ਗੋਰਾਇਆ ‘ਚ ਪੁਲਿਸ ਐਂਨਕਾਊਂਟਰ, ਗੈਂਗਸਟਰ ਨੂੰ ਸਿਖਾਇਆ ਸਬਕ




ਗੈਂਗਸਟਰ ਗੋਪੀ ‘ਤੇ ਦਰਜ ਨੇ 5 ਮੁਕੱਦਮੇ
ਇੱਕ ਆਲਟੋ ਕਾਰ, ਇੱਕ ਪਿਸਟਲ ਤੇ 2 ਰੌਂਦ ਵੀ ਬਰਾਮਦ
ਫਿਲੌਰ/ਗੋਰਾਇਆ/ਅੱਪਰਾ, 24 ਨਵੰਬਰ (ਦੀਪਾ) :
ਅੱਜ ਗੋਰਾਇਆ ਫਿਲੌਰ ਮੁੱਖ ਮਾਰਗ ‘ਤੇ ਪਿੰਡ ਕਮਾਲਪੁਰ ਦੇ ਨਜ਼ਦੀਕ ਗੋਰਾਇਆ ਪੁਲਿਸ ਤੇ ਇੱਕ ਗੈਂਗਸਟਰ ਦੇ ਵਿਚਕਾਰ ਐਂਨਕਾਊਾਟਰ ਹੋ ਗਿਆ, ਜਿਸ ‘ਚ ਗੈਂਗਸਟਰ ਦੀ ਲੱਤ ‘ਚ ਗੋਲੀ ਲੱਗਣ ਕਾਰਣ ਉਹ ਜਖਮੀ ਹੋ ਗਿਆ | ਜਿਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ ਜਲੰਧਰ (ਦਿਹਾਤੀ) ਨੇ ਦੱਸਿਆ ਕਿ ਏ. ਐੱਸ. ਆਈ ਸੁਖਵਿੰਦਰਪਾਲ ਸਿੰਘ ਸੋਢੀ ਚੌਂਕੀ ਇੰਚਾਰਜ ਧੁਲੇਤਾ ਤੇ ਏ. ਐੱਸ. ਆਈ ਜੰਗ ਬਹਾਦਰ ਸਿੰਘ ਚੌਂਕੀ ਇੰਚਾਰਜ ਦੁਸਾਂਝ ਕਲਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਗੈਂਗਸਟਰ ਗੁਰਪ੍ਰੀਤ ਸਿੰਘ ਗੋਪੀ ਜੋ ਕਿ ਪਿੰਡ ਕਟਾਣਾ ਦਾ ਰਹਿਣ ਵਾਲਾ ਹੈ, ਉਹ ਇਲਾਕੇ ‘ਚ ਘੁੰਮ ਰਿਹਾ ਹੈ | ਉਸਦੇ ਕਿਲਾਫ਼ ਕੁੱਲ 5 ਮਾਮਲੇ ਆਰਮਜ਼ ਐਕਟ, ਲੁੱਟ-ਖੋਹ ਤੇ ਲੜਾਈ ਝਗੜਿਆਂ ਦੇ ਦਰਜ ਸਨ ਤੇ ਦੋ ਮਾਮਲਿਆਂ ‘ਚ ਉਹ ਮਾਣਯੋਗ ਅਦਾਲਤ ਵਲੋਂ ਭਗੌੜਾ ਕਰਾਰ ਸੀ | ਉਨਾਂ ਉਕਤ ਸੂਚਨਾ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਥਾਣਾ ਮੁਖੀ ਗੋਰਾਇਆ ਨਾਲ ਸਾਂਝ ਕੀਤੀ | ਜਿਨਾਂ ਨੇ ਇਹ ਸੂਚਨਾ ਅੱਗੇ ਆਪਣੇ ਸੀਨੀਅਰ ਪੁਲਿਸ ਅਧਿਕਾਰੀਆਂ ਡੀ. ਐੱਸ. ਪੀ ਸਰਵਣ ਸਿੰਘ ਬੱਲ ਤੇ ਐੱਸ. ਪੀ ਡਿਟੈਕਟਿਵ ਸਰਬਜੀਤ ਰਾਏ ਨਾਲ ਸਾਂਝੀ ਕੀਤੀ | ਗੈਂਗਸਟਰ ਗੋਪੀ ਨੂੰ ਗਿ੍ਫਤਾਰ ਕਰਨ ਲਈ ਉੱਚ ਪੁਲਿਸ ਅਧਿਕਾਰੀਆਂ ਵਲੋਂ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ | ਗੈਂਗਸਟਰ ਗੋਪੀ ਨੂੰ ਫੜਨ ਲਈ ਉਸਦਾ ਪਿੱਛਾ ਕੀਤਾ ਗਿਆ, ਜੋ ਕਿ ਇੱਕ ਆਲਟੋ ਕਾਰ ‘ਚ ਆ ਰਿਹਾ ਸੀ | ਪੁਲਿਸ ਪਾਰਟੀ ਨੂੰ ਦੇਖ ਕੇ ਉਸਨੇ ਆਪਣੀ ਗੱਡੀ ਭਜਾ ਲਈ, ਜੋ ਕਿ ਸੜਕ ਦੇ ਨਾਲ ਖਤਾਨਾਂ ‘ਚ ਫਸ ਗਈ | ਐੱਸ. ਐੱਸ. ਪੀ ਜਲੰਧਰ (ਦਿਹਾਤੀ) ਨੇ ਅੱਗੇ ਦੱਸਿਆ ਕਿ ਗੋਪੀ ਗੱਡੀ ‘ਚ ਨਿਕਲ ਕੇ ਭੱਜਣ ਲੱਗਾ ਤੇ ਉਸਨੇ ਭੱਜਦੇ ਹੋਏ ਪੁਲਿਸ ਪਾਰਟੀ ‘ਤੇ ਦੋ ਗੋਲੀਆਂ ਚਲਾ ਦਿੱਤੀਆਂ | ਪੁਲਿਸ ਦੀ ਜਬਾਵੀ ਫਾਇਰਿੰਗ ‘ਚ ਇੱਕ ਗੋਲੀ ਉਸਦੀ ਖੱਬੀ ਲੱਤ ‘ਚ ਵੱਜੀ | ਪੁਲਿਸ ਨੇ ਉਸਨੂੰ ਗਿ੍ਫਤਾਰ ਕਰਕੇ ਉਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਹੈ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁਰਪ੍ਰੀਤ ਗੋਪੀ ਖੱਤਰੀ ਗੈਂਗ ਦਾ ਮੈਂਬਰ ਹੈ | ਉਸ ਪਾਸੋਂ ਇੱਕ ਆਲਟੋ ਕਾਰ, ਇੱਕ ਵਿਦੇਸ਼ੀ ਰਿਵਾਲਵਰ ਤੇ ਦੋ ਰੌਂਦ ਵੀ ਬਰਾਮਦ ਕੀਤੇ ਗਏ ਹਨ | ਫਿਲਹਾਰ ਪੁਲਿਸ ਮਾਮਲੇ ਨਾਲ ਸੰਬੰਧਿਤ ਅਗਲੇਰੀ ਕਾਰਵਾਈ ‘ਚ ਜੁਟ ਗਈ ਹੈ |
