ਤਾਇਕਵਾਂਡੋ ਖਿਡਾਰਣ ਕਾਰਜ ਕੌਰ ਅਟਵਾਲ ਨੇ ਜਿੱਤੇ ਗੋਲਡ ਅਤੇ ਸਿਲਵਰ ਮੈਡਲ


ਚੰਡੀਗੜ੍ਹ, 17 ਦਸੰਬਰ (ਅਰਜੁਨ ਸਿੰਘ) : ਚੰਡੀਗੜ੍ਹ ਦੇ ਸੈਕਟਰ 56 ਵਿਖੇ ਖੇਡ ਕੰਪਲੈਕਸ ਚ ਚੱਲ ਰਹੇ ਮਹਾਰਾਜਾ ਰਣਜੀਤ ਸਿੰਘ ਤਾਇਕਵਾਂਡੋ ਕੱਪ-2025 ਮੁਕਾਬਲੇ ਦੌਰਾਨ ਲੰਘੀ 14 ਦਸੰਬਰ ਨੂੰ ਕੇਬੀਡੀਏਵੀ ਸਕੂਲ ਸੈਕਟਰ-7 ਦੀ ਪਹਿਲੀ ਕਲਾਸ ਦੀ ਖਿਡਾਰਣ ਕਾਰਜ ਕੌਰ ਅਟਵਾਲ ਨੇ ਕਮਾਲ ਕਰ ਵਿਖਾਇਆ। ਤਾਇਕਵਾਂਡੋ ਦੇ 29 ਕਿਲੋਗ੍ਰਾਮ ਤੋਂ ਘੱਟ ਦੇ ਸਬ ਜੂਨੀਅਰ ਮੁਕਾਬਲੇ ਵਿਚ 7 ਸਾਲਾ ਕਾਰਜ ਕੌਰ ਅਟਵਾਲ ਨੇ ਅਪਣੇ ਵਿਰੋਧੀ ਨੂੰ ਹਰਾ ਕੇ ਇਕ ਸੋਨ ਤਮਗਾ ਅਤੇ ਇਕ ਚਾਂਦੀ ਦਾ ਤਮਗਾ ਜਿੱਤ ਕੇ ਅਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕਰ ਦਿਤਾ। ਮਨੀਮਾਜਰਾ ਪੀਪਲੀ ਵਾਲਾ ਟਾਊਨ ਦੀ ਰਹਿਣ ਵਾਲ ਨਿਕੀ ਤਾਇਕਵਾਂਡੋ ਖਿਡਾਰਣ ਕਾਰਜ ਕੌਰ ਅਟਵਾਲ ਦੇ ਕੌਚ ਗਗਨ ਗੋਸਵਾਮੀ ਨੇ ਇਸ ਪ੍ਰਾਪਤੀ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਕਾਰਜ ਨੇ ਇਹ ਮੁਕਾਬਲਾ ਜਿੱਤਣ ਲਈ ਸਖਤ ਮਿਹਨਤ ਕੀਤੀ ਜਿਸ ਵਿਚ ਉਨ੍ਹਾਂ ਦੇ ਮਾਪਿਆਂ ਦਾ ਬਹੁਤ ਵੱਡਾ ਯੋਗਦਾਨ ਹੈ। ਰੱਖਿਆ ਤਾਇਕਵਾਂਡੋ ਕਲੱਬ ਦੇ ਕੌਚ ਗਗਨ ਗੋਸਵਾਮੀ ਨੇ ਅੱਗੇ ਕਿਹਾ ਕਿ ਇਸ ਮੁਕਾਬਲੇ ਨੂੰ ਜਿੱਤਣ ਲਈ ਸਾਰੇ ਹੀ ਖਿਡਾਰੀਆਂ ਨੇ ਅਪਣਾ ਅੱਡੀ ਚੋਟੀ ਦਾ ਜ਼ੋਰ ਲਗਾ ਦਿਤਾ ਸੀ ਪਰ ਕਾਰਜ ਕੌਰ ਅਟਵਾਲ ਨੇ ਅਪਣੇ ਵਿਰੋਧੀ ਖਿਡਾਰੀਆਂ ਨੂੰ ਜ਼ਬਰਦਸਤ ਟੱਕਰ ਦਿੰਦਿਆਂ ਉਨ੍ਹਾਂ ਪਛਾੜ ਕੇ ਰੱਖ ਦਿਤਾ। ਇਸ ਮੌਕੇ ਜੇਤੂ ਰਹੀ ਕਾਰਜ ਕੌਰ ਅਟਵਾਲ ਨੇ ਅਪਣੇ ਜਿੱਤੇ ਗਏ ਤਮਗਿਆਂ ਚੁੰਮ ਕੇ ਅਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਕਾਰਜ ਕੌਰ ਦੀ ਪ੍ਰਾਪਤੀ ‘ਤੇ ਕੌਚ ਅਤੇ ਮਾਪੇ ਬੇਹਦ ਮਾਣ ਮਹਿਸੂਸ ਕਰ ਰਹੇ ਹਨ। ਕਾਰਜ ਕੌਰ ਅਟਵਾਲ ਨੇ ਅਪਣੀ ਜਿੱਤ ਸਿਹਰਾ ਅਪਣੇ ਕੋਚ ਅਤੇ ਮਾਪਿਆਂ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਜਿੱਤ ਮੇਰੇ ਕੋਚ ਤੋਂ ਮਿਲੀ ਸ਼ਾਨਦਾਰ ਸਿਖਲਾਈ ਅਤੇ ਮਾਪਿਆਂ ਤੋਂ ਮਿਲੇ ਹੌਂਸਲੇ ਕਾਰਨ ਮਿਲੀ ਹੈ। ਸਾਰਿਆਂ ਨੂੰ ਬੱਚਿਆਂ ਦਾ ਇਸੇ ਤਰ੍ਹਾਂ ਸਾਥ ਦੇਣਾ ਚਾਹੀਦਾ ਹੈ।
