ਮੈਰਿਟ ਸੂਚੀ ‘ਚ ਆਉਣ ਵਾਲੀ ਪੱਟੀ ਦੀ ਵਿਦਿਆਰਥਣ ਮਹਿਕ ਪ੍ਰੀਤ ਸਨਮਾਨਤ

ਪੰਜਾਬ ਵਿਧਾਨ ਸਭਾ ਦੇ ਸਪੀਕਰ ਸੰਧਵਾ ਨੇ ਭੇਜਿਆ ਵਧਾਈ ਪੱਤਰ
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਟੈਬ ਦੇ ਕੇ ਕੀਤਾ ਗਿਆ ਵਿਸ਼ੇਸ਼ ਤੌਰ ‘ਤੇ ਸਨਮਾਨ
ਬਾਬਾ ਸੰਤ ਖਾਲਸਾ ਜੀ ਪ੍ਰਬੰਧਕ ਕਮੇਟੀ ਵਲੋਂ ਵੀ ਹੋਇਆ ਵਿਸ਼ੇਸ਼ ਸਨਮਾਨ

ਪੱਟੀ, 9 ਜੂਨ 2025 (ਕੰਵਲਦੀਪ ਸਿੰਘ ਸਾਬੀ, ਚੇਤਨ ਮਹਿਰਾ) :
ਪੰਜਾਬ ਸਿੱਖਿਆ ਬੋਰਡ ਵੱਲੋਂ ਬੀਤੇ ਦਿਨੀਂ ਐਲਾਨੇ ਗਏ ਨਤੀਜੇ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ, ਦੁਬਲੀ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਪੁੱਤਰੀ ਰਣਜੋਧ ਸਿੰਘ ਨੇ 8ਵੀਂ ਜਮਾਤ ਵਿੱਚੋਂ 600 ‘ਚੋਂ 594 ਅੰਕ (99 ਫੀਸਦੀ) ਪ੍ਰਾਪਤ ਕਰਕੇ ਪੰਜਾਬ ਭਰ ਵਿੱਚੋਂ 7ਵੇਂ ਨੰਬਰ ‘ਤੇ ਅਤੇ ਤਰਨਤਾਰਨ ਜਿਲ੍ਹੇ ‘ਚੋਂ ਪਹਿਲੇ ਸਥਾਨ ‘ਤੇ ਰਹੀ। ਵਿਦਿਆਰਥਣ ਦੀ ਇਹ ਸ਼ਾਨਦਾਰ ਪ੍ਰਾਪਤੀ ਜਿੱਥੇ ਉਸਦੀ ਪੜ੍ਹਾਈ ਪ੍ਰਤੀ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਦਾ ਪ੍ਰਤੀਕ ਹੈ। ਉੱਥੇ ਹੀ ਅਧਿਆਪਕ ਅਤੇ ਮਾਪਿਆਂ ਵੱਲੋਂ ਦਰਸਾਏ ਗਏ ਮਾਰਗਦਰਸ਼ਨ, ਅਣਥੱਕ ਮਿਹਨਤ ਅਤੇ ਯੋਗਦਾਨ ਦਾ ਵੀ ਨਤੀਜਾ ਹੈ। ਇਸ ਤਰ੍ਹਾਂ ਮਹਿਕਪ੍ਰੀਤ ਕੌਰ ਨੇ ਸਿਰਫ ਆਪਣੇ ਸਕੂਲ, ਮਾਪਿਆਂ ਅਤੇ ਆਪਣੇ ਪਿੰਡ ਦੁਬਲੀ ਦਾ ਹੀ ਨਹੀਂ, ਸਗੋਂ ਪੰਜਾਬ ਭਰ ਵਿਚੋਂ ਪੂਰੇ ਤਰਨਤਾਰਨ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ। ਮਹਿਕਪ੍ਰੀਤ ਕੌਰ ਦੀ ਇਹ ਸ਼ਾਨਦਾਰ ਪ੍ਰਾਪਤੀ ‘ਤੇ ਜ਼ਿਲ੍ਹਾ ਤਰਨਤਾਰਨ ਦੇ ਡਿਪਟੀ ਕਮਿਸ਼ਨ ਰਾਹੁਲ , ਐਸਐਸਪੀ ਅਭਿਮਨਿਊ ਰਾਣਾ ਅਤੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਤਨਾਮ ਸਿੰਘ ਬਾਠ ਵੱਲੋਂ ਸਨਮਾਨ ਚਿੰਨ ਅਤੇ ਟੈਬ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਇਸ ਪ੍ਰਾਪਤੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦੁਬਲੀ ਦੇ ਸਟਾਫ ਵੱਲੋਂ 5000/- ਰੁਪਏ ਅਤੇ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪ੍ਰਸ਼ੰਸਾ ਪੱਤਰ ਦਿੱਤਾ ਗਿਆ ਅਤੇ ਪਿੰਡ ਦੁਬਲੀ ਦੇ ਗੁਰਦੁਆਰਾ ਬਾਬਾ ਸੰਤ ਖਾਲਸਾ ਜੀ ਪ੍ਰਬੰਧਕ ਕਮੇਟੀ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
