ਸੰਤ ਬਾਬਾ ਵਿਵੇਕ ਮੁਨੀ ਦੇ ਸਮਾਗਮ ‘ਚ ਵੱਡੀ ਗਿਣਤੀ ‘ਚ ਸੰਗਤਾਂ ਨਤਮਸਤਕ


ਬਰਨਾਲਾ, 28 ਨਵੰਬਰ (ਰਾਈਆ) :
ਢਿਲਵਾਂ ਰੋਡ ਸਥਿਤ ਡੇਰਾ ਬਾਬਾ ਧੂਣੀ ਦਾਸ ਸੰਕਟ ਮੋਚਨ ਮੰਦਿਰ ਵਿਖੇ ਡੇਰਾ ਮੁੱਖੀ ਬਾਬਾ ਵਿਵੇਕ ਮੁਨੀ ਦੀ ਅਗਵਾਈ ‘ਚ ਤਿੰਨ ਰੋਜਾ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਹਜਾਰਾਂ ਦੀ ਗਿਣਤੀ ‘ਚ ਸਾਧੂ- ਸੰਤਾਂ, ਮਹਾਂਪੁਰਸ਼ਾਂ ਨੇ ਸਮੂਲੀਅਤ ਕੀਤੀ ਗਈ ਸਹਿਰ ਅਤੇ ਨੇੜਲੇ ਪਿੰਡਾਂ ਦੀਆਂ ਸੰਗਤਾਂ ਨੇ ਨਤਮਸਤਕ ਹੋਕੇ ਸੰਤਾਂ ਤੋਂ ਆਸੀਰਵਾਦ ਲਿਆ। ਇਸ ਮੋਕੇ ਸ੍ਰੀ ਚੰਦਰ ਸਿਧਾਂਤ ਸਾਗਰ ਦੇ ਪਾਠਾਂ ਦੇ ਭੋਗ ਸਰਧਾਪੂਰਵਕ ਪਾਏ ਗਏ ਅਤੇ ਸਾਸਤਰੀ ਅਨਿਲ ਸ਼ਰਮਾ ਨੇ ਸ਼ਹਿਰ ਦੀ ਸੁਖ-ਸਾਂਤੀ ਅਤੇ ਖੁਸ਼ਹਾਲੀ ਲਈ ਹਵਨ ਯੱਗ ਕਰਵਾਕੇ ਪੂਰਨ ਆਹੂਤੀ ਪਾਈ ਗਈ। ਇਸ ਮੋਕੇ ਸਾਸਤਰੀ ਅਨਿਲ ਸ਼ਰਮਾ ਨੇ ਕਿਹਾ ਕਿ ਅਜਿਹੇ ਚੰਗੇ ਕੰਮ ਭਗਵਾਨ ਦੀ ਕ੍ਰਿਪਾ ਅਤੇ ਸਰਧਾਲੂਆਂ ਦੀ ਆਸਥਾ ਤੋਂ ਬਿਨ੍ਹਾਂ ਸੰਭਵ ਨਹੀਂ ਹੁੰਦੇ। ਇਸ ਮੋਕੇ ਹਾਜਰ ਮਹੰਤ ਜੈ ਮੁਨੀ ਦਾਸ, ਸੰਤ ਬਾਬਾ ਭਗਵਾਨ ਦਾਸ ਤਪਾ, ਨੌਮੀ ਦਾਸ ਪੱਖੋਕੇ,ਸਤਨਾਮ ਦਾਸ ਪੱਖੋ ਕਲਾਂ, ਮਹੰਤ ਪੂਰਨ ਦਾਸ ਘੁੰਨਸ, ਸੇਵਾ ਦਾਸ ਕੋਟਫੱਤਾ, ਜੈ ਸ੍ਰੀ ਰਾਮ ਦਾਸ ਨੀਲਕੰਠ, ਦਰਸ਼ਨ ਦਾਸ ਢਿਲਵਾਂ, ਰਵੀ ਪ੍ਰਕਾਸ ਰਾਉਂਕੇ ਕਲਾਂ, ਸੰਗਮ ਦਾਸ ਕਮਾਲਪੁਰਾ, ਰਾਜਵੀਰ ਮੁਨੀ, ਉਦੈ ਦਰਾਜ, ਰਾਮੇਸਵਰ ਦਾਸ, ਮਹੰਤ ਹੰਸਰਾਜ,ਰਾਹੁਲ ਗਰਗ ਫੱਕਰ ਦਾਸ ਆਦਿ ਪੁੱਜੇ ਸੈਂਕੜੇ ਸਾਧੂ ਸੰਤਾਂ ਨੇ ਦੱੱਸਿਆ ਕਿ ਸਾਡਾ ਦੇਸ਼ ਸੰਤਾਂ-ਮਹਾਂਪੁਰਸ਼ਾਂ, ਰਿਸ਼ੀਆਂ, ਮੁਨੀਆਂ ਅਤੇ ਅਵਤਾਰਾਂ ਵਜੋਂ ਜਾਣਿਆਂ ਜਾਂਦਾ ਹੈ ਅਤੇ ਸੰਤਾਂ ਨੂੰ ਮਿਲਕੇ ਖੁਸ਼ੀ ਹੁੰਦੀ ਹੈ ਅਤੇ ਹਰੇਕ ਨੂੰ ਸਾਂਤੀ ਮਿਲਦੀ ਹੈਡੇਰੇ ਦੇ ਮੁੱਖੀ ਸੰਤ ਜੈ ਮੁਨੀ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੋਕੇ ਟੇਕਚੰਦ (ਕਾਲਾ ਆਲੂਆਂਵਾਲਾ),ਪਵਨ ਕੁਮਾਰ ਬਤਾਰਾ, ਪਾਲਾ ਰਾਮ, ਜੀਵਨ ਬਾਂਸਲ, ਮੱਖਣ ਤੇਲ ਵਾਲਾ, ਟੋਨੀ ਢਿਲਵਾਂ ਵਾਲਾ, ਮਾਸਟਰ ਸੁਰਿੰਦਰ ਕੁਮਾਰ, ਦਰਸਨ ਸਿੰਘ, ਚਮਕੌਰ ਸਿੰਘ ਦਰਾਜ ਦਰਾਕਾ, ਮੁਨੀਸ ਕੁਮਾਰ, ਆਦਿ ਵੱਡੀ ਗਿਣਤੀ ‘ਚ ਮੰਡੀ ਨਿਵਾਸੀਆਂ ਨੇ ਸਾਮੂਲੀਅਤ ਕੀਤੀ। ਸੰਗਤਾਂ
ਲਈ ਭੰਡਾਰਾ ਵਰਤਾਇਆ ਗਿਆ।
