ਕਾਂਗਰਸੀ ਉਮੀਦਵਾਰ ਡੀ.ਐਨ. ਯਾਦਵ ਦਾ ਚੋਣ ਪ੍ਰਚਾਰ ਵਧਣ ਲੱਗਾ ਸਿਖਰ ਵੱਲ


ਸਾਹਨੇਵਾਲ / ਕੁਹਾੜਾ, 8 ਦਸੰਬਰ (ਰਵੀ ਭਾਟੀਆ) :
ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਬਲਾਕ ਸੰਮਤੀ ਜੋਨ ਗੁਰੂ ਨਾਨਕ ਨਗਰ ਤੋਂ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਲੜ ਰਹੇ ਨੌਜਵਾਨ ਆਗੂ ਡੀ.ਐਨ.ਯਾਦਵ ਨੂੰ ਇਲਾਕੇ ਦੇ ਵੋਟਰਾਂ ਅਤੇ ਸਪੋਟਰਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਚੋਣ ਪ੍ਰਚਾਰ ਮੁਹਿੰਮ ਸਿਖਰ ਵੱਲ ਵਧਣ ਲੱਗੀ ਹੈ ਅਤੇ ਵਿਰੋਧੀਆਂ ਅੰਦਰ ਖਲਬਲੀ ਮਚੀ ਹੋਈ ਹੈ। ਕਾਂਗਰਸੀ ਉਮੀਦਵਾਰ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਸਾਹਨੇਵਾਲ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਬਦਲਾਅ ਦੇ ਨਾਂ ਤੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਅਤੇ ਲਾਰਿਆਂ ਤੋਂ ਇਲਾਵਾ ਕੁਝ ਨਹੀਂ ਦਿੱਤਾ । ਲੋਕ ਆਮ ਆਦਮੀ ਪਾਰਟੀ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਹਨ। ਪੰਜਾਬ ਦੇ ਲੋਕਾਂ ਨਾਲ ਕੀਤੀਆਂ ਵਧੀਕੀਆਂ ਦਾ ਜਵਾਬ 14 ਤਰੀਕ ਨੂੰ ਲੋਕ ਵੋਟਾਂ ਦੀ ਤਾਕਤ ਰਾਹੀਂ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾਉਣਗੇ। ਮੀਟਿੰਗ ਵਿੱਚ ਸੂਰਜ ਕੁਮਾਰ, ਬਬਲੂ ਮੋਰੀਆ, ਰਜੇਸ਼ ਠਾਕੁਰ, ਮੁਕਲ ਪ੍ਰਸਾਦ, ਅਜੇ ਗੁਪਤਾ, ਲਾਲ ਜੀ ਯਾਦਵ, ਧੁਰਵ ਠੇਕੇਦਾਰ, ਰੋਹਿਤ ਸ਼ਰਮਾ ਬਾਸ, ਮਨੋਜ, ਪ੍ਰਿੰਸ ਰਾਜਪੂਤ ਅਤੇ ਵਿਵੇਕ ਰਾਜਪੂਤ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਕਾਂਗਰਸੀ ਆਗੂ ਰਿਸ਼ੀ ਸਿੰਘ ਨੇ ਬਲਾਕ ਸੰਮਤੀ ਜੋਨ ਗੁਰੂ ਨਾਨਕ ਨਗਰ ਤੋਂ ਡੀ.ਐਨ. ਯਾਦਵ ਨੂੰ ਕਾਂਗਰਸ ਵੱਲੋਂ ਟਿਕਟ ਦੇਣ ਤੇ ਹਲਕਾ ਇੰਚਾਰਜ ਵਿਕਰਮ ਬਾਜਵਾ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਪੰਜਾਬ ਵਿੱਚ ਚੱਲ ਰਹੀ ਕਾਂਗਰਸ ਪੱਖੀ ਹਨੇਰੀ ਅਤੇ ਵੋਟਰਾਂ ਸਪੋਟਰਾਂ ਵੱਲੋਂ ਮਿਲ ਰਹੇ ਸਹਿਯੋਗ ਸਦਕਾ ਹਲਕਾ ਸਾਹਨੇਵਾਲ ਦੇ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਸਾਰੇ ਉਮੀਦਵਾਰ ਜਿੱਤ ਪ੍ਰਾਪਤ ਕਰਨਗੇ।
