‘ਦੀ ਕੰਟਰੀ ਸਕੂਲ ਵਿੱਚਵਿਗਿਆਨ ‘ਤੇ ਕੇਂਦ੍ਰਿਤ ਵਿਦਿਅਕ ਦ੍ਰਿਸ਼ਟੀਕੋਣ ਨੂੰ ਦਰਸਾਉਣ ਲਈ ਕਰਵਾਈਆਂ ਗਤੀਵਿਧੀਆਂ


ਬਰਨਾਲਾ/ਧਨੌਲਾ, 10 ਦਸੰਬਰ (ਰਾਈਆ)
‘ਦ ਕੰਟਰੀ ਸਕੂਲ’ ਧਨੌਲਾ ਵਿਖੇ, ਪਲੇਅਵੇਅ ਤੋਂ ਲੈ ਕੇ ਯੂ.ਕੇ.ਜੀ ਦੇ ਬੱਚਿਆਂ ਨੂੰ ਅੰਕਾਂ ਦੀ ਪੁਛਾਣ, ਸ਼ਬਦ-ਜੋੜ ਅਤੇ ਅੱਖਰ-ਧੁਨੀ ) ਸਬੰਧ ਸਿਖਾਉਣ ਲਈ ਧੁਨੀ ਵਿਗਿਆਨ ‘ਤੇ ਕੇਂਦ੍ਰਿਤ ਵਿਦਿਅਕ ਦ੍ਰਿਸ਼ਟੀਕੋਣ ਨੂੰ ਦਰਸਾਉਣ ਲਈ ਗਤੀਵਿਧੀਆਂ ਕਰਵਾਈਆ ਗਈਆ। ਇਹ ਗਤੀਵਿਧੀਆਂ ਬੱਚਿਆਂ ਵਿੱਚ ਪੜ੍ਹਨ ਅਤੇ ਲਿਖਣ ਦੇ ਹੁਨਰਾਂ ਨੂੰ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ। ਪੰਜਾਬੀ ਵਿੱਚ ਸ਼ਬਦ ਜੋੜ ਗਤੀਵਿਧੀ ਇੱਕ ਮਜ਼ੇਦਾਰ, ਵਿਦਿਅਕ ਅਭਿਆਸ ਹੈ, ਜੋ ਮੁੱਖ ਤੌਰ ‘ਤੇ ਬੱਚਿਆਂ ਲਈ, ਉਹਨਾਂ ਨੂੰ ਗੁਰਮੁਖੀ ਅੱਖਰਾਂ ਨੂੰ ਜੋੜ ਕੇ ਅਰਥਪੂਰਨ ਸ਼ਬਦ ਬਣਾਉਣਾ ਤੇ ਸਿਖਾਉਣ ਲਈ ਕੇਂਦ੍ਰਿਤ ਕਰਦੀ ਹੈ, ਜਿਵੇਂ ਕਿ ‘ਅ’ (a) + ‘ਸ’ (s) ਨੂੰ ਜੋੜ ਕੇ ‘ਅਸ’ (us/as) ਬਣਾਉਣਾ, ਇੰਟਰਐਕਟਿਵ ਤਰੀਕੇ ਨਾਲ ਸ਼ਬਦਾਵਲੀ ਅਤੇ ਪੜ੍ਹਨ ਦੇ ਹੁਨਰ ਨੂੰ ਵਧਾਉਣ ਅਤੇ ਫਲੈਸ਼ਕਾਰਡ, ਦੀ ਵਰਤੋਂ ਕਰਕੇ ਬੱਚਿਆ ਵਿੱਚ ਪੜ੍ਹਨ ਲਈ ਉਤਸ਼ਾਹ ਪੈਦਾ ਕਰਦਿਆ ਹਨ। ਸਕੂਲ ਦੇ ਮੁੱਖ ਅਧਿਆਪਕ ਕੰਚਨ ਸਿੰਗਲਾ ਨੇ ਦੱਸਿਆ ਕੀ ਇਹ ਗਤੀਵਿਧੀਆ ਬੱਚਿਆ ਲਈ ਮਹੱਤਵਪੂਰਨ ਹਨ ਕਿਉਂ ਕਿ ਬੱਚੇ ਸ਼ਬਦਾ ਨੂੰ ਪੜ੍ਹਦੇ ਹਨ ਅਤੇ ਅਰਥ ਸਿੱਖਦੇ ਹਨ ਅਤੇ ਆਪਣੀ ਸਮਝ ਨੂੰ ਵਧਾਉਂਦੇ ਹਨ। ਇਸ ਮੌਕੇ ਸਕੂਲ ਅਧਿਆਪਕ ਸੰਦੀਪ ਕੌਰ , ਸੰਦੀਪ ਕੌਰ ਗੁਲਜੀਤ ਕੌਰ ਤੇ ਸ਼ਾਮਿਲ ਸਨ।
