ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਹੱਥਾਂ ‘ਚ ਫੜ੍ਹਾਏ ਚਲਾਨ


ਬੁੱਲਟ ਮੋਟਰਸਾਇਕਲ ਤੇ ਪਟਾਕੇ ਮਾਰਨ ਵਾਲੇ ਹੁੱਲੜਬਾਜਾਂ ਨੂੰ ਪੁਲਿਸ ਨੇ ਪਾਈਆਂ ਭਾਜੜਾਂ
ਧਾਰੀਵਾਲ, 11 ਦਸੰਬਰ ( ਇੰਦਰ ਜੀਤ )
ਮਾਣਯੋਗ ਐਸ.ਐਸ.ਪੀ.ਗੁਰਦਾਸਪੁਰ ਸ੍ਰੀ ਅਦਿਤਿਯਾ ਜੀ ਦੇ ਆਦੇਸ਼ਾਂ ਤਹਿਤ ਥਾਣਾ ਧਾਰੀਵਾਲ ਦੀ ਪੁਲਿਸ ਪਾਰਟੀ ਵੱਲੋਂ ਏ.ਐਸ.ਆਈ. ਰਣਜੀਤ ਸਿੰਘ ਦੀ ਅਗਵਾਈ ਹੇਠ ਡਡਵਾਂ ਚੌਂਕ ਧਾਰੀਵਾਲ ਵਿਖੇ ਸਪੈਸ਼ਲ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਜਦਕਿ ਅਧਰੂੇ ਦਸਤਾਵੇਜ ਰੱਖਣ ਵਾਲੇ ਵਾਹਨ ਚਾਲਕਾਂ ਅਤੇ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ-ਚਾਲਕਾਂ ਦੇ ਚਲਾਨ ਕੱਟੇ ਗਏ । ਨਾਕੇਬੰਦੀ ਦੌਰਾਨ ਏ.ਐਸ.ਆਈ. ਰਣਜੀਤ ਸਿੰਘ ਨੇ ਬੁੱਲਟ ਮੋਟਰਸਾਇਕਲ ਤੇ ਪਟਾਕੇ ਪਾਉਣ ਵਾਲੇ ਹੁਲੜ੍ਹਬਾਜਾਂ ਨੂੰ ਭਾਜੜਾਂ ਪਾਉਂਦੇ ਹੋਏ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਮਨਚੱਲੇ ਹੁਲੜਬਾਜਾਂ ਨੂੰ ਕਿਸੇ ਵੀ ਕਿਮਤ ਤੇ ਬਖਸ਼ਿਆ ਨਹੀ ਜਾਵੇਗਾ ਅਤੇ ਟ੍ਰੀਪਲ ਸਵਾਰੀ ਕਰਨ ਵਾਲਿਆਂ ਨੂੰ ਦਿੱਤੀ ਸਖਤ ਤਾੜਨਾ। ਇਸ ਮੌਕੇ ਤੇ ਏ.ਐਸ.ਆਈ. ਰਣਜੀਤ ਸਿੰਘ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦਾ ਕਾਗਜ਼ਾਤ ਪੂਰਾ ਰੱਖਣ ਅਤੇ ਆਪਣੇ 18 ਸਾਲ ਤੋਂ ਘੱਟ ਬੱਚਿਆਂ ਨੂੰ ਵਾਹਨਾਂ ਨਾ ਚਲਾਉਣ ਸਬੰਧੀ ਪ੍ਰੇਰਿਤ ਕਰਨ ਕਿਉਕਿ ਨਵੇਂ ਨਿਯਮਾਂ ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਵਾਹਨ ਚਾਲਕ ਦਾ ਚਲਾਨ ਹੁੰਦਾ ਹੈ ਤਾਂ ਉਸ ਦੇ ਮਾਪਿਆਂ ਅਤੇ ਵਾਹਨ-ਮਾਲਕ ਵਿਰੁੱਧ ਵੀ ਕਾਰਵਾਈ ਹੋ ਸਕਦੀ ਹੈ ।
