ਘਰ ਦੀ ਛੱਤ ‘ਤੇ ਪਤੰਗ ਉਡਾ ਰਿਹਾ ਬੱਚਾ ਹੇਠਾਂ ਡਿੱਗਿਆ


ਹੁਸ਼ਿਆਰਪੁਰ / ਮਹੇੜੂ 4 ਦਸੰਬਰ (ਹਰੀਸ਼ ਭੰਡਾਰੀ )
ਫਗਵਾੜਾ ਲਾਗਲੇ ਪਿੰਡ ਮਹੇੜੂ ਵਿਖੇ ਛੱਤ ਉੱਪਰ ਪਤੰਗ ਉਡਾ ਰਹੇ ਬੱਚੇ ਦੇ ਛੱਤ ਤੋਂ ਡਿੱਗ ਜਾਣ ਨਾਲ ਗੰਭੀਰ ਸੱਟਾਂ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੱਚੇ ਦੇ ਮਾਤਾ -ਪਿਤਾ ਖੁਸ਼ਬੂ ਅਤੇ ਬੰਦੂ ਨੇ ਦੱਸਿਆ ਕਿ ਸਾਡਾ 9 ਸਾਲ ਦਾ ਬੱਚਾ ਜਿਸ ਦਾ ਨਾਮ ਮਨੀ ਹੈ, ਛੱਤ ਉੱਪਰ ਪਤੰਗ ਉਡਾ ਰਿਹਾ ਸੀ ਤਾਂ ਪਤੰਗ ਉਡਾਉਂਦਾ- ਉਡਾਉਂਦਾ ਛੱਤ ਤੋਂ ਹੇਠਾਂ ਡਿੱਗ ਗਿਆ,ਜਿਸ ਨਾਲ ਉਸਦੇ ਗੰਭੀਰ ਸੱਟਾਂ ਵੱਜੀਆਂ , ਜਿਸ ਨੂੰ ਪਹਿਲਾਂ ਸਿਵਿਲ ਹਸਪਤਾਲ ਫਗਵਾੜਾ ਲਿਜਾਇਆ ਗਿਆ ਤੇ ਜੋ ਹੁਣ ਫਗਵਾੜਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਆਈ ਸੀ ਯੂ ਵਿੱਚ ਜੇਰੇ ਇਲਾਜ ਹੈ,ਜਿਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।। ਇੱਥੇ ਅਸੀਂ ਇਹ ਜਰੂਰ ਲਿਖਾਂਗੇ ਕਿ ਮਹੇੜੂ ਪਿੰਡ ਵਿਖੇ ਵਾਪਰੇ ਇਸ ਹਾਦਸੇ ਤੋਂ ਬਾਅਦ ਇਲਾਕੇ ਅਤੇ ਖਾਸ ਕਰ ਮਹੇੜੂ ਪਿੰਡ ਦੇ ਲੋਕਾਂ ਨੂੰ ਆਪਣੇ ਬੱਚਿਆਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਅਤੇ ਕੋਸ਼ਿਸ਼ ਕੀਤੀ ਜਾਵੇ ਕਿ ਉਹਨਾਂ ਨੂੰ ਪਤੰਗਬਾਜ਼ੀ ਤੋਂ ਰੋਕਿਆ ਜਾਵੇ ਜਾਂ ਖੁੱਲੇ ਮੈਦਾਨ ਵਿੱਚ ਪਤੰਗਬਾਜ਼ੀ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਇਲਾਕੇ ਵਿੱਚ ਅਜਿਹੇ ਹਾਦਸੇ ਨਾ ਵਾਪਰਨ।
