ਭਾਜਪਾ ਨਾਲ ਗਠਜੋੜ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਦੀ ਪਿੱਠ ‘ਚ ਛੁਰਾ ਮਾਰਨ ਵਰਗਾ : ਰਣਬੀਰ ਸਿੰਘ ਗਰੇਵਾਲ


ਖਰੜ, 4 ਜਨਵਰੀ (ਸਚਿੱਨ ਸ਼ਰਮਾ) : ਭਾਜਪਾ ਪਾਰਟੀ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਖਿਲਾਫ ਆਏ ਦਿਨ ਨਵੇਂ ਨਵੇਂ ਕਾਲੇ ਕਾਨੂੰਨ ਬਣ ਕੇ ਉਹਨਾ ਦੇ ਹੱਕਾ ਤੇ ਡਾਕਾ ਮਾਰਨ ਦੀ ਹਮੇਸ਼ਾ ਹੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਇਹ ਪ੍ਰਗਟਾਵਾ ਕਰਦਿਆਂ ਕਿਸਾਨ ਆਗੂ ਰਣਬੀਰ ਸਿੰਘ ਗਰੇਵਾਲ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਵਿੱਚ ਮੋਦੀ ਸਰਕਾਰ ਵੱਲੋ ਦੇਸ਼ ਦੇ ਕਿਸਾਨਾਂ ਦੇ ਖਿਲਾਫ ਜ਼ਬਰਦਸਤੀ ਕਾਲੇ ਕਾਨੂੰਨ ਲਿਆਂਦੇ ਗਏ ਸਨ। ਪੰਜਾਬ ਦੇ ਕਿਸਾਨਾਂ ਵੱਲੋਂ ਕਾਲੇ ਕਾਨੂੰਨਾਂ ਖਿਲਾਫ ਕੀਤੇ ਵੱਡੇ ਵਿਰੋਧ ਨਾਲ ਦਿੱਲੀ ਦੀਆਂ ਬਰੂਹਾਂ ਤੇ ਲੰਮੇ ਸਮੇਂ ਤੱਕ ਧਰਨੇ ਚੱਲੇ 700 ਦੇ ਕਰੀਬ ਕਿਸਾਨਾਂ ਦੀਆਂ ਕੁਰਬਾਨੀਆ ਤੋਂ ਬਾਅਦ ਕਾਲੇ ਕਾਨੂੰਨ ਵਾਪਸ ਹੋਏ ਸਨ।ਬੀ.ਜੇ.ਪੀ ਪਾਰਟੀ ਵਾਲੀ ਕੇਂਦਰ ਸਰਕਾਰ ਦਾ ਇਹ ਸਿਲਸਿਲਾ ਹਾਲੇ ਵੀ ਜਾਰੀ ਹੈ। ਭਾਵੇ ਬੀ.ਬੀ.ਐਮ.ਬੀ ਅਤੇ ਚੰਡੀਗੜ ਵਿਖੇ ਪੰਜਾਬ ਯੂਨੀਵਰਸਟੀ ਵਰਗੇ ਵੱਡੇ ਮਸਲੇ ਵਿੱਚ ਪੰਜਾਬ ਦੇ ਹੱਕਾ ਤੇ ਡਾਕਾ ਮਾਰਨ ਦੀ ਗੱਲ ਹੋਵੇ ਤੇ ਭਾਵੇਂ ਬਿਜਲੀ-ਬੀਜ ਬਿੱਲ ਤੇ ਮੁਕਤ ਵਪਾਰ ਸਮਝੌਤੇ ਵਰਗੇ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਇੱਕ ਵਾਰ ਫਿਰ ਤੋਂ ਸਗੰਰਸ ਦੇ ਰਾਹ ਪਾਉਣ ਦੀ ਗੱਲ ਹੋਵੇ।ਇਸ ਵਾਰ ਵੀ ਫਿਰ ਤੋਂ ਸਭ ਕੁੱਝ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕਰੀ ਜਾ ਰਹੀ ਹੈ।ਜਿਸ ਨਾਲ ਕਿਸਾਨ,ਮਜ਼ਦੂਰ ਦੀ ਲੁੱਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।ਇਹ ਹਾਲ ਬੇਰੋਜਗਾਰ ਗਰੀਬਾਂ ਲਈ ਕੇਂਦਰ ਦੀ ਮਨਰੇਗਾ ਵਰਗੀ ਰੋਜ਼ਗਾਰ ਦੇਣ ਦੀ ਸਕੀਮ ਵਿੱਚ ਨਵੀਆਂ ਸੋਧਾਂ ਕਰ ਕਿਸੇ ਬਹਾਨੇ ਨਾਲ ਬੰਦ ਕਰ ਕੇ ਗਰੀਬਾਂ ਨੂੰ ਬੇਰੋਜਗਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਹਿਲਾਂ ਵੀ ਕਾਲੇ ਕਾਨੂੰਨਾਂ ਅਤੇ ਕਿਸਾਨਾਂ ਦੇ ਵਿਰੋਧ ਕਾਰਨ ਸ੍ਰੋਮਣੀ ਅਕਾਲੀ ਦਲ ਨੇ ਆਪਣਾ ਬੀ ਜੇ ਪੀ ਨਾਲੋ ਗਠਜੋੜ ਤੋੜ ਦਿੱਤਾ ਸੀ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਚੋਂ ਅਸਤੀਫ਼ਾ ਦੇ ਦਿੱਤਾ ਸੀ।ਜੇਕਰ ਹੁਣ ਵੀ ਪੰਜਾਬ ਅਤੇ ਕਿਸਾਨ ਮਜ਼ਦੂਰਾਂ ਦੇ ਹੱਕਾ ਤੇ ਡਾਕਾ ਮਾਰਨ ਵਾਲੀ ਪਾਰਟੀ ਨਾਲ ਪੰਜਾਬ ਚ੍ਹ ਕੋਈ ਵੀ ਰਾਜਨੀਤੀਕ ਪਾਰਟੀ ਗਠਜੋੜ ਕਰਦਾ ਹੈ ਤਾਂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੀ ਗੱਲ ਕਰੇਗਾ।
