ਪ੍ਰਮਿੰਦਰ ਸਿੰਘ ਭੰਗੂ ਨੇ ਸੰਭਾਲਿਆ ਬਰਨਾਲਾ ਜ਼ਿਲਾ ਯੋਜਨਾ ਬੋਰਡ ਚੇਅਰਮੈਨ ਦਾ ਅਹੁਦਾ, ਸੰਸਦ ਮੀਤ ਹੇਅਰ ਨੇ ਦਿੱਤੀਆ ਮੁਬਾਰਕਾਂ

0
Screenshot 2025-11-28 183747

ਬਰਨਾਲਾ, 28 ਨਵੰਬਰ (ਰਾਈਆ)

ਜਿਲਾ ਯੋਜਨਾ ਬੋਰਡ ਬਰਨਾਲਾ ਦਾ ਅੱਜ ਪਰਮਿੰਦਰ ਭੰਗੂ ਨੇ ਬਤੌਰ ਚੇਅਰਮੈਨ ਵੱਜੋਂ ਆਹੁਦਾ ਸੰਭਾਲ ਲਿਆ ਗਿਆ ਇਸ ਮੌਕੇ ਜਿਲਾ ਬਰਨਾਲਾ ਦੀ ਸਮੁੱਚੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਆਗੂ ਹਾਜਰ ਸਨ। ਮੈੰਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵਲੋੰ ਭੰਗੂ ਨੂੰ ਕੁਰਸੀ ਤੇ ਬਿਠਾਇਆ ਗਿਆ ਤੇ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਕੰਮ ਕਰਨ ਵਾਲੇ ਵਰਕਰ ਅਤੇ ਆਮ ਘਰਾਂ ਦੇ ਬੱਚਿਆਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾਂਦਾ ਹੈ। ਜਿਸ ਦੀ ਮਿਸਾਲ ਪਰਮਿੰਦਰ ਭੰਗੂ ਹਨ। ਉਹਨਾਂ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਜਿਲਾ ਯੋਜਨਾ ਬੋਰਡ ਚੇਅਰਮੈਨ ਪਰਮਿੰਦਰ ਭੰਗੂ ਤਨਦੇਹੀ ਨਾਲ ਆਪਣਾ ਕੰਮ ਕਰਨਗੇ। ਇਸ ਮੌਕੇ ਬਰਨਾਲਾ ਜਿਲਾ ਮਹਿਲਾ ਵਿੰਗ ਪ੍ਰਧਾਨ ਨਿਸ਼ਾ ਸ਼ਰਮਾ ਵਲੋੰ ਵੀ ਸਿਰੋਪਾਓ ਦੇ ਕੇ ਪਰਮਿੰਦਰ ਭੰਗੂ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਸਮਾਗਮ ਦੇ ਵਿੱਚ ਵਿਸੇਸ਼ ਤੌਰ ਤੇ ਪਹੁੰਚੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਮੁੱਖ ਮੰਤਰੀ ਭਗਵੰਤ ਮਾਨ ਦੇ ਭਰਾ ਗਿਆਨ ਸਿੰਘ ਮਾਨ, ਵਿਧਾਇਕ ਭਦੌੜ ਲਾਭ ਸਿੰਘ, ਵਿਧਾਇਕ ਮਹਿਲਕਲਾਂ ਕੁਲਵੰਤ ਸਿੰਘ ਪੰਡੋਰੀ, ਗੁਰਮੇਲ ਸਿੰਘ ਘਰਾਚੋੰ ਚੇਅਰਮੈਨ ਜਿਲਾ ਯੋਜਨਾ ਬੋਰਡ ਸੰਗਰੂਰ ਵਲੋੰ ਵੀ ਪਰਮਿੰਦਰ ਸਿੰਘ ਭੰਗੂ ਨੂੰ ਸ਼ੁਭਕਾਮਨਾਂ ਦਿੱਤੀਆਂ ਗਈਆਂ। ਇਸ ਮੌਕੇ ਚੇਅਰਮੈਨ ਭੰਗੂ ਵਲੋੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਸਾਂਸਦ ਮੀਤ ਹੇਅਰ ਦਾ ਧੰਨਵਾਦ ਕਰਦਿਆਂ ਕਿਹ ਗਿਆ ਕਿ ਅਰਵਿੰਦ ਕੇਜਰੀਵਾਲ ਜੀ ਅਤੇ ਸਮੁੱਚੀ ਲੀਡਰਸ਼ਿਪ ਦੇ ਧੰਨਵਾਦੀ ਹਨ ਜਿਨਾਂ ਨੇ ਉਹਨਾਂ ਤੇ ਭਰੋਸਾ ਕਰਕੇ ਇਹ ਜਿੰਮੇਵਾਰੀ ਦਿੱਤੀ। ਉਹਨਾਂ ਕਿਹਾ ਕਿ ਉਹ ਆਪਣਾ ਕੰਮ ਪੂਰੀ ਇੰਨਾਦਾਰੀ ਨਾਲ ਕਰਨਗੇ। ਇਸ ਮੌਕੇ ਜਿਲਾ ਮੀਡੀਆ ਇੰਚਾਰਜ ਵਿਕਰਮ ਸਿੰਘ ਧਨੌਲਾ, ਬਰਨਾਲਾ ਹਲਕਾ ਮੀਡੀਆ ਕੁਆਰਡੀਨੇਟਰ ਮਾਸਟਰ ਭੋਲਾ ਸਿੰਘ, ਬਰਨਾਲਾ ਮੀਡੀਆ ਸਕੱਤਰ ਗੁਰਮੀਤ ਸਿੰਘ ਕਾਕਾ, ਭਦੌੜ ਮੀਡੀਆ ਕੁਆਰਡੀਨੇਟਰ ਡਾ.ਸੁਖਚੈਨ ਸਿੰਘ ਧੂਰਕੋਟ, ਭਦੌੜ ਮੀਡੀਆ ਸਕੱਤਰ ਗੁਰਤੇਜ ਸਿੰਘ, ਮਹਿਲਾਕਲਾਂ ਮੀਡੀਆ ਕੁਆਰਡੀਨੇਟਰ ਮਨਜੀਤ ਸਿੰਘ ਅਤੇ ਸਕੱਤਰ ਹਰਜੀਤ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਆਪ ਵਰਕਰ ਹਾਜਰ ਸਨ।

Leave a Reply

Your email address will not be published. Required fields are marked *