ਮਨਰੇਗਾ ’ਚ ਕੁਝ ਨਹੀਂ ਸੀ ‘ਜੀ ਰਾਮ ਜੀ’ ’ਚ ਤਾਂ ਰਾਮ ਦਾ ਨਾਂ ਆਉਂਦਾ ਹੈ : ਸੁਨੀਲ ਜਾਖੜ


ਕਿਹਾ, ਭਾਜਪਾ ਪਿੰਡਾਂ ਦੇ ਲੋਕਾਂ ਨੂੰ ਉਚਾ ਚੁੱਕਣ ਵਿਚ ਲੱਗੀ ਹੋਈ ਹੈ
ਫਾਜ਼ਿਲਕਾ, 8 ਜਨਵਰੀ (ਨਿਊਜ਼ ਟਾਊਨ ਨੈਟਵਰਕ) : ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਜੀ-ਰਾਮ-ਜੀ ਦੇ ਸਮਰਥਨ ’ਚ ਪੰਜਾਬ ਭਰ ਵਿੱਚ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ । ਇਸ ਦੀ ਸ਼ੁਰੂਆਤ ਬੁੱਧਵਾਰ ਤੋਂ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਖੂਹੀ ਵਾਲੀ ਡਾਬ ਤੋਂ ਕੀਤੀ ਗਈ ਹੈ। ਜਿੱਥੇ ਮਜ਼ਦੂਰਾਂ ਲਈ ਇੱਕ ਖਾਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਨਰੇਗਾ ਵਿੱਚ ਕੁਝ ਨਹੀਂ ਸੀ ਜਦਕਿ ‘ਜੀ ਰਾਮ ਜੀ’ ਵਿੱਚ ਰਾਮ ਦਾ ਨਾਂ ਤਾਂ ਆਉਂਦਾ ਹੈ। ਮਹਾਤਮਾ ਗਾਂਧੀ ਨੇ ਕਦੇ ਨਹੀਂ ਕਿਹਾ ਸੀ ਕਿ ਉਨ੍ਹਾਂ ਦਾ ਨਾਂ ਜਪਿਆ ਜਾਵੇ, ਉਨ੍ਹਾਂ ਦਾ ਕਹਿਣਾ ਸੀ ਕਿ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਭਾਰਤ ਦੀ ਆਤਮਾ ਪਿੰਡਾਂ ਵਿੱਚ ਵੱਸਦੀ ਹੈ। ਜਿਸ ਦੇ ਮੱਦੇਨਜ਼ਰ ਹੀ ਭਾਜਪਾ ਪਿੰਡਾਂ ਦੇ ਲੋਕਾਂ ਨੂੰ ਉਚਾ ਚੁੱਕਣ ਵਿੱਚ ਲੱਗੇ ਹੋਏ ਹਾਂ। ਮੈਂ ਮਜ਼ਦੂਰਾਂ ਦੇ ਵਿਚਕਾਰ ਚੌਪਾਲ ਵਿੱਚ ਹੋਣ ਵਾਲੀ ਗੱਲ ਕਰਨ ਆਇਆ ਹਾਂ। ਗੱਲ ਇਹ ਹੈ ਕਿ ਭਾਰਤ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਮਜ਼ਬੂਤ ਕਰਨ ਅਤੇ ਗ੍ਰਾਮੀਣ ਖੇਤਰਾਂ ਦੇ ਵਿਕਾਸ ਲਈ ਬਣਾਈ ਗਈ ਜਦਿਕ ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਨੂੰ ਗਲਤ ਦੱਸਿਆ ਜਾ ਰਿਹਾ ਹੈ। ਇਸ ਨਾਲ ਮਜ਼ਦੂਰ ਹੋਰ ਮਜ਼ਬੂਤ ਹੋਣਗੇ ਅਤੇ ਇਸ ਨਾਲ ਪਿੰਡਾਂ ਵਿੱਚ ਵੱਧ ਪੈਸੇ ਖਰਚ ਹੋਣਗੇ ਅਤੇ ਉਨ੍ਹਾਂ ਨੂੰ 100 ਦਿਨਾਂ ਦੀ ਜਗ੍ਹਾ 125 ਦਿਨ ਰੁਜ਼ਗਾਰ ਮਿਲੇਗਾ। ਸੁਨੀਲ ਜਾਖੜ ਨੇ ਆਪਣੇ ਭਾਸ਼ਣ
