਾ ਕਰਕੇ ਟ੍ਰੈਫਿਕ ਵਿੱਚ ਬਾਧਾ ਪੈਂਦੀ ਹੈ ਇਸ ਤੋ ਇਲਾਵਾ ਕਾਰਾ ਸਕੂਟਰਾਂ ਦੀ ਐਜੰਸੀਆਂ ਵਲੋੰ ਸ਼ੋ-ਰੁਮਾ ਦੇ ਬਾਹਰ ਗੱਡੀਆਂ ਖੜੀਆਂ ਕਰਕੇ ਨਜਾਇਜ ਕਬਜੇ ਕੀਤੇ ਹਨ। ਭੰਡਾਰੀ ਪੁਲ ਦੇ ਧਲੇ ਟਾਇਰ ਮਾਰਕੀਟ ਵਿੱਚ ਵੀ ਨਜਾਇਜ਼ ਕਬਜ਼ਿਆਂ ਦੀ ਭਰਮਾਰ ਹੈ ਇਸ ਤੋ ਇਲਾਵਾ ਬਟਾਲਾ ਰੋਡ ਤੇ ਐਲੀਵੈਟਿਡ ਰੋਡ ਦੇ ਥਲੇ ਰੇਹੜੀ ਫੜੀ ਵਾਲਿਆ ਤੋ ਇਲਾਵਾ ਨਜਾਇਜ ਖੋਖੇ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋ ਇਲਾਵਾ ਸ਼ਹਿਰ ਦੀਆਂ ਮੁੱਖ ਸੜਕਾ ਤੇ ਘਰਾਂ ਦਾ ਮਲਬਾ ਸੁਟਿਆ ਜਾਂਦਾ ਹੈ ਅਤੇ ਕਈ ਦੁਕਾਨਦਾਰਾ ਵਲੋਂ ਦੁਕਾਨਾ ਦਾ ਕਚਰਾ ਵੀੱ ਸ਼ੜਕਾਂ ਤੇ ਖਲਾਰਿਆਂ ਜਾਂਦਾ ਹੈ ਜੋ ਕਿ ਬਹੁਤ ਹੀ ਬੁਰਾ ਲਗਦਾ ਹੈ ।
ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਟ੍ਰੈਫਿਕ ਪੁਲਿਸ ਅਧਿਕਾਰੀਆਂ ਨੂੰ ਖਾਸ ਤੌਰ ਤੇ ਬੁਲਾਇਆ ਗਿਆ ਸੀ ਅਤੇ ਮੀਟਿੰਗ ਦੌਰਾਨ ਅਸਟੇਟ ਅਫਸਰ ਨੂੰ ਹਦਾਇਤ ਕੀਤੀ ਗਈ ਹੈ ਕਿ ਟ੍ਰੈਫਿਕ ਪੁਲਿਸ ਦੇ ਨਾਲ ਇਕ ਟੀਮ ਵਾਂਗ ਕੰਮ ਕਰਦੇ ਹੋਏ ਪਲਾਨ ਤਿਆਰ ਕੀਤਾ ਜਾਵੇ ਅਤੇ ਨਜਾਇਜ ਕਬਜਿਆਂ ਨੂੰ ਹਟਾਉਣ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ । ਸਿਹਤ ਅਧਿਕਾਰੀਆਂ ਅਤੇ ਸਿਵਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਮੁੱਖ ਸੜਕਾਂ ਤੇ ਮਲਬਾ ਅਤੇ ਕਚਰਾ ਸੁੱਟਣ ਵਾਲਿਆਂ ਦੇ ਚਲਾਨ ਕਟੇ ਜਾਣ ਅਤੇ ਸ਼ਹਿਰ ਵਾਸੀਆਂ ਨੂੰ ਇਸ ਪ੍ਰਤੀ ਵੱਧ ਤੋ ਵੱਧ ਜਾਗਰੂਕ ਕੀਤਾ ਜਾਵੇ ।
ਉਨਾਂ ਕਿਹਾ ਕਿ ਕੁੱਝ ਪ੍ਰਾਈਵੇਟ ਕੰਪਨੀਆਂ ਵਲੋਂ ਵੀ ਉਨਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਵਲੋਂ ਸੀ.ਐਸ.ਆਰ ਗਤੀਵਿਧੀਆਂ ਅਧੀਨ ਸ਼ਹਿਰ ਦੇ ਮੁੱਖ ਚੌਂਕਾ ਦੀ ਸਜਾਵਟ ਅਤੇ ਉਨ੍ਹਾਂ ਦੇ ਰੱਖ-ਰੱਖਾਵ ਲਈ ਇਕ ਪ੍ਰਸਤਾਵ ਪੇਸ਼ ਕੀਤਾ ਗਿਆ ਹੈ ਜਿਸ ਤੇ ਜਲਦ ਹੀ ਅਮਲ ਕੀਤਾ ਜਾਵੇਗਾ ।