ਭੋਤਿਕਵਾਦੀ ਯੁੱਗ ਵਿੱਚ ਪਰਮਾਰਥ ਨਾਲ ਜੁੜਨਾ ਇੱਕ ਸਵੈ ਕਲਿਆਣਕਾਰੀ ਕੰਮ : ਗਰਗ


ਭੀਖੀ, 11 ਦਸੰਬਰ ( ਬਹਾਦਰ ਖ਼ਾਨ) :
ਜੈ ਕਾਲੀ ਮਾਤਾ ਚੈਰੀਟੇਬਲ ਐਂਡ ਵੈਲਫੇਅਰ ਕਮੇਟੀ ਭੀਖੀ ਵਲੋਂ ਸਲਾਨਾ ਮੂਰਤੀ ਸਥਾਪਨਾ ਸਮਾਰੋਹ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਦਾ ਸਿਲਸਿਲਾ ਅੱਜ ਖਤਮ ਹੋ ਗਿਆ। ਅੱਜ ਆਖਰੀ ਦਿਨ ਪ੍ਰੇਮ ਕੁਮਾਰ ਗਰਗ ਕੋਂਸਲਰ ਅਤੇ ਸੁਰੇਸ਼ ਕੁਮਾਰ ਸ਼ਸ਼ੀ ਦੇ ਪਰਿਵਾਰ ਵਲੋਂ ਸੁਆਗਤ ਕੀਤਾ ਗਿਆ। ਇਸ ਮੌਕੇ ਕੋਂਸਲਰ ਪ੍ਰੇਮ ਕੁਮਾਰ ਗਰਗ ਅਤੇ ਸੁਰੇਸ਼ ਕੁਮਾਰ ਸ਼ਸ਼ੀ ਨੇ ਕਿਹਾ ਕਿ ਮਾਂ ਕਾਲੀ ਮਨੁੱਖ ਹੀ ਨਹੀਂ ਬਲਕਿ ਸਮੁੱਚ ਕਾਇਨਾਤ ਦੀ ਤਾਰਨਹਾਰ ਹੈ। ਉਨਾਂ ਕਿਹਾ ਕਿ ਅੱਜ ਦੇ ਭੋਤਿਕਵਾਦੀ ਯੁੱਗ ਵਿੱਚ ਪਰਮਾਰਥ ਨਾਲ ਜੁੜਨਾ ਜਿਥੇ ਇੱਕ ਸਵੈ ਕਲਿਆਣਕਾਰੀ ਕੰਮ ਹੈ ਉਥੇ ਸਮਾਜ ਵਿੱਚ ਪਨਪ ਰਹੀਆਂ ਬੁਰਾਈਆਂ ਨੂੰ ਵੀ ਠੱਲ ਪੈਂਦੀ ਹੈ। ਇਸ ਤੋਂ ਇਲਾਵਾ ਸ਼੍ਰੀ ਸਨਾਤਨ ਧਰਮ ਮਹਾਵੀਰ ਦਲ ਪੰਜਾਬ ਵਲੋਂ ਵੀ ਪ੍ਰਭਾਤ ਫੇਰੀ ਦੌਰਾਨ ਮੰਦਿਰ ਕਮੇਟੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਅਮਨ ਮਿੱਤਲ ਨੇ ਦੱਸਿਆ ਕਿ ਅੱਜ 11 ਦਸੰਬਰ ਨੂੰ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਸ਼੍ਰੀ ਰਮਾਇਣ ਦਾ ਪ੍ਰਕਾਸ਼ ਕਰਵਾਇਆ ਗਿਆ ਜਿਸਦਾ ਭੋਗ 12 ਦਸੰਬਰ ਨੂੰ ਪਾਇਆ ਜਾਵੇਗਾ। 13 ਦਸੰਬਰ ਨੂੰ ਵਿਸ਼ਾਲ ਭਗਵਤੀ ਜਾਗਰਣ ਹੋਵੇਗਾ ਜਿਸ ਦੌਰਾਨ ਪ੍ਰਸਿੱਧ ਭਜਨ ਗਾਇਕ ਦੀਪੂ ਰਾਜਦਾਨ, ਦੀਪਕ ਸੋਨੀ ਅਤੇ ਅਮ੍ਰਿਤ ਸ਼ਰਮਾ ਮਾਂ ਭਗਵਤੀ ਦਾ ਗੁਨਗਾਨ ਕਰਨਗੇ। ਪ੍ਰਭਾਤ ਫੇਰੀ ਦੌਰਾਨ ਚੇਅਰਮੈਨ ਵਿਵੇਕ ਜੈਨ ਬੱਬੂ, ਉਪ ਪ੍ਰਧਾਨ ਰਵਿੰਦਰ ਗਰਗ ਮੋੜੀਗੱਡ, ਸਕੱਤਰ ਦੀਪੂ ਅਲੀਸ਼ੇਰ, ਸੌਰਵ ਮਿੱਤਲ ਉਪ ਸਕੱਤਰ, ਪ੍ਰੈਸ ਸਕੱਤਰ ਜਤਿੰਦਰ ਵਿੱਕੀ ਮੋੜੀਗੱਡ, ਰਿੰਕੂ ਗੋਇਲ, ਜਤਿਨ ਗੋਇਲ, ਜਗਭੂਸ਼ਨ ਗੋਇਲ, ਸ਼ੰਟੂ ਮੈਂਬਰ, ਵਰਿੰਦਰ ਜਿੰਦਲ, ਸੁਰੇਸ਼ ਕੁਮਾਰ ਸ਼ਸ਼ੀ, ਪੱਪੀ ਸਾਊਂਡ, ਚਿੰਕੂ ਸਿੰਗਲਾ, ਨਿਤਿਨ ਕੁਮਾਰ, ਮਾ. ਮਨੌਜ ਸਿੰਗਲਾ, ਠੇਕੇਦਾਰ ਅਸ਼ੋਕ ਕੁਮਾਰ ਬੱਗਾ, ਤਰਸੇਮ ਲਾਲ ਗੋਇਲ, ਵਿੱਕੀ ਮਿੱਤਲ, ਕੁਲਦੀਪ ਸਿੰਗਲਾ, ਗੁਲਸ਼ਨ ਮਿੱਤਲ, ਹਰਸ਼ ਕੁਮਾਰ ਸਿੰਗਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਸਾਮਿਲ ਸਨ।
