ਬਿਜਲੀ, ਬੀਜ ਬਿੱਲ ਤੇ ਮੁਕਤ ਵਪਾਰ ਸਮਝੌਤੇ ਲੋਕ ਵਿਰੋਧੀ : ਰਣਬੀਰ ਸਿੰਘ ਗਰੇਵਾਲ


ਚੰਡੀਗੜ੍ਹ, 11 ਦਸੰਬਰ (ਦੁਰਗੇਸ਼ ਗਾਜਰੀ) : ਕੇਂਦਰ ਸਰਕਾਰ ਵੱਲੋਂ ਜੋ ਬਿਜਲੀ, ਬੀਜ ਬਿੱਲ ਤੇ ਮੁਕਤ ਵਪਾਰ ਸਮਝੌਤੇ ਲੋਕ ਵਿਰੋਧੀ ਹਨ।ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੀਨੀਅਰ ਆਗੂ ਰਣਬੀਰ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਕੇਂਦਰ ਸਰਕਾਰ ਬਿਜਲੀ ਬਿੱਲ ਲਿਆ ਕੇ ਨਿੱਜੀ ਕੰਪਨੀਆਂ ਦੇ ਹੱਥ ਬਿਜਲੀ ਖੇਤਰ ਨੂੰ ਸੌਂਪਣ ਜਾ ਰਹੀ ਹੈ। ਇਸ ਨਾਲ ਖੇਤੀਬਾੜੀ ਮੋਟਰਾਂ ਨੂੰ ਮਿਲਣ ਵਾਲੀ ਸਵਸਿਟੀ ਤੇ ਘਰਾਂ ਨੂੰ ਮਿਲਣ ਵਾਲੀ 300 ਯੂਨਿਟ ਬਿਜਲੀ ਖਤਮ ਹੋ ਜਾਵੇਗੀ। ਨਵੇ ਪ੍ਰੀਪੇਡ ਮੀਟਰ ਲੱਗਣਗੇ ਜਿੰਨਾਂ ਨੂੰ ਰੀਚਾਰਜ ਕਰਨਾ ਪਵੇਗਾ ਤੇ ਬਿਜਲੀ ਸਪਲਾਈ ਖ਼ਰਾਬ ਹੋਣ ਤੇ ਇਸ ਨੂੰ ਠੀਕ ਕਰਵਾਉਣ ਲਈ ਸਾਰਾ ਖ਼ਰਚਾ ਖਪਤਕਾਰ ਨੂੰ ਦੇਣਾ ਪਵੇਗਾ।ਗਰੇਵਾਲ ਨੇ ਕਿਹਾ ਕਿ ਜੋ ਦੂਜਾ ਬੀਜ ਬਿੱਲ਼ ਲਿਆਦਾ ਜਾ ਰਿਹਾ ਹੈ।ਜਿਸ ਨਾਲ ਖੇਤੀ ਸੈਕਟਰ ਤੇ ਕਾਰਪੋਰੇਟ ਘਰਾਣਿਆਂ ਲਈ ਦਰਵਾਜੇ ਖੁੱਲਣ ਜਾ ਰਹੇ ਹਨ ਵੱਡੀਆਂ ਕੰਪਨੀਆਂ ਬੀਜ ਮਹਿੰਗੇ ਭਾਅ ਤੇ ਵੇਚਣਗੀਆਂ ਦੇਸ਼ ਦੇ ਰਵਾਇਤੀ ਬੀਜ ਬਜ਼ਾਰ ਵਿੱਚੋਂ ਹੋਲੀ ਹੋਲੀ ਖਤਮ ਹੋ ਜਾਣਗੇ।ਕੰਪਨੀਆਂ ਦੇ ਬੀਜਾ ਨੂੰ ਮਹਿੰਗੇ ਕੀਟਨਾਸ਼ਕਾਂ ਤੇ ਖਾਦਾਂ ਦੀ ਲੋੜ ਪਵੇਗੀ ਜਿਸ ਨਾਲ ਉੱਨਾਂ ਦਾ ਮੁਨਾਫਾ ਹੋਰ ਵਧੇਗਾ ਜੇਕਰ ਨਕਲੀ ਬੀਜ ਜਾਂ ਮਾੜੇ ਬੀਜ ਨਾਲ ਫਸਲ ਦਾ ਨੁਕਸਾਨ ਹੋ ਜਾਵੇਗਾ ਤਾਂ ਕਿਸਾਨਾਂ ਦੀ ਕਿਤੇ ਕੋਈ ਸੁਣਵਾਈ ਨਹੀ ਹੋਵੇਗੀ। ਇਸੇ ਤਰਾਂ ਮੁਕਤ ਵਪਾਰ ਸਮਝੌਤੇ ਨਾਲ ਬਾਹਰੋਂ ਸਸਤਾ ਦੁੱਧ ਤੇ ਮੱਕੀ ਆਦਿ ਲਿਆ ਕੇ ਦੇਸ਼ ਦੇ ਕਿਸਾਨ ਨੂੰ ਤਬਾਹ ਕਰਨ ਦੀ ਚਾਲ ਹੈ ਦੇਸ਼ ਦੇ ਖੇਤੀ ਸੈਕਟਰ ਨੂੰ ਇਕ ਵਾਰ ਫਿਰ ਤੋਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਹੈ। ਜਿਸ ਨਾਲ ਦੇਸ਼ ਦੇ ਕਿਸਾਨਾਂ ਦੀ ਲੁੱਟ ਹੋਵੇਗੀ।
