SDM ਕੰਪਲੈਕਸ ਖਰੜ ਵਿਖੇ ਲਗਾਇਆ ਰੋਸ ਧਰਨਾ 7ਵੇਂ ਦਿਨ ਵੀ ਜਾਰੀ


ਮਾਮਲਾ ਸਰਕਾਰ ਵਲੋਂ ਜਿਲ੍ਹਾ ਮੁਹਾਲੀ ਦੇ ਪਿੰਡਾਂ ਨੂੰ ਜਿਲ੍ਹਾ ਰੋਪੜ ਨਾਲ ਜੋੜਨ ਲਈ ਚਲਾਈ ਜਾ ਰਹੀ ਕਾਰਵਾਈ ਦਾ
ਭਾਰਤੀ ਜਨਤਾ ਪਾਰਟੀ ਹਰ ਸੰਘਰਸ਼ ਲਈ ਵਕੀਲ ਭਾਈਚਾਰੇ ਨਾਲ: ਰਣਜੀਤ ਸਿੰਘ ਗਿੱਲ
ਖਰੜ, 24 ਨਵੰਬਰ (ਅਵਤਾਰ ਸਿੰਘ)
ਪੰਜਾਬ ਸਰਕਾਰ ਵਲੋਂ ਜਿਲ੍ਹਾ ਮੁਹਾਲੀ ਦੇ ਘੜੂੰਆਂ ਤੇ ਖਿਜਰਾਬਾਦ ਕਾਨੂੰਗੋਈ ਤੇ ਕੁਰਾਲੀ ਆਦਿ ਇਲਾਕੇ ਨੂੰ ਜਿਲ੍ਹਾ ਰੋਪੜ ਵਿਚ ਸ਼ਾਮਲ ਕਰਨ ਲੲ ਚਲਾਈਆਂ ਜਾ ਰਹੀਆਂ ਕਾਰਵਾਈ ਦੀ ਕਨਸੋਅ ਮਿਲਣ ਤੇ ਬਾਰ ਐਸੋਸੀਏਸ਼ਨ ਖਰੜ ਵਲੋਂ ਐਸ.ਡੀ.ਐਮ.ਕੰਪਲੈਕਸ ਖਰੜ ਵਿਖੇ ਸਰਕਾਰ ਦੇ ਖਿਲਾਫ ਰੋਸ ਧਰਨਾ ਅੱਜ 7ਵੇਂ ਦਿਨ ਵੀ ਜਾਰੀ ਰਿਹਾ। ਭਾਵੇ ਅੱਜ ਸਰਕਾਰ ਵਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਦੇ ਇੱਕ ਰੋਜ਼ਾ ਸੈਸਨ ਵਿਚ ਕੋਈ ਐਲਾਨ ਤਾਂ ਨਹੀ ਕੀਤਾ ਪਰ ਰੋਸ ਧਰਨਾ ਜਾਰੀ ਰਿਹਾ। ਭਾਰਤੀ ਜਨਤਾ ਪਾਰਟੀ ਦੇ ਆਗੂ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬੜੇ ਚਾਅ ਨਾਲ ‘ਆਪ’ ਸਰਕਾਰ ਬਣਾਈ ਸੀ, ਇਹ ‘ਰੰਗਲਾ ਪੰਜਾਬ’ ਦਾ ਨਾਅਰਾ ਲੈ ਕੇ ਆਏ ਸੀ, ਲੋਕਾਂ ਨੇ ਉਮੀਦ ਰੱਖ ਦੇ ਵੋਟਾਂ ਪਾਈਆ ਸਨ, ਪਰ ਅੱਜ ਪੰਜਾਬ ਵਿਚ ਅਮਨ ਕਾਨੂੰਨ, ਬੇਰੋਜ਼ਗਾਰੀ, ਨਸ਼ਾ ਰੋਕਣ ਲਈ ਧਿਆਨ ਦੇਣਾ ਚਾਹੀਦਾ ਹੈ, ਪੰਜਾਬ ਦੀ ਬਦਕਮਿਸਤੀ ਮਾੜੀ ਹੈ ਕਿ ਅੱਜ ਸੂਬਾ 19ਵੇਂ ਨੰਬਰ ਤੇ ਚਲਾ ਗਿਆ ਹੈ, ਸਾਡਾ ਸਾਰਾ ਵਪਾਰ ਸਨਅਤਾਂ ਪੰਜਾਬ ਤੋਂ ਬਾਹਰ ਜਾ ਰਹੀਆਂ ਹਨ। ਉਨ੍ਹਾਂ ਮੰਨਿਆਂ ਕਿ ਪਿਛਲੀਆਂ ਸਰਕਾਰਾਂ ਸਮੇਂ ਵੀ ਗਲਤੀਆਂ ਹੋਈਆਂ। ਉਨ੍ਹਾਂ ਵਕੀਲ ਭਾਈਚਾਰੇ ਅਤੇ ਇਲਾਕਾ ਨਿਵਾਸੀਆਂ ਨੂੰ ਭਰੋਸ ਦਿਵਾਇਆ ਕਿ ਭਾਰਤੀ ਜਨਤਾ ਪਾਰਟੀ ਤੁਹਾਡੇ ਨਾਲ ਖੜ੍ਹੀ ਹੈ, ਘੜੂੰਆਂ, ਕਾਨੂੰਗੋਈ ਅਤੇ ਹੋਰ ਇਲਾਕੇ ਨੂੰ ਜੇਕਰ ਸਰਕਾਰ ਨੇ ਜਿਲ੍ਹਾ ਮੁਹਾਲੀ ਤੋਂ ਤੋੜ ਕੇ ਜਿਲ੍ਹਾ ਰੋਪੜ ਨਾਲ ਜੋੜਨਾ ਚਾਹਿਆ ਤਾਂ ਅਸੀ ਕਿਸੇ ਕੀਮਤ ਤੇ ਵੀ ਨਹੀ ਹੋਣ ਦਿਆਂਗੇ ਅਤੇ ਹਰ ਸੰਘਰਸ਼ ਵਿਚ ਅਸੀ ਨਾਲ ਖੜ੍ਹਾਂਗੇ। ਐਡਵੋਕੇਟ ਸ਼ਸ਼ਾਂਤ ਕੌਸ਼ਿਕ ਨੇ ਕਿਹਾ ਕਿ ਅੱਜ ਧਰਨਾ 7ਵੇਂ ਦਿਨ ਵਿਚ ਸ਼ਾਮਲ ਹੋ ਗਿਆ ਕਿ ਧਰਨੇ ਦੇ ਤੀਸਰੇ ਦਿਨ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਘੜੂੰਆਂ ਕਾਨੂੰਗੋਈ ਸਰਕਲ ਦੇ 35 ਪਿੰਡਾਂ ਲਈ ਲਿਖ ਕੇ ਦੇ ਗਏ ਸਨ ਕਿ ਇਹ ਪਿੰਡ ਜਿਲ੍ਹਾ ਮੁਹਾਲੀ ਦੇ ਪਾਰਟ ਰਹਿਣਗੇ ਕਿਸੇ ਹੋਰ ਜਿਲੇ ਨਾਲ ਨਹੀ ਜੁੜਨਗੇ। ਧਰਨੇ ਵਿਚ ਐਮ.ਪੀ. ਮਲਵਿੰਦਰ ਸਿੰਘ ਕੰਗ ਵੀ ਆਏ ਅਤੇ ਉਹ ਵੀ ਸਥਿਤੀ ਸਪੱਸ਼ਟ ਨਹੀ ਕਰ ਸਕੇ। ਉਨ੍ਹਾਂ ਖਰੜ ਹਲਕੇ ਦੀ ਵਿਧਾਇਕਾ ਤੇ ਤਿੱਖੇ ਵਾਰ ਕਰਦਿਆ ਕਿਹਾ ਕਿ ਅੱਜ ਤੱਕ ਵਿਧਾਇਕ ਨੇ ਰੋਸ ਧਰਨੇ ਵਿਚ ਆ ਕੇ ਕੋਈ ਗੱਲ ਨਹੀ ਕੀਤੀ। ਅ ਉਨ੍ਹਾਂ ਰਾਜਨੀਤਿਕ ਪਾਰਟੀਆਂ, ਸਮਾਜ ਸੇਵੀ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਵਲੋਂ ਰੋਜ਼ਾਨਾ ਇਸ ਧਰਨੇ ਵਿਚ ਪੁੱਜ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ।ਇਸ ਰੋਸ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪਰ ਦੇ ਆਗੂ ਮੇਹਰ ਸਿੰਘ ਥੇੜੀ, ਜਗਦੇਵ ਸਿੰਘ ਮਲੋਆ, ਰਵਿੰਦਰ ਸਿੰਘ ਵਜ਼ੀਦਪੁਰ, ਸੰਦੀਪ ਰਾਣਾ ਝੰਜੇੜੀ ਸਮੇਤ ਹੋਰ ਵੱਖ ਵੱਖ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹ ਕਲਾਂ, ਜਸਪਾਲ ਸਿੰਘ ਨਿਆਮੀਆਂ, ਭਾਜਪਾ ਆਗੂ ਨਰਿੰਦਰ ਸਿੰਘ ਰਾਣਾ ਸਮੇਤ ਕਿਸਾਨ ਯੂਨੀਅਨ ਦੇ ਆਗੂ, ਪਿੰਡਾਂ ਦੇ ਕਿਸਾਨ, ਸਰਪੰਚ, ਪੰਚ, ਇਲਾਕਾ ਨਿਵਾਸੀ ਅਤੇ ਵਕੀਲ ਭਾਈਚਾਰਾ ਹਾਜ਼ਰ ਸੀ।
