ਨਗਰ ਨਿਵਾਸੀਆਂ ਨੇ ਸਮਾਜ ਸੇਵਕ ਕਰਨੈਲ ਸਿੰਘ ਜੀਤ ਦਾ ਕੀਤਾ ਵਿਸ਼ੇਸ਼ ਸਨਮਾਨ


ਮੋਰਿੰਡਾ, 8 ਦਸੰਬਰ (ਸੁਖਵਿੰਦਰ ਸਿੰਘ ਹੈਪੀ) :
ਯੁਵਕ ਸੇਵਾਵਾਂ ਕਲੱਬ ਅਤੇ ਢੰਗਰਾਲੀ ਨਗਰ ਨਿਵਾਸੀਆਂ ਵਲੋਂ ਸਮਾਜ ਸੇਵੀ ਕਰਨੈਲ ਸਿੰਘ ਜੀਤ ਦਾ ਅੱਜ ਪਿੰਡ ਖੈਰਪੁਰ ਵਿੱਖੇ ਪਹੁੰਚਣ ‘ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਯੂਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਬਿਕਰਮਜੀਤ ਸਿੰਘ ਵਿੱਕੀ ਨੇ ਦੱਸਿਆ ਕਿ ਗਰੀਬਾਂ ਦੇ ਹਰਮਨ ਪਿਆਰੇ ਨੇਤਾ ਵਜੋਂ ਜਾਣੇ ਜਾਂਦੇ ਉਘੇ ਸਮਾਜ ਸੇਵਕ ਕਰਨੈਲ ਸਿੰਘ ਜੀਤ ਅੱਜ ਵਿਸ਼ੇਸ਼ ਸੱਦੇ ਤੇ ਪਿੰਡ ਖੈਰਪੁਰ ਵਿੱਖੇ ਪਹੁੰਚੇ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਨਵਪ੍ਰੀਤ ਸਿੰਘ ਜੌਨੀ ਦੀ ਅਗਵਾਈ ਵਿੱਚ ਨਗਰ ਨਿਵਾਸੀਆਂ ਅਤੇ ਯੁਵਕ ਸੇਵਾਵਾਂ ਕਲੱਬ ਖੈਰਪੁਰ ਦੇ ਅਹੁਦੇਦਾਰਾਂ ਨੇ ਉਹਨਾਂ ਨੂੰ ਸਿਰੋਪਾਓ, ਲੋਈ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਮਿਲੇ ਪ੍ਰਸਾਦਿ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਯੂਥ ਆਗੂ ਬਿਕਰਮਜੀਤ ਸਿੰਘ ਵਿੱਕੀ ਨੇ ਦੱਸਿਆ ਕਿ ਕਰਨੈਲ ਸਿੰਘ ਜੀਤ ਨਿਰਸਵਾਰਥ ਹਰ ਇਕ ਵਿਅਕਤੀ ਦੀ ਫਰਿਆਦ ਸੁਣਦੇ ਹਨ ਤੇ ਉਹਨਾ ਨੂੰ ਹਲ ਕਰਵਾਉਣ ਲਈ ਯਤਨ ਕਰਦੇ ਹਨ। ਜ਼ਬਰ ਜ਼ੁਲਮ ਖਿਲਾਫ ਮੁਹਰਲੀ ਕਤਾਰ ਵਿੱਚ ਹੋ ਕੇ ਸੰਘਰਸ਼ ਕਰਨਾ ਉਹਨਾਂ ਦੀ ਆਦਤ ਬਣ ਚੁੱਕਿਆ ਹੈ। ਇਸ ਸਮੇਂ ਕਰਨੈਲ ਸਿੰਘ ਜੀਤ ਨੇ ਨਗਰ ਨਿਵਾਸੀਆਂ ਅਤੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਮਾਨਵਤਾ ਅਤੇ ਲੋੜਵੰਦ ਲੋਕਾਂ ਦੀ ਮੱਦਦ ਕਰਨਾ ਸੱਚੀ ਸਮਾਜ ਸੇਵਾ ਅਤੇ ਦੇਸ਼ ਸੇਵਾ ਹੈ। ਉਹਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦ ਵਿਦਿਆਰਥੀਆਂ ਨੂੰ ਅਪਣਾ ਕੇ ਉਹਨਾਂ ਦੀ ਹਰ ਲੋੜ ਨੂੰ ਪੂਰਾ ਕਰਨ ਤਾਂ ਜ਼ੋ ਦੇਸ਼ ਦਾ ਭਵਿੱਖ ਪੜ੍ਹ ਲਿਖ ਕੇ ਦੇਸ਼ ਸੇਵਾ ਵਿੱਚ ਨਿਗਰ ਹਿਸਾ ਨਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਲਾਕੇ ਦੇ ਸੀਨੀਅਰ ਆਗੂ ਹਰਮਿੰਦਰ ਸਿੰਘ ਲੱਕੀ, ਤੇਜਿੰਦਰ ਸਿੰਘ ਸੋਨੂੰ ਪ੍ਰਧਾਨ ਯੂਥ ਕਲੱਬ ਢੰਗਰਾਲੀ, ਯੂਥ ਕਾਂਗਰਸ ਦੇ ਆਗੂ ਸੁਰਮੂਖ ਸਿੰਘ ਢੰਗਰਾਲੀ, ਗੁਰਚਰਨ ਸਿੰਘ ਬਮਨਾੜਾ, ਰੋਸ਼ਨ ਢੰਗਰਾਲੀ, ਗੁਰਮੁਖ ਸਿੰਘ ਢੰਗਰਾਲੀ, ਸੋਢੀ ਢੰਗਰਾਲੀ, ਕਾਲਾ ਬਮਨਾੜਾ, ਜੱਸੀ ਢੰਗਰਾਲੀ , ਸੁਰਮੁਖ ਸਿੰਘ ਢੰਗਰਾਲੀ, ਕੇਸਰ ਸਿੰਘ, ਬਿੰਦਰ ਸਿੰਘ ਸਮੇਤ ਅਨੇਕਾਂ ਪਤਵੰਤੇ ਅਤੇ ਨਗਰ ਨਿਵਾਸੀ ਹਾਜ਼ਰ ਸਨ।
