ਖਰੜ ਵਿਖੇ ਕਾਂਗਰਸੀ ਆਗੂਆਂ ਨੇ ਮਨਾਇਆ ਸੰਵਿਧਾਨ ਬਚਾਓ ਦਿਵਸ


ਖਰੜ, 27 ਨਵੰਬਰ (ਸੁਮਿਤ ਭਾਖੜੀ)
ਮੋਹਾਲੀ ਦੇ ਖਰੜ ਵਿਖੇ ਅੱਜ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਦੀ ਅਗਵਾਈ ਹੇਠ ਸੰਵਿਧਾਨ ਬਚਾਓ ਦਿਵਸ ਮਨਾਇਆ ਗਿਆ। ਜਿਸ ਵਿੱਚ ਦਸਿਆ ਗਿਆ ਕਿ ਸਾਡਾ ਸੰਵਿਧਾਨ 26 ਨਵੰਬਰ 1949 ਨੂੰ ਅਪਣਾਇਆ ਗਿਆ ਸੀ। ਜਿਸ ਨਾਲ ਭਾਰਤ ਦੀ ਲੋਕਤੰਤਰੀ ਯਾਤਰਾ ਦੀ ਸ਼ੁਰੂਆਤ ਹੋਈ ਸੀ। ਸੰਵਿਧਾਨ ਦਿਵਸ 26 ਨਵੰਬਰ ਸਾਡੇ ਸੰਵਿਧਾਨ ਨੂੰ ਅਪਣਾਉਣ ਦਾ ਸਨਮਾਨ ਕਰਦਾ ਹੈ। ਡਾਕਟਰ ਬੀ. ਆਰ. ਅੰਬੇਦਕਰ ਸਾਹਿਬ ਜੀ ਨੇ ਸਾਡੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਦੀ ਅਗਵਾਈ ਕੀਤੀ। ਜਿਸ ਵਿੱਚ ਨਿਆ, ਆਜ਼ਾਦੀ,ਸਮਾਨਤਾ ਅਤੇ ਭਾਈਚਾਰੇ ਦੀ ਦੀਆਂ ਕਦਰਾਂ-ਕੀਮਤਾਂ ਨੂੰ ਸ਼ਾਮਿਲ ਕੀਤਾ ਗਿਆ। ਇਸ ਮੌਕੇ ਸੰਵਿਧਾਨ ਦੀ ਮਹਾੱਤਤਾ ਅਤੇ ਹਰ ਨਾਗਰਿਕ ਦੇ ਮੌਲਿਕ ਅਧਿਕਾਰਾਂ ਨੂੰ ਦਰਸਾਉਂਦੇ ਹੋਏ ਮੀਟਿੰਗ ਕੀਤੀ ਗਈ ਅਤੇ ਲੋਕਤੰਤਰ ਦੇ ਹੋ ਰਹੇ ਸ਼ਰੇਆਮ ਘਾਣ ਬਾਰੇ ਚਾਨਣਾ ਪਾਇਆ ਗਿਆ। ਇਸ ਸਮੇ ਸਾਬਕਾ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ, ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ, ਮਹਿਲਾ ਮੰਡਲ ਜਿਲ੍ਹਾ ਪ੍ਰਧਾਨ ਸਵਰਨਜੀਤ ਕੌਰ, ਸਾਬਕਾ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ, ਕਮਲਜੀਤ ਚਾਵਲਾ, ਯਾਦਵਿੰਦਰ ਕੰਗ, ਰੋਮੀ ਕੰਗ, ਕੁਲਜੀਤ ਸਿੰਘ ਬੇਦੀ, ਯੂਥ ਕਾਂਗਰਸ ਜਿਲ੍ਹਾ ਪ੍ਰਧਾਨ ਸਰਵੋਤਮ ਰਾਣਾ ਅਤੇ ਸਾਰੇ ਜਿਲ੍ਹੇ ਦੇ ਬਲੌਕ ਪ੍ਰਧਾਨ, ਐਸਸੀ ਸੈੱਲ ਪ੍ਰਧਾਨ, ਬੀਸੀ ਸੈੱਲ ਪ੍ਰਧਾਨ, ਕਿਸਾਨ ਸੈੱਲ ਪ੍ਰਧਾਨ, ਮਨੋਰਟੀ ਜਿਲ੍ਹਾ ਚੇਅਰਮੈਨ ਅਤੇ ਲੀਗਲ ਸੈੱਲ ਪ੍ਰਧਾਨ ਜਿਲ੍ਹਾ ਮੋਹਾਲੀ ਕਾਂਗਰਸ ਪਾਰਟੀ ਦੇ ਸਾਰੇ ਹੀ ਅਹੁਦੇਦਾਰ ਤੇ ਮਹਿਲਾ ਮੰਡਲ ਦੇ ਅਹੁਦੇਦਾਰ ਮੋਜੂਦ ਸਨ।
