ਡੀਸੀ ਤਰਨ ਤਾਰਨ ਨੇ ਸਬਸਿਡੀ ਦੀਆਂ 25 ਅਰਜ਼ੀਆਂ ਨੂੰ ਦਿੱਤੀ ਮਨਜ਼ੂਰੀ



ਖੇਤੀ ਮਸ਼ੀਨਾਂ ਦੀ ਸੰਕੇਤ ਤਸਵੀਰ
ਤਰਨ ਤਾਰਨ, 9 ਜੂਨ 2025 (ਕੰਵਲਦੀਪ ਸਿੰਘ ਸਾਬੀ, ਚੇਤਨ ਮਹਿਰਾ) :
ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ. ਐੱਸ. ਦੀ ਪ੍ਰਧਾਨਗੀ ਹੇਠ ਅੱਜ ਜਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਮੈਬਰਾਂ ਵੱਲੋ ਸਮੈਮ ਸਕੀਮ ਅਪਲਾਈ ਹੋਈਆਂ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਹਰਪਾਲ ਸਿੰਘ ਪੰਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਅਕਤੀਗਤ ਸ਼੍ਰੇਣੀ ਹੇਠ ਅਪਲਾਈ ਹੋਈਆ ਕੁੱਲ 25 ਮਸ਼ੀਨਾਂ ਦੀਆਂ ਅਰਜ਼ੀਆਂ ਨੂੰ ਪ੍ਰਵਾਨਗੀ ਦਿੱਤੀ ਗਈ।
ਗਰਾਮ ਪੰਚਾਇਤਾਂ ਅਤੇ ਐਫ. ਪੀ. ਓ. ਅਧੀਨ ਅਪਲਾਈ ਹੋਈਆਂ ਸਾਰੀਆਂ ਅਰਜ਼ੀਆਂ ਨੂੰ ਡਿਪਟੀ ਕਮਿਸ਼ਨਰ ਵਲੋਂ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮਸ਼ੀਨਰੀ ਦੀ ਖਰੀਦ ਸਮੇਂ ਸਿਰ ਕਰਕੇ ਸਬਸਿਡੀ ਦਾ ਲਾਭ ਲਿਆ ਜਾਵੇ।