ਸਰਦਾਰ ਏਡ ਵੈਲਫੇਅਰ ਸੁਸਾਇਟੀ ਭੌਰਲਾ ਵਲੋਂ ਬੀਬੀਆਂ ਦੀ ਤੀਜੀ ਫ੍ਰੀ ਗੁਰੂਧਾਮਾ ਦੀ ਯਾਤਰਾ ਕਰਵਾਈ


ਸਮਰਾਲਾ, 28 ਨਵੰਬਰ (ਜਸ਼ਨ ਬੰਬ)
ਸਰਦਾਰ ਏਡ ਵੈਲਫੇਅਰ ਸੁਸਾਇਟੀ ਭੌਰਲਾ ਆਪਣੇ ਇੱਕ ਸਾਲ ਦੇ ਉਲੀਕੇ ਕੰਮਾਂ ਨੂੰ ਸਫਲਤਾਪੂਰਵਕ ਪੂਰਾ ਕਰ ਕੇ ਦੂਸਰੇ ਸਾਲ ਵਿੱਚ ਪ੍ਰਵੇਸ਼ ਕਰ ਗਈ ਹੈ ।ਸਰਦਾਰ ਏਡ ਵੈਲਫੇਅਰ ਸੁਸਾਇਟੀ ਵੱਲੋਂ ਤੀਸਰੀ ਬੀਬੀਆਂ ਦੀ ਦੋ ਦਿਨਾਂ ਗੁਰੂਧਾਮਾ ਦੀ ਫ੍ਰੀ ਬੱਸ ਰਾਹੀਂ ਯਾਤਰਾ ਕਰਵਾਈ ਗਈ । ਜਿਸ ਵਿੱਚ ਗੁਰਦੁਆਰਾ ਸ੍ਰੀ ਪਜੋਖਰਾ ਸਹਿਬ, ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ,ਗੁਰਦੁਆਰਾ ਸ੍ਰੀ ਕੰਪਾਲ ਮੋਚਨ ਸਾਹਿਬ (ਹਰਿਆਣਾ) ਗੁਰਦੁਆਰਾ ਸ੍ਰੀ ਭੰਗਾਣੀ ਸਹਿਬ ,ਤੀਰ ਗੜੀ ਸਾਹਿਬ, ਸ਼ੇਰ ਗਾਹ ਸਾਹਿਬ, ਪਾਉਂਟਾ ਸਾਹਿਬ (ਹਿਮਾਚਲ ਪ੍ਰਦੇਸ) ਅਤੇ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਆਦਿ ਗੁਰੂਧਾਮਾ ਦੇ ਦਰਸ਼ਨ ਕਰਵਾਏ ਗਏ। ਇਸ ਯਾਤਰਾ ਦੀ ਸੇਵਾ ਬੀਬੀ ਹਰਬੰਸ ਕੌਰ ਵੱਲੋਂ ਕੀਤੀ ਗਈ ਅਤੇ ਸਰਪੰਚ ਰਛਪਾਲ ਸਿੰਘ ਚਾਵਾ ਵੱਲੋਂ ਗੁਰਦੁਆਰਾ ਪਜੋਖਰਾ ਸਾਹਿਬ ਵਿਖੇ ਪਹੁੰਚ ਕੇ ਸੰਗਤਾਂ ਦਾ ਸਵਾਗਤ ਕੀਤਾ ਅਤੇ ਸੰਗਤਾਂ ਲਈ ਕੈਲਿਆ ਤੇ ਸੇਬਾਂ ਦੀ ਸੇਵਾ ਕੀਤੀ ।ਸੁਸਾਇਟੀ ਦੇ ਪ੍ਰਧਾਨ ਹਲਵਿੰਦਰ ਸਿੰਘ ਢਿੱਲੋਂ ਅਤੇ ਸਕੱਤਰ ਗੁਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਸਾਇਟੀ ਵੱਲੋਂ ਸਮੇਂ ਸਮੇਂ ਤੇ ਜਿੱਥੇ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਉੱਥੇ ਹੀ ਗਰੀਬ ਅਤੇ ਲੋੜਵੰਦ ਬੀਬੀਆਂ ਨੂੰ ਵੱਖ-ਵੱਖ ਗੁਰੂ ਧਾਮਾਂ ਦੇ ਦਰਸ਼ਨ ਕਰਵਾ ਕੇ ਗੁਰੂ ਇਤਿਹਾਸ ਵਾਰੇ ਜਾਣੂ ਕਰਵਾਇਆ ਜਾਂਦਾ ਹੈ । ਉਨ੍ਹਾਂ ਅੱਗੇ ਦੱਸਿਆ ਕਿ ਸੁਸਾਇਟੀ ਦੇ ਪ੍ਰਬੰਧਕਾਂ ਵੱਲੋਂ ਹਰੇਕ ਗੁਰੂ ਘਰ ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਮਾਲਾ ਭੇਟ ਕੀਤਾ ਜਾਂਦਾ ਹੈ ਅਤੇ ਸੰਗਤਾਂ ,ਨਗਰ ਅਤੇ ਸੁਸਾਇਟੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਵਾਈ ਜਾਂਦੀ ਹੈ । ਦਾਨੀ ਸੱਜਣਾਂ ਵੱਲੋਂ ਵੀ ਸਮੇਂ ਸਮੇਂ ਤੇ ਸੁਸਾਇਟੀ ਦੇ ਭਲਾਈ ਕਾਰਜਾਂ ਵਿੱਚ ਯੋਗਦਾਨ ਪਾਇਆ ਜਾਂਦਾ ਹੈ ।
