ਪੰਜਾਬ ‘ਚ ਬਲਾਕ ਸੰਮਤੀ ਅਤੇ ਜ਼ਿਲਾ ਪਰਿਸ਼ਦ ਚੋਣਾਂ ਕਿਹੜੀ ਪਾਰਟੀ ਕਿੱਥੇ ਖੜੀ?


ਰਾਜਨੀਤਿਕ ਹਵਾਵਾਂ ਗਰਮ, ਪੇਂਡੂ ਪੰਜਾਬ ਦੇ ਵੋਟਰ ਬੇਪਰਦਾ ਕਰਨ ਨੂੰ ਤਿਆਰ
ਪਟਿਆਲਾ, 1 ਦਸੰਬਰ (ਗੁਰਪ੍ਰਤਾਪ ਸਿੰਘ ਸਾਹੀ)
ਪੰਜਾਬ ਅੰਦਰ ਹੋਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲਾ ਪਰਿਸ਼ਦ ਚੋਣਾਂ ਨੇ ਰਾਜਨੀਤਕ ਮੈਦਾਨ ਵਿੱਚ ਤੂਫ਼ਾਨੀ ਹਾਲਾਤ ਪੈਦਾ ਕਰ ਦਿੱਤੇ ਹਨ।ਪਾਰਟੀਆਂ ਵੱਲੋਂ ਦਾਅਵੇ ਤੇ ਵਾਅਦੇ ਬੇਅੰਤ, ਪਰ ਪਿੰਡਾਂ ਦੀ ਅਸਲ ਕਹਾਣੀ ਕਈ ਥਾਂ ਬਿਲਕੁਲ ਵੱਖਰੀ ਹੈ।ਆਮ ਆਦਮੀ ਪਾਰਟੀ ਦੇ ਦਾਅਵੇ ਬਹੁਤ ਹਨ ਪਰ ਪਿੰਡਾਂ ਦੀਆਂ ਅੱਖਾਂ ਸਭ ਕੁਝ ਵੇਖ ਰਹੀਆਂ ਨੇ,ਆਪ ਦੀ ਸਰਕਾਰ ਵੱਡੀਆਂ ਗੱਲਾਂ ਕਰ ਰਹੀ ਹੈ।ਨਸ਼ੇ ਖ਼ਿਲਾਫ਼ ਮੁਹਿੰਮ ਤੋਂ ਲੈ ਕੇ ਮਫ਼ਤ ਸੁਵਿਧਾਵਾਂ ਤੱਕ ਪਰ ਪੇਂਡੂ ਹਲਕਿਆਂ ਵਿੱਚ ਪਾਣੀ ਦੀ ਕਮੀ,ਟੁੱਟੀਆਂ ਸੜਕਾਂ ਤਿੱਖੇ ਸਵਾਲ ਖੜੇ ਕਰ ਰਹੇ ਹਨ।ਬਲਾਕ ਤੇ ਜ਼ਿਲਾ ਪੱਧਰ ‘ਤੇ ਆਪ ਦੀ ਕਸੌਟੀ ਇਸ ਵਾਰ ਪਹਿਲਾਂ ਤੋਂ ਕਈ ਗੁਣਾ ਸਖ਼ਤ ਹੋਵੇਗੀ।ਕਾਂਗਰਸ ਪਾਰਟੀ ਅੰਦਰੂਨੀ ਖੇਡ ਜਾਰੀ ਪਰ ਜੜ੍ਹਾਂ ਹਾਲੇ ਵੀ ਮਿੱਟੀ ਵਿੱਚ ਹਨ।ਕਾਂਗਰਸ ਦੇ ਵੱਡੇ ਨੇਤਾਵਾਂ ਦੇ ਗੁੱਟਬੰਦੀ ਦੀਆਂ ਗੱਲਾਂ ਛੁਪਣ ਵਾਲੀਆਂ ਨਹੀਂ। ਪਰ ਇਹ ਵੀ ਸੱਚ ਹੈ ਕਿ ਪੇਂਡੂ ਪੰਜਾਬ ਵਿੱਚ ਕਾਂਗਰਸ ਦੇ ਸਰਪੰਚ,ਸਲਾਹਕਾਰ ਤੇ ਕਮੇਟੀ ਦਰ ਕਮੇਟੀ ਜ਼ਮੀਨ ਨਾਲ ਜੋੜੇ ਹੋਏ ਹਨ।ਐਮ ਐਸ ਪੀ,ਕਿਸਾਨ ਮੁੱਦੇ,ਸਹਿਕਾਰੀ ਸੋਸਾਇਟੀਆਂ ਇਹ ਸਭ ਮਾਮਲੇ ਕਾਂਗਰਸ ਦੇ ਪੱਖ ਵਿੱਚ ਜਨਰਲ ਹਵਾਵਾਂ ਪੈਦਾ ਕਰ ਰਹੇ ਹਨ।ਅਕਾਲੀ ਦਲ ਪੇਂਡੂ ਅਧਿਆਇ ਵਿੱਚ ਹਾਲੇ ਵੀ ਵੱਡੇ ਖਿਡਾਰੀ ਸ਼੍ਰੋਮਣੀ ਅਕਾਲੀ ਦਲ ਦੀ ਪੇਂਡੂ ਪੰਜਾਬ ਵਿੱਚ ਜੜ੍ਹ ਪੱਕੀ ਹੈ। ਧਾਰਮਿਕ ਤੇ ਕਿਸਾਨ ਅਧਾਰਤ ਹਮਾਇਤ ਨੇ ਪਾਰਟੀ ਨੂੰ ਕਈ ਹਲਕਿਆਂ ਵਿੱਚ ਅਜੇ ਵੀ ਮਜ਼ਬੂਤ ਬਣਾ ਰੱਖਿਆ ਹੈ।ਪਰ ਨੌਜਵਾਨ ਵੋਟਰ ਇਸ ਵਾਰ ਸ਼ੱਕ ਦੇ ਮੋਡ ਵਿੱਚ ਹੈ।ਇਹੀ ਚੀਜ਼ ਅਕਾਲੀ ਦਲ ਲਈ ਚਿੰਤਾ ਦਾ ਵੱਡਾ ਕਾਰਨ ਬਣੀ ਹੋਈ ਹੈ।ਭਾਜਪਾ ਪੇਂਡੂ ਹਲਕਿਆਂ ਵਿੱਚ ਬਾਰੀਕ ਨਿਸ਼ਾਨੇ ਲਗਾਉਂਦੀ,ਪਰ ਹਾਲਾਤ ਅਜੇ ਵੀ ਕਠਿਨ ਹੈ।ਭਾਜਪਾ ਕਿਸਾਨ ਅੰਦੋਲਨ ਤੋਂ ਬਾਅਦ ਪੇਂਡੂ ਪੰਜਾਬ ਵਿੱਚ ਆਪਣਾ ਬੇਸ ਜੋੜਨ ਦੀ ਬਹੁਤ ਕੋਸ਼ਿਸ਼ ਕਰ ਰਹੀ ਹੈ,ਪਰ ਲੋਕਾਂ ਵਿੱਚ ਗੁੱਸਾ ਅਜੇ ਵੀ ਪੂਰੀ ਤਰ੍ਹਾਂ ਨਹੀਂ ਮੁੱਕਿਆ।ਸ਼ਹਿਰੀ ਵੋਟ ਭਾਜਪਾ ਲਈ ਕੁਝ ਹੱਦ ਤੱਕ ਹਮਾਇਤੀ ਹੈ,ਪਰ ਬਲਾਕ ਸੰਮਤੀ ਅਤੇ ਜ਼ਿਲਾ ਪਰਿਸ਼ਦ ਦੇ ਨਤੀਜੇ ਪੇਂਡੂ ਵੋਟਿੰਗ ਪੈਟਰਨ ‘ਤੇ ਨਿਰਭਰ ਕਰਨਗੇ ਅਤੇ ਓਥੇ ਹਾਲਾਤ ਸੁਖਾਂਵੇ ਨਹੀਂ ਹਨ।ਛੋਟੀਆਂ ਜਥੇਬੰਦੀਆਂ ਅਤੇ ਆਜ਼ਾਦ ਇਸ ਵਾਰ ਖੇਡ ਵਿਗਾੜ ਸਕਦੇ ਨੇ ਪੇਂਡੂ ਧੜਾਬੰਦੀ ਇਸ ਵਾਰ ਬੁਲੰਦ ਇਨਸਾਫ ਮੋਰਚੇ,ਸੂਬਾ ਪੱਧਰੀ ਨਵੀਆਂ ਜਥੇਬੰਦੀਆਂ ਤੇ ਆਜ਼ਾਦ ਉਮੀਦਵਾਰ ਕਈ ਹਲਕਿਆਂ ਵਿੱਚ ਫੈਸਲਾ ਕਰਨ ਵਾਲੀ ਭੂਮਿਕਾ ਨਿਭਾਉਣਗੇ।10-15% ਵੋਟ ਦੀ ਵੰਡ ਵੱਡੀਆਂ ਪਾਰਟੀਆਂ ਲਈ ਸਿੱਧਾ ਸਿਰਦਰਦ ਬਣ ਸਕਦੀ ਹੈ।ਇਹਨਾਂ ਹਾਲਾਤਾਂ ਵਿੱਚ ਮੁਕਾਬਲਾ ਚੌਤਰਫ਼ਾ ਹੈ, ਵੋਟਰ ਚੁੱਪ ਪਰ ਨਾਰਾਜ਼ ਹਨ।ਪੰਜਾਬ ਦੀ ਇਹ ਸਥਾਨਕ ਚੋਣਾਂ ਦੀ ਲੜਾਈ ਕਿਸੇ ਵੀ ਪਾਰਟੀ ਲਈ ਆਸਾਨ ਨਹੀਂ।ਜਿੱਥੇ ਸਰਕਾਰ ਤੋਂ ਹਿਸਾਬ ਮੰਗਿਆ ਜਾਵੇਗਾ, ਉਥੇ ਪੁਰਾਣੀਆਂ ਪਾਰਟੀਆਂ ਦੀ ਬੇਲੋੜ ਨਾਰਾਜ਼ਗੀ ਵੀ ਨਤੀਜੇ ਬਦਲ ਸਕਦੀ ਹੈ।ਪੇਂਡੂ ਵੋਟਰ ਸੁਨੇਹਾ ਦੇਣ ਲਈ ਤਿਆਰ ਬੈਠਾ ਹੈ“ਵਿਕਾਸ ਦਿਖਾਓ, ਝੂਠ ਨਹੀਂ”। ਆਉਣ ਵਾਲਾ ਸਮਾਂ ਦੱਸੇਗਾ ਕਿ ਲੋਕ ਕਿਸ ਪਾਰਟੀ ਦੀ ਝੋਲੀ ਵਿੱਚ ਖੈਰ ਪਾਉਂਦੇ ਹਨ।
