ਮੇਰਾ ਭਵਿੱਖ ਮੇਰੇ ਸ਼ਹਿਰ ਦੇ ਲੋਕ ਤੇ ਮੇਰੀ ਕਾਂਗਰਸ ਪਾਰਟੀ ਤੈਅ ਕਰੇਗੀ : ਮੁੱਜ਼ਮਿਲ ਖ਼ਾਂ


ਕਿਹਾ, ਮੈਨੂੰ ਕਾਂਗਰਸ ਪਾਰਟੀ ਨੇ ਬਹੁਤ ਕੁੱਝ ਦੇ ਕੇ ਨਿਵਾਜਿਆ ਹੈ
ਮਾਲੇਰਕੋਟਲਾ, 9 ਦਸੰਬਰ (ਮੁਨਸ਼ੀ ਫਾਰੂਕ) :
ਮੇਰੇ ਭਵਿੱਖ ਬਾਰੇ ਸੋਚਣ ਦੀ ਲੋੜ ਨਹੀਂ, ਮੇਰਾ ਭਵਿੱਖ ਮੇਰੇ ਸ਼ਹਿਰ ਦੇ ਲੋਕ ਤੇ ਮੇਰੀ ਕਾਂਗਰਸ ਪਾਰਟੀ ਤੈਅ ਕਰੇਗੀ। ਇਹ ਕਹਿਣਾ ਹੈ ਕਾਂਗਰਸ ਦੇ ਸੂਬ ਯੂਥ ਮੀਤ ਪ੍ਰਧਾਨ ਮੁੱਜਮਿਲ ਅਲੀ ਖਾਂ ਦਾ। ਅੱਜ ਮੁੱਜਮਿਲ ਅਲੀ ਖਾਂ ਨੇ ਪਿਛਲੇ ਦਿਨੀਂ ਮਾਲੇਰਕੋਟਲਾ ਹਾਊਸ ਦੇ ਬੁਲਾਰੇ ਵਲੋਂ ਕੀਤੀ ਪ੍ਰੈਸ ਕਾਨਫਰੰਸ ਵਿੱਚ ਕਾਂਗਰਸ ਵਿੱਚ ਉਸ ਦੀ ਕੋਈ ਪੁਜਿਸ਼ਨ ਨਹੀਂ ਜੇ ਹੈ ਤਾਂ ਮਾਲੇਰਕੋਟਲਾ ਹਾਊਸ ਕਰਕੇ ਹੀ ਹੈ, ਬਾਰੇ ਸੋਸ਼ਲ ਮੀਡੀਆ ਤੇ ਲਾਇਵ ਹੋਕੇ ਜਵਾਬ ਦਿੱਤਾ। ਮੁੱੱਜਮਿਲ ਅਲੀ ਖਾਂ ਨੇ ਵਿਡਿਉ ਵਿਚ ਭਾਵੇਂ ਕਿ ਮਾਲੇਰਕੋਟਲਾ ਹਾਊਸ ਦੇ ਮੁੱਖ ਬੁਲਾਰੇ ਦਾ ਨਾਂ ਲੈ ਬਿਨਾਂ ਕਿਹਾ ਕਿ ਉਸ ਸ਼ਖਸ ਉਹ ਦੱਸੇ ਕਿ ਉਹ ਖ਼ੁਦ ਪਾਰਟੀਆਂ ਬਦਲ ਕੇ ਆਇਆ ਹੈ।ਪਰ ਮੁੱਜਮਿਲ ਅਲੀ ਖਾਂ ਨੇ ਤਾਂ ਕਾਂਗਰਸ ਪਾਰਟੀ ਲਈ ਮੇਹਨਤ ਕਰਕੇ ਅੱਜ ਇਹ ਮੁਕਾਮ ਹਾਸਲ ਕੀਤਾ ਹੋਇਆ ਹੈ। ਮੁੱਜਮਿਲ ਅਲੀ ਖਾਂ ਨੇ ਅੱਗੇ ਕਿਹਾ ਕਿ ਮੈਂ ਮੈਨਾਰਟੀ ਚੌ ਹੁੰਦਾ ਹੋਇਆ ਵੀ ਜਰਨਲ ਕਾਟਾਗੀਰੀ ਚੌ ਯੂਥ ਕਾਂਗਰਸ ਦਾ ਸੂਬਾ ਮੀਤ ਪ੍ਰਧਾਨ ਹੈ। ਇਥੇ ਹੀ ਬੱਸ ਨਹੀਂ ਪਿਛਲੀ ਲੁਧਿਆਣਾ ਦੀ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਨੇ ਮੈਨੂੰ ਯੂਥ ਚੈਅਰਮੈਨ ਲਗਾਇਆ ਤੇ ਅੱਜ ਵੀ ਮਾਲਵਾ ਜੋਨ ਦੋ ਦੇ 9 ਜ਼ਿਲਿਆਂ ਦਾ ਕੋਆਰਡੀਨੇਟਰ ਪਾਰਟੀ ਨੇ ਲਗਾਇਆ ਹੋਇਆ ਹੈ। ਉਹ ਸ਼ਖ਼ਸ ਗੱਲ ਕਰਦਾ ਹੈ ਕਿ ਨੇ ਯੂਥ ਦੀ ਚੌਣ ਲੜੀ ਸੀ ਜਿਸ ਪੰਜਾਬ ਭਰ ਚੌ 6977 ਵੋਟਾਂ ਲਈਆ ਹਨ।ਇਹ ਸ਼ਖਸ ਕਹਿੰਦਾ ਹੈ ਕਿ ਮੇਰੀ ਪੁਜਿਸਨ ਤਾਂ ਮਾਲੇਰਕੋਟਲਾ ਦੇ ਇੱਕ ਵਿਅਕਤੀ ਕਰਕੇ ਹੈ। ਪਾਰਟੀ ਨੇ ਮੈਨੂੰ ਬਹੁਤ ਕੁੱਝ ਦੇਕੇ ਨਵਾਜਿਆ ਹੈ ਤੇ ਅੱਜ ਵੀ ਮੈ ਦੋ ਨੰਬਰ ਤੇ ਹਾਂ।ਇਹ ਹੀ ਸ਼ਖਸ ਦੱਸ ਪਹਿਲਾਂ ਮੇਰੀ ਪੁਜਿਸ਼ਨਾ ਅਖ਼ਬਾਰ ਵਿੱਚ ਲਿਖਦਾ ਰਿਹਾ ਹੈ।ਅੱਜ ਲੋੜ ਲੋਕਾਂ ਦੇ ਮੁੱਦੇ ਚੁੱਕਣ ਦੇ, ਮੁੱਦਿਆਂ ਦੀ ਲੜਾਈ ਲੜਣ ਦੀ।
